Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਹਿਮ ਪੰਜਾਬੀ ਅਖਬਾਰਾਂ ਦੇ ਪੱਤਰਕਾਰ ਵੀ ਵਰਤਣ ਲੱਗੇ ਹਿੰਦੂਵਾਦੀ ਸਰਕਾਰੀ ਸ਼ਬਦਾਵਲੀ

ਅਹਿਮ ਪੰਜਾਬੀ ਅਖਬਾਰਾਂ ਦੇ ਪੱਤਰਕਾਰ ਵੀ ਵਰਤਣ ਲੱਗੇ ਹਿੰਦੂਵਾਦੀ ਸਰਕਾਰੀ ਸ਼ਬਦਾਵਲੀ

ਚੰਡੀਗੜ੍ਹ (11 ਜਨਵਰੀ, 2010): ਪਿੱਛੇ ਜਿਹੇ ਖਬਰ ਏਜੰਸੀ ਯੂ. ਐਨ. ਆਈ ਦੇ ਇੱਕ ਸਾਬਕਾ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਨੇ ਪੰਜਾਬੀ ਦੇ ਮਾਸਿਕ ਰਸਾਲੇ ਸਿੱਖ ਸ਼ਹਾਦਤ ਨਾਲ ਇੱਕ ਮੁਲਾਕਾਤ ਵਿੱਚ ਇਹ ਖੁਲਾਸਾ ਕੀਤਾ ਸੀ ਕਿ ਕਿੰਝ ਭਾਰਤੀ ਮੀਡੀਆ ਸਰਕਾਰੀ ਬੁੱਕਲ ਵਿੱਚ ਬੈਠਦਾ ਹੈ ਅਤੇ ਸਰਕਾਰ ਬੋਲੀ ਬੋਲਦਾ ਹੈ ਤੇ ਸਰਕਾਰੀ ਸ਼ਬਦਾਵਲੀ ਨੂੰ ਪ੍ਰਚੱਲਤ ਕਰਦਾ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਸੀ ਕਿ ਕਿੰਝ ਧਰਮਯੁੱਧ ਮੋਰਚੇ ਦੀ ਸ਼ੁਰੂਆਤ ਮੌਕੇ ਅਚਾਨਕ ‘ਟੈਰਰਿਸਟ’ (ਦਹਿਸ਼ਤਗਰਦ/ਅਤਿਵਾਦੀ) ਸ਼ਬਦ ਮੀਡੀਆ ਦੇ ਇੱਕ ਹਿੱਸੇ ਨੇ ਵਰਤਣਾ ਸ਼ੁਰੂ ਕੀਤਾ ਅਤੇ ਫਿਰ ਇਸ ਦੀ ਵਰਤੋਂ ਸਮੁੱਚੇ ਮੀਡੀਏ ਨੇ ਸਰਕਾਰੀ ਹਿਦਾਇਤਾਂ ਤਹਿਤ ਕੀਤੀ।ਚੰਡੀਗੜ੍ਹ ਦੇ ਇੱਕ ਸੀਨੀਅਰ ਸਾਬਕਾ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਅਨੁਸਾਰ ਸਿੱਖ ਹਥਿਆਰਬੰਦ ਸੰਘਰਸ਼ ਦੌਰਾਨ ਅਖਬਾਰਾਂ ਨੂੰ ਖਾਸ ਹਿਦਾਇਤਾਂ ਹੁੰਦੀਆਂ ਸਨ ਕਿ ਸੰਘਰਸ਼ਸੀਲ ਸਿੱਖਾਂ ਲਈ ‘ਖਾੜਕੂ’ ਸ਼ਬਦ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਇਨ੍ਹਾਂ ਨੂੰ ‘ਅਤਿਵਾਦੀ/ਆਤੰਕਵਾਦੀ ਜਾਂ ਦਹਿਸ਼ਤਗਰਦ’ ਹੀ ਲਿਖਿਆ ਜਾਵੇ।

ਹਿੰਦੂ ਬਹੁਗਣਿਤੀ ਵਾਲੇ ਇਸ ਮੁਲਕ ਵਿਚ ਸੰਘਰਸ਼ਸ਼ੀਲ ਕੌਮਾਂ ਦੀ ਹੋਂਦ ਹਸਤੀ ਨੂੰ ਮਿਟਾਉਣ ਅਤੇ ਇਨ੍ਹਾਂ ਨੂੰ ਹਿੰਦੂਵਾਦ ਦੇ ਖਾਰੇ ਸਮੁੰਦਰ ਵਿੱਚ ਜਜ਼ਬ ਕਰ ਲੈਣ ਦਾ ਅਮਲ ਚੱਲ ਰਿਹਾ ਹੈ। ਇਸ ਤਹਿਤ ਸਿੱਖ ਪੰਥ ਦੀ ਨਿਆਰੀ ਹਸਤੀ ਨੂੰ ਸਥਾਪਤੀ ਧਿਰ ਨਾਕਾਰਨ ਦਾ ਯਤਨ ਕਰਦੀ ਹੈ ਅਤੇ ਦੇਹਧਾਰੀ ਪਾਖੰਡੀਆਂ ਦੇ ਡੇਰਿਆਂ ਰਾਹੀਂ ‘ਸ਼ਬਦ-ਗੁਰੂ’ ਦੇ ਸਿਧਾਤ ’ਤੇ ਵਾਰ ਕਰਦੀ ਹੈ। ਇਹ ਆਰ. ਐਸ. ਐਸ, ਬੀ. ਜੇ. ਪੀ ਅਤੇ ਸਰਕਾਰੀ ਵਿਦਵਾਨਾਂ ਦਾ ਪੈਤੜਾ ਹੈ ਕਿ ਉਹ ਇਨ੍ਹਾਂ ਸਾਰੇ ਡੇਰਿਆਂ ਨੂੰ ਸਿੱਖ ਪੰਥ ਦੇ ਬਰਾਬਰ ਪੰਥ ਦਰਸਾ ਕੇ ਇਹ ਸਥਾਪਤ ਕਰਨ ਦਾ ਯਤਨ ਕਰਦੇ ਹਨ ਕਿ ‘ਹਿੰਦੂ ਧਰਮ’ ਦੇ ਕਈ ਪੰਥ ਹਨ ਜਿਨ੍ਹਾਂ ਵਿੱਚੋਂ ਇੱਕ ਸਿੱਖ ਪੰਥ ਵੀ ਹੈ। ਅਫਸੋਸ ਦੀ ਗੱਲ ਹੈ ਕਿ ਹੁਣ ਅਹਿਮ ਪੰਜਾਬੀ ਅਖਬਾਰਾਂ ਦੇ ਸੀਨੀਅਰ ਪੱਤਰਕਾਰ ਵੀ ਇਸ ਸਰਕਾਰੀ ਨੀਤੀ ਦਾ ਹਿੱਸਾ ਬਣ ਰਹੇ ਹਨ। 11 ਜਨਵਰੀ, 2010 ਦੀ ‘ਅਜੀਤ’ ਅਖਬਾਰ ਵਿੱਚ ਨਰਿੰਦਰ ਜੱਗਾ ਦੇ ਨਾਂ ਹੇਠ ਪ੍ਰਕਾਸ਼ਿਤ ਇੱਕ ਖਬਰ ‘ਡੇਰਿਆਂ ਦੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਦਾ ਕੰਮ ਕੇਂਦਰ ਵੱਲੋਂ ਸ਼ੁਰੂ’ ਵਿੱਚ ਪਾਖੰਡੀ ਆਸ਼ੂਤੋਸ਼ ਦੇ ਡੇਰੇ ਨੂੰ ‘ਨੂਰ-ਮਹਿਲ ਪੰਥ’ ਦੱਸਿਆ ਗਿਆ ਹੈ। ਡੇਰਿਆਂ ਸਬੰਧੀ ਜਿਕਰ ਕਰਦਿਆਂ ਖਬਰਸਾਜ਼ ਕਹਿੰਦਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਵਿਚਲੇ ‘ਵੱਖ-ਵੱਖ ਪੰਥਾਂ’ ਦੀ ਸੁਰੱਖਿਆ ਸਬੰਧੀ ਪੰਜਾਬ ਸਰਕਾਰ ਕੋਲ ਅਸੰਤੁਸ਼ਟੀ ਜ਼ਾਹਿਰ ਕੀਤੀ ਹੈ।

ਇੰਝ ਹੁਣ ਕੀ ਇਹ ਮੰਨ ਲਿਆ ਜਾਵੇ ਕਿ ਸਿੱਖ ਵਿਰੋਧੀ ਇਸ ਸਾਜਿਸ਼ ਤਹਿਤ ਚੱਲ ਰਹੀ ਸ਼ਬਦੀ-ਜੰਗ ਵਿੱਚ ਮੀਡੀਆ ਵੀ ਸਰਗਰਮ ਭੂਮਿਕਾ ਨਿਭਾਉਣ ਜਾ ਰਿਹਾ ਹੈ? ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਆਗੂ ਸਰਦਾਰ ਮੱਖਣ ਸਿੰਘ ਗੰਡੂਆਂ ਦਾ ਕਹਿਣਾ ਹੈ ਕਿ ‘ਵਿਚਾਰਾਂ ਦੀ ਜੰਗ ਵਿੱਚ ਸ਼ਬਦਾਂ ਦੀ ਸੁਚੇਤ ਚੋਣ ਇੱਕ ਵੱਡਾ ਹਥਿਆਰ ਹੁੰਦੀ ਹੈ ਇਸ ਲਈ ਇਸ ਖਬਰ ਵਿਚਲੀ ਸ਼ਬਦਾਵਲੀ ਜਾਂ ਇਸ ਸ਼ਬਦਾਵਲੀ ਦੀ ਚੋਣ ਦੀ ਅਹਿਮੀਅਤ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ।’

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਦਾਰਾ ਸਿੱਖ ਸਿਆਸਤ ਵੱਲੋਂ ਇਕ ਖਾਸ ਲੜੀ ਤਹਿਤ ਸਿੱਖ ਜਥੇਬੰਦੀਆਂ ਤੇ ਪੰਥਕ ਜਥਿਆਂ ਦੇ ਨੁਮਾਇੰਦਿਆਂ, ਸਿੱਖ ਵਿਚਾਰਵਾਨਾਂ ਅਤੇ ਪੰਥਕ ਸਖਸ਼ੀਅਤਾਂ ਨਾਲ ਵਿਸ਼ੇਸ਼ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ। ਇਹਨਾ ਮੁਲਾਕਾਤਾਂ ਦਾ
"ਤੱਥ-ਪੜਚੋਲ-ਨਜ਼ਰੀਆ" ਦੀ ਇਕ ਕੜੀ ਵਿਚ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਕੈਨੇਡਾ-ਇੰਡੀਆ ਕੂਟਨੀਤਕ ਖਿੱਚੋਤਾਣ ਦੌਰਾਨ ਇੰਡੀਅਨ ਮੀਡੀਏ ਵੱਲੋਂ ਕੀਤੀ ਜਾ ਰਹੀ ਝੂਠ-ਤਰਾਸ਼ੀ ਬਾਰੇ ਖਾਸ
"ਤੱਥ-ਪੜਚੋਲ-ਨਜ਼ਰੀਆ" ਦੀ ਇਕ ਕੜੀ ਵਿਚ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਕੈਨੇਡਾ-ਇੰਡੀਆ ਕੂਟਨੀਤਕ ਖਿੱਚੋਤਾਣ ਦੌਰਾਨ ਇੰਡੀਅਨ ਮੀਡੀਏ ਵੱਲੋਂ ਕੀਤੀ ਜਾ ਰਹੀ ਝੂਠ-ਤਰਾਸ਼ੀ ਬਾਰੇ ਖਾਸ
ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀਆਂ ਸਿੱਖ ਸੰਗਤਾਂ ਵਿਰੁਧ ਭਾਰਤੀ ਖਬਰਖਾਨੇ ਦੇ ਕਈ ਹਿੱਸਿਆ ਵੱਲੋਂ ਚਲਾਈ ਜਾ ਰਹੀ ਮੁਹਿੰਮ ਬਾਰੇ ਅਕਾਦਮਿਕ, ਸਮਾਜਿਕ, ਪੱਤਰਕਾਰੀ ਅਤੇ ਮਾਹਿਰਾਨਾਂ ਖੇਤਰਾਂ ਵਿਚ ਵਿਚਰਦੇ ਦੋ ਦਰਜ਼ਨ ਲੇਖਕਾਂ,

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: