Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹਰਿਆਣਾ ਸਰਕਾਰ ਨੇ ਤੰਬਾਕੂ ਨੂੰ ਜ਼ਹਿਰ ਐਲਾਨਦਿਆਂ ਕੀਤੀ ਸਖਤੀ, ਖਰੀਦਣ ਵਾਲੇ ਦੇ ਰੱਖੇ ਜਾਣਗੇ ਪੂਰੇ ਵੇਰਵੇ

ਹਰਿਆਣਾ ਸਰਕਾਰ ਨੇ ਤੰਬਾਕੂ ਨੂੰ ਜ਼ਹਿਰ ਐਲਾਨਦਿਆਂ ਕੀਤੀ ਸਖਤੀ, ਖਰੀਦਣ ਵਾਲੇ ਦੇ ਰੱਖੇ ਜਾਣਗੇ ਪੂਰੇ ਵੇਰਵੇ

ਅੰਬਾਲਾ (3 ਜਨਵਰੀ, 2015): ਹਰਿਆਣਾ ਸਰਕਾਰ ਨੇ ਤੰਮਾਕੂ ਦੇ ਨਸ਼ੇ ਦੀ ਵਰਤੋਂ ‘ਤੇ ਸਖਤੀ ਕਰਦਿਆਂ ਇਸਨੂੰ 20ਵਾਂ ਨਿਕੋਟੀਨ ਜ਼ਹਿਰ ਐਲਾਨ ਦਿੱਤਾ ਹੈ। ਜ਼ਹਿਰ ਕਾਨੂੰਨ 1919 ਵਿੱਚ ਪਿੱਛਲੇ ਸਾਲ ਸੋਧ ਕੀਤੀ ਗਈ ਸੀ ਅਤੇ ਇਸ ਸਾਲ 16 ਫਰਵਰੀ ਤੋਂ ਲਾਗੂ ਕੀਤਾ ਜਾ ਰਿਹਾ ਹੈ।

ਹਰਿਆਣਾ ਸਰਕਾਰ ਨੇ ਤੰਬਾਕੂ ਨੂੰ ਜ਼ਹਿਰ ਐਲਾਨਦਿਆਂ ਕੀਤੀ ਸਖਤੀ
ਹਰਿਆਣਾ ਸਰਕਾਰ ਨੇ ਤੰਬਾਕੂ ਨੂੰ ਜ਼ਹਿਰ ਐਲਾਨਦਿਆਂ ਕੀਤੀ ਸਖਤੀ

ਹਰਿਆਣਾ ਸਰਕਾਰ ਨੇ ਤੰਮਾਕੂ ਵੇਚਣ ਵਾਲਿਆਂ ਨੂੰ 15 ਫਰਵਰੀ ਤੱਕ ਨਵੇਂ ਲਾਇਸੰਸ ਲੈਣ ਲਈ ਕਿਹਾ ਹੈ। ਬੀੜੀ-ਸਿਗਰਟ ਵਿੱਚ ਨਿਕੋਟੀਨ ਜ਼ਹਿਰ ਹੂੰਦਾ ਹ,ੈ ਇਸ ਲਈ ਦੁਕਾਨਦਾਰ ਨੂੰ ਖਰੀਦਦਾਰ ਦਾ ਪੂਰਾ ਵੇਰਵਾ ਰੱਖਣਾ ਪਵੇਗਾ।ਇਸ ਵੇਰਵੇ ਵਿੱਚ ਖਰੀਦਦਾਰ ਦਾ ਨਾਂਅ- ਪਤਾ, ਮੋਬਾਇਲ ਨੰਬਰ ਅਤੇ ੳੇੁਸਦੇ ਦਸਤਖਤ ਜਾਂ ਅਗੂੰਠੇ ਦਾ ਨਿਸ਼ਾਨ ਲਗਵਾਇਆ ਜਾਵੇਗਾ।

ਜੇਕਰ ਕੋਈ ਦੁਕਾਨਦਾਰ 18 ਸਾਲ ਤੋਂ ਘੱਟ ਉਮਰ ਦੇ ਬੰਦੇ ਨੂੰ ਤੰਮਾਕੂ ਵੇਚਦਾ ਹੈ ਤਾਂ ਉਸ ਉੱਤੇ ਮੁਕੱਦਮਾ ਦਰਜ਼ ਕੀਤਾ ਜਾਵੇ। ਇਹ ਕਾਨੂੰਨ ਸਾਰੇ ਥੋਕ ਅਤੇ ਪ੍ਰਚੂਨ ਵਿਕ੍ਰੇਤਾ ‘ਤੇ ਲਾਗੂ ਹੋਵੇਗਾ।

ਹਰਿਆਣਾ ਦੇ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੀ ਹੈ, ਇਸੇ ਕਰਕੇ ਹੀ ਕਾਨੂੰਨ ਵਿੱਚ ਸਖਤੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਥੋਕ ਵਿਕ੍ਰੇਤਾ ਤੋਂ ਲੈਕੇ ਪ੍ਰਚੂਨ ਤੱਕ ਸਾਡੇ ਕੋਲ ਦੁਕਾਨਾਂ ਦੀ ਸੂਚੀ ਹੈ।ਕਾਨੂੰਨ ਨੂੰ ਪੂਰੀ ਤਰਾਂ ਲਾਗੂ ਕਰਨ ਲਈ ਸਾਰਿਆਂ ਜਿਲ਼ਿਆਂ ਵਿੱਚ ਡੀਸੀ ਦੀ ਪ੍ਰਧਾਨਗੀ ਹੇਠ ਕਮੇਟੀਆਂ ਬਣਾਈਆਂ ਗਈਆਂ ਹਨ।

ਇੱਥੇ ਇਹ ਵਰਨਣਯੋਗ ਹੈ ਕਿ ਪੰਜਾਬ ਵਿੱਚ ਆਪਣੇ ਆਪ ਨੂੰ ਪੰਥਕ ਅਖਵਾਉਦੀ ਬਾਦਲ ਸਰਕਾਰ ਹੈ ਅਤੇ ਤੰਮਾਕੂ ‘ਤੇ ਪਾਬੰਦੀ ਜਾਂ ਸਖਤੀ ਕਰਨ ਦੀ ਮੁਹਿੰਮ ਪੰਜਾਬ ਤੋਂ ਸ਼ੁਰੂ ਹੋਣੀ ਚਾਹੀਦੀ ਸੀ। ਬਾਦਲ ਸਰਕਾਰ ਨੇ ਤੰਮਾਕੂ ਖਿਲਾਫ ਸਖਤੀ ਤਾਂ ਕੀ ਕਰਨੀ ਸੀ, ਉਲਟਾ ਤੰਬਾਕੂ ਕੰਪਨੀ ਤੋਂ ਮੋਟੀ ਰਕਮ ਪਾਰਟੀ ਫੰਡ ਵਜੋਂ ਲਈ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਤਿੰਨ ਦਿਨ ਪਹਿਲਾਂ (21 ਫਰਵਰੀ ਨੂੰ) ਕਿਸਾਨਾਂ ਵੱਲੋਂ ਦਿੱਲੀ ਕੂਚ ਦੇ ਐਲਾਨ ਮੌਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਹਰਿਆਣਾ ਪੁਲਿਸ ਤੇ ਕੇਂਦਰੀ ਫੋਰਸਾਂ ਨੇ ਕਿਸਾਨਾਂ ਉੱਪਰ ਭਾਰੀ ਗੋਲਾਬਾਰੀ ਕੀਤੀ।
ਤਿੰਨ ਦਿਨ ਪਹਿਲਾਂ (21 ਫਰਵਰੀ ਨੂੰ) ਕਿਸਾਨਾਂ ਵੱਲੋਂ ਦਿੱਲੀ ਕੂਚ ਦੇ ਐਲਾਨ ਮੌਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਹਰਿਆਣਾ ਪੁਲਿਸ ਤੇ ਕੇਂਦਰੀ ਫੋਰਸਾਂ ਨੇ ਕਿਸਾਨਾਂ ਉੱਪਰ ਭਾਰੀ ਗੋਲਾਬਾਰੀ ਕੀਤੀ।
ਬਲਾਤਕਾਰੀ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਮਗਰੋਂ ‘ਪੂਰਾ ਸੱਚ’ ਅਖ਼ਬਾਰ ਦੇ ਬਾਨੀ ਰਾਮ ਚੰਦਰ ਛਤਰਪਤੀ ਦੇ ਪੁਤਰ ਅੰਸ਼ੁਲ ਛਤਰਪਤੀ ਦੀ ਸੁਰੱਖਿਆ ਵਧਾ ਦਿੱਤੀ ਗਈ। ਡੀਐੱਸਪੀ ਦਲੀਪ ਸਿੰਘ ਨੇ ਅੱਜ
ਡੇਰਾ ਮੁਖੀ ਨੂੰ ਬਲਾਤਕਾਰ ਕੇਸ ਵਿਚ 20 ਸਾਲਾਂ ਦੀ ਸਜ਼ਾ ਹੋਣ ਮਗਰੋਂ ਬਣੇ ਤਣਾਅ ’ਤੇ ਕਾਬੂ ਪਾਉਣ ਲਈ ਭਾਵੇਂ ਸਰਕਾਰ ਨੇ ਫ਼ੌਜ ਬੁਲਾਈ ਹੈ, ਪਰ ਹਾਲੇ ਤੱਕ ਇਹ ਨਾ ਤਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: