Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹਰਿਆਣਾ ਦੇ ਸਿਹਤ ਮੰਤਰੀ ਨੇ ਤੰਬਾਕੂ ‘ਤੇ ਪੂਰਨ ਰੋਕ ਲਾਉਣ ਲਈ ਇੱਕ ਹਫਤੇ ਦਾ ਦਿੱਤਾ ਸਮਾ

ਹਰਿਆਣਾ ਦੇ ਸਿਹਤ ਮੰਤਰੀ ਨੇ ਤੰਬਾਕੂ ‘ਤੇ ਪੂਰਨ ਰੋਕ ਲਾਉਣ ਲਈ ਇੱਕ ਹਫਤੇ ਦਾ ਦਿੱਤਾ ਸਮਾ

ਹਰਿਆਣਾ ਸਰਕਾਰ ਨੇ ਤੰਬਾਕੂ ਨੂੰ ਜ਼ਹਿਰ ਐਲਾਨਦਿਆਂ ਕੀਤੀ ਸਖਤੀ
ਹਰਿਆਣਾ ਸਰਕਾਰ ਨੇ ਤੰਬਾਕੂ ਨੂੰ ਜ਼ਹਿਰ ਐਲਾਨਦਿਆਂ ਕੀਤੀ ਸਖਤੀ

ਅੰਬਾਲਾ ਕੈਂਟ: ਹਰਿਆਣਾ ਦੇ ਸਿਹਤ ਮੰਤਰੀ ਨੇ ਤੰਬਾਕੂ ‘ਤੇ ਪੂਰਨ ਰੋਕ ਲਾਉਣ ਲਈ ਇੱਕ ਹਫਤੇ ਦਾ ਸਮਾ ਦਿੱਤਾ ਹੈ।ਤੰਬਾਕੂ ਤੋਂ ਹੋਣ ਵਾਲੀਆਂ ਖਤਰਨਾਕ ਬੀਮਾਰੀਆਂ ਤੋਂ ਬਚਾਓ ਲਈ ਸੂਬੇ ਦਾ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ।ਕੈਂਸਰ ਵਰਗੀ ਜਾਨਲੇਵਾ ਬੀਮਾਰੀਆਂ ਨੂੰ ਸੱਦਾ ਦੇਣ ਵਾਲੇ ਤੇ ਜਾਨਲੇਵਾ ਸਾਬਿਤ ਹੋ ਰਹੇ ਤੰਬਾਕੂ ਅਤੇ ਸੂਬੇ ਦੇ ਲੋਕਾਂ ਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਸਿਹਤ ਮੰਤਰੀ ਅਨਿਲ ਵਿਜ ਨੇ ਸਖ਼ਤ ਰੁੱਖ ਅਖ਼ਤਿਆਰ ਕੀਤਾ ਹੈ।

ਹਰਿਆਣਾ ਦੇ ਲੋਕਾਂ ਦੀ ਸਿਹਤ ਤੇ ਸਿਹਤ ਲਈ ਸਿਹਤ ਮੰਤਰੀ ਅਨਿਲ ਵਿਜ ਨੇ ਹੁਕਮ ਦਿੱਤੇ ਹਨ ਕਿ ਹੁਣ ਸੂਬੇ ‘ਚ ਚਬਾ ਕੇ ਖਾਏ ਜਾਣ ਵਾਲੇ ਤੰਬਾਕੂ ‘ਤੇ ਪੂਰੀ ਤਰ੍ਹਾਂ ਰੋਕ ਰਹੇਗੀ ।ਇਸ ਹੁਕਮ ਤੋਂ ਬਾਅਦ ਹਰਿਆਣਾ ‘ਚ ਤੰਬਾਕੂ ਨਾ ਤਾਂ ਬਣਾਇਆ ਜਾ ਸਕਦਾ ਹੈ, ਨਾ ਵੇਚਿਆ ਜਾਵੇਗਾ ਤੇ ਨਾ ਹੀ ਸਟੋਰ ਵਿਚ ਸਟਾਕ ਹੀ ਰੱਖਿਆ ਜਾ ਸਕੇਗਾ ।ਇਸ ਹੁਕਮ ਦੀ ਉਲੰਘਣਾ ਕਰਨ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਆਪਣੇ ਹੁਕਮਾਂ ਦੀ ਪਾਲਨਾ ਲਈ ਤੇ ਹਰਿਆਣਾ ਨੂੰ ਤੰਬਾਕੂ ਮੁਕਤ ਬਣਾਉਣ ਲਈ ਕੈਬਿਨੈਟ ਮੰਤਰੀ ਅਨਿਲ ਵਿਜ ਨੇ ਅਧਿਕਾਰੀਆਂ ਨੂੰ ਸਖ਼ਤ ਹੁਕਮ ਦੇ ਕੇ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ, ਜਿਸ ਦੇ ਤਹਿਤ ਅਧਿਕਾਰੀਆਂ ਨੂੰ ਇਕ ਹਫ਼ਤੇ ‘ਚ ਪੂਰੇ ਹਰਿਆਣਾ ਵਿਚ ਚਬਾ ਕੇ ਖਾਏ ਜਾਣ ਵਾਲੇ ਤੰਬਾਕੂ ਬਣਾਉਣ ਤੋਂ ਲੈ ਕੇ ਵਿਕਰੀ ‘ਤੇ ਰੋਕ ਲਾਉਣੀ ਹੋਵੇਗੀ ।ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਜੇਕਰ ਇਕ ਹਫ਼ਤੇ ਬਾਅਦ ਵੀ ਨਕੇਲ ਨਹੀਂ ਕੱਸੀ ਗਈ, ਤਾਂ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਤਿੰਨ ਦਿਨ ਪਹਿਲਾਂ (21 ਫਰਵਰੀ ਨੂੰ) ਕਿਸਾਨਾਂ ਵੱਲੋਂ ਦਿੱਲੀ ਕੂਚ ਦੇ ਐਲਾਨ ਮੌਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਹਰਿਆਣਾ ਪੁਲਿਸ ਤੇ ਕੇਂਦਰੀ ਫੋਰਸਾਂ ਨੇ ਕਿਸਾਨਾਂ ਉੱਪਰ ਭਾਰੀ ਗੋਲਾਬਾਰੀ ਕੀਤੀ।
ਤਿੰਨ ਦਿਨ ਪਹਿਲਾਂ (21 ਫਰਵਰੀ ਨੂੰ) ਕਿਸਾਨਾਂ ਵੱਲੋਂ ਦਿੱਲੀ ਕੂਚ ਦੇ ਐਲਾਨ ਮੌਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਹਰਿਆਣਾ ਪੁਲਿਸ ਤੇ ਕੇਂਦਰੀ ਫੋਰਸਾਂ ਨੇ ਕਿਸਾਨਾਂ ਉੱਪਰ ਭਾਰੀ ਗੋਲਾਬਾਰੀ ਕੀਤੀ।
ਬਲਾਤਕਾਰੀ ਰਾਮ ਰਹੀਮ ਦੇ ਜੇਲ੍ਹ ਜਾਣ ਮਗਰੋਂ ਡੇਰੇ ਵੱਲੋਂ ਕੀਤੇ ਨਵੇਂ ਕਾਰਨਾਮੇ ਸਾਮਣੇ ਆ ਰਹੇ ਹਨ। ਡੇਰੇ ’ਤੇ ਦੋਸ਼ ਲੱਗ ਰਹੇ ਹਨ ਕਿ ਉਸ ਨੇ ਪਿੰਡ ਵਾਸੀਆਂ ਨੂੰ ਖੇਤੀ ਵਾਲੀ
ਪਿੰਡ ਸੁਨਾਰੀਆ ’ਚ ਪੈਂਦੀ ਜ਼ਿਲ੍ਹਾ ਜੇਲ੍ਹ ਰੋਹਤਕ ’ਚ ਪ੍ਰਸ਼ਾਸਨ ਨੇ ਸੀਬੀਆਈ ਦੀ ਆਰਜ਼ੀ ਅਦਾਲਤ ਬਣਾ ਦਿੱਤੀ ਹੈ। ਜੱਜ ਤੋਂ ਇਲਾਵਾ ਅਮਲੇ ਦੇ ਹੋਰ ਮੁਲਾਜ਼ਮ ਹੈਲੀਕਾਪਟਰ ਰਾਹੀਂ ਸੋਮਵਾਰ ਨੂੰ ਇਥੇ ਪੁਜਣਗੇ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: