
ਚੰਡੀਗੜ੍ (2 ਨਵੰਬਰ, 2014): ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਉਪਰੰਤ ਵੀ ਜੇਲਾਂ ਵਿੱਚ ਨਜ਼ਰਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਪਿੱਛਲੇ ਸਾਲ ਨਵੰਬਰ ਵਿੱਚ ਭੁੱਖ ਹੜਤਾਲ ਆਰੰਭਣ ਵਾਲੇ ਭਾਈ ਗੁਰਬਖਸ ਸਿੰਘ ਖਾਲਸਾ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਸ਼ੁਰੂ ਕਰਨ ਲਈ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ, ਸਿੱਖ ਜੱਥੇਬਂਦੀ, ਸ਼੍ਰੋਮਣੀ ਕਮੇਟੀ, ਕਾਰ ਸੇਵਾ ਵਾਲੇ ਬਾਬਿਆਂ ਜਾਂ ਹੋਰ ਕਿਸੇ ਡੇਰੇ ਜਾਂ ਸੰਪਰਦਾ ਨੇ ਜਗਾ ਨਹੀਂ ਦਿੱਤੀ, ਜਿਸ ਕਰਕੇ ਉਨ੍ਹਾਂ ਵੱਲੋਂ ਸ਼ੁਰੂ ਹੋਣ ਵਾਲੀ ਭੁੱਖ ਹੜਤਾਲ ਬਾਰੇ ਸਥਿਤੀ ਅਸਪੱਸ਼ਟ ਬਣੀ ਹੋਈ ਹੈ।
ਸਿੱਖ ਜਥੇਬੰਦੀਆਂ ਵੱਲੋਂ ਜਗ੍ਹਾ ਮੁਹੱਈਆ ਨਾ ਕਰਾਉਣ ਅਤੇ ਖੁਫ਼ੀਆ ਏਜੰਸੀਆਂ ਦੀ ਚੌਕਸੀ ਕਾਰਨ ਭਾਈ ਗੁਰਬਖ਼ਸ਼ ਸਿੰਘ ਮਰਨ ਵਰਤ ‘ਤੇ ਬੈਠਣ ਵਿਚ ਸਫ਼ਲ ਨਹੀਂ ਹੋ ਰਹੇ ਙ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਵਾਅਦਾ ਖਿਲਾਫ਼ੀ ਕਰਨ ਕਾਰਨ ਮੁੜ ਅਣਮਿੱਥੇ ਸਮੇਂ ਦੇ ਮਰਨ ਵਰਤ ‘ਤੇ ਬੈਠਣਗੇ ।
ਪਹਿਲਾਂ ਉਨ੍ਹਾਂ ਜਲੰਧਰ ‘ਚ ਸੁਭਾਨੇ ਵਿਖੇ ਮਰਨ ਵਰਤ ਆਰੰਭਣ ਦਾ ਪ੍ਰੋਗ੍ਰਾਮ ਬਣਾਇਆ ਸੀ ਪਰ ਪੁਲਿਸ ਨੇ ਇਹ ਪ੍ਰੋਗਰਾਮ ਸਫ਼ਲ ਨਾ ਹੋਣ ਦਿੱਤਾ ਙ ਨਿਰਾਸ਼ਤਾ ਜ਼ਾਹਿਰ ਕਰਦਿਆਂ ਭਾਈ ਖਾਲਸਾ ਨੇ ਕਿਹਾ ਕਿ ਕੋਈ ਇਸ ਪੰਥਕ ਕਾਰਜ ਲਈ ਜਗ੍ਹਾ ਦੇਣ ਵਾਸਤੇ ਅੱਗੇ ਨਹੀਂ ਆ ਰਿਹਾ ।
ਜ਼ਿਕਰਯੋਗ ਹੈ ਕਿ ਇਨ੍ਹਾਂ ਸਿੱਖ ਨਜ਼ਰਬੰਦਾਂ ਵਿੱਚ ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ ਜੋ ਕਿ ਬੇਅੰਤ ਸਿੰਘ ਕਤਲ ਕੇਸ ਵਿੱਚ 1995 ਤੋਂ ਬੂਲੈੜ ਜ਼ੇਲ ਚੰਡੀਗੜ੍ਹ ਵਿੱਚ ਕੈਦ ਹਨ, ਭਾਈ ਲਾਲ ਸਿੰਘ ਜਿਸਨੂੰ 1992 ਵਿੱਚ ਗੁਜਰਾਤ ਪੁਲਿਸ ਨੇ ਗਿਰਫ਼ਤਾਰ ਕੀਤਾ ਸੀ,ਉਹ 21 ਸਾਲਾਂ ਤੋਂ ਜ਼ੇਲ ਵਿੱਚ ਹਨ ਅਤੇ ਇਸ ਸਮੇਂ ਮੈਕਸੀਮਮ ਸਿਕਉਰਿਟੀ ਜ਼ੇਲ ਨਜ਼ਰਭੰਦ ਨਾਭਾ ਵਿੱਚ ਬੰਦ ਹਨ ਅਤੇ ਭਾਈ ਗੁਰਦੀਪ ਸਿੰਘ ਜੋ ਕਿ ਪਿਛਲੇ 23 ਸਾਲਾਂ ਤੋਂ ਗੁਰਬਰਗ ਜ਼ੇਲ ਕਰਨਾਟਕ ਵਿੱਚ ਬੰਦ ਹਨ।