ਨਵੀਂ ਦਿੱਲੀ(24 ਜੁਲਾਈ 2014): ਦਿੱਲੀ ਵਿੱਚ ਮਹਾਰਾਸ਼ਟਰ ਸਦਨ ਦੀ ਕੰਟੀਨ ਵਿਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਵਲੋਂ ਰੋਜ਼ਾ ਰੱਖੇ ਹੋਏ ਇਕ ਮੁਸਲਿਮ ਕਰਮਚਾਰੀ ਨੂੰ ਜ਼ਬਰਦਸਤੀ ਰੋਟੀ ਖਵਾਉਣ, ਅਤੇ ਕਰਮਚਾਰੀ ਨਾਲ ਜੋ ਬਦਸਲੂਕੀ ਕੀਤੀ ਉਸ ਦਾ ਸ਼ਿਵ ਸੈਨਾ ਦੇ ਰਸਾਲੇ ‘ਸਾਮਨਾ’ ਨੇ ਜੰਮ ਕੇ ਬਚਾਅ ਕੀਤਾ ਹੈ।
‘ਸਾਮਨਾ’ ਦੀ ਸੰਪਾਦਕੀ ਵਿਚ ਲਿਖਿਆ ਗਿਆ ਹੈ ਕਿ ਇਸ ਤਾਨਾਸ਼ਾਹੀ ਦੇ ਵਿਰੁੱਧਜੇਕਰ ਆਵਾਜ਼ ਬੁਲੰਦ ਕਰਨਾ ਅਪਰਾਧ ਹੈ ਤਾਂ ਉਨ੍ਹਾਂ ਦੇ ਲੋਕਾਂ ਨੇ ਇਹ ਅਪਰਾਧ ਦਿੱਲੀ ਵਿਚ ਕੀਤਾ ਹੈ।
‘ਸਾਮਨਾ’ ਅਨੁਸਾਰ ਦਿੱਲੀ ਵਿਚ ਮਹਾਰਾਸ਼ਟਰ ਦੀ ਬੇਇੱਜ਼ਤੀ ਦਾ ਇਤਿਹਾਸ ਰਿਹਾ ਹੈ ਪਰ ਮਹਾਰਾਸ਼ਟਰ ਸਦਨ ਵਿਚ ਰਹਿ ਰਹੇ ਮਰਾਠੀ ਲੋਕਾਂ ਨੂੰ ਜੇਕਰ ਤੁੱਛ ਸਮਝਿਆ ਗਿਆ ਤਾਂ ਸ਼ਿਵ ਸੈਨਾ ਇਹ ਬੇਇੱਜ਼ਤੀ ਕਦੀ ਬਰਦਾਸ਼ਤ ਨਹੀਂ ਕਰੇਗੀ।
ਰਸਾਲੇ ਅਨੁਸਾਰ ਇਹ ਮਹਾਰਾਸ਼ਟਰ ਸਦਨ ਵਿਚ ਮਾੜੇ ਪ੍ਰਬੰਧਾਂ ਦੇ ਵਿਰੋਧ ਵਜੋਂ ਵਾਪਰਿਆ ਪਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਤੇ ਮੁੱਖ ਸਕੱਤਰ ਵਲੋਂ ਸਿਆਸੀ ਲਾਭ ਲੈਣ ਲਈ ਤੇ ਪਾਰਟੀ ਦਾ ਅਕਸ ਵਿਗਾੜਨ ਲਈ ਇਸ ਮਾਮਲੇ ਨੂੰ ਫਿਰਕੂ ਰੰਗ ਦਿੱਤਾ ਜਾ ਰਿਹਾ ਹੈ।
ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਸ਼ਿਵ ਸੈਨਾ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ ਪਰ ਜੇਕਰ ਕੋਈ ਆਪਣੇ ਧਾਰਮਿਕ ਮੋਹ ਦਾ ਵਿਖਾਵਾ ਰੋਅਬ ਜਮਾਉਣ ਲਈ ਕਰਦਾ ਹੈ ਤਾਂ ਸ਼ਿਵ ਸੈਨਾ ਬਰਦਾਸ਼ਤ ਨਹੀਂ ਕਰੇਗੀ। ਹਰ ਕਿਸੇ ਨੂੰ ਆਪਣਾ ਧਰਮ ਆਪਣੇ ਦਿਲ ਅਤੇ ਘਰ ਵਿਚ ਰੱਖਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਸਦਨ ‘ਚ ਮਹਾਰਾਸ਼ਟਰ ਦੇ ਪਕਵਾਨ ਨਾ ਪਰੋਸੇ ਜਾਣ ਤੋਂ ਨਾਰਾਜ਼ ਸ਼ਿਵ ਸੈਨਾ ਦੇ 11 ਸੰਸਦ ਮੈਂਬਰਾਂ ਨੇ ਕੈਟਰਿੰਗ ਸੁਪਰਵਾਇਜ਼ਰ ਅਰਸ਼ਦ ਨਾਲ ਬੁਰਾ ਸਲੂਕ ਕੀਤਾ।ਇਸ ਗੱਲ ਤੋਂ ਗੁੱਸੇ ਹੋਏ ਸ਼ਿਵ ਸੈਨਾ ਮੈਬਰਾਂ ਨੇ ਮੁਸਲਿਮ ਕਰਮਚਾਰੀ ਨਾਲ ਬਦਸਲੂਕੀ ਕਰਦਿਆਂ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਉਸਦੇ ਜ਼ਬਰੀ ਰੋਜ਼ੇ ਤੁੜਵਾਕੇ, ਉਸਦੇ ਮੂੰਹ ਵਿੱਚ ਅੰਨ ਪਾਇਆ ਗਿਆ ਜੋ ਕਿ ਮੁਸਲਿਮ ਧਰਮ ਦੀ ਘੋਰ ਨਿਰਾਦਰੀ