Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਕੌਟਲੈਂਡ ਦੀ ਅਜ਼ਾਦੀ ਦਾ ਮਾਮਲਾ: ਪਈਆਂ ਵੋਟਾਂ ਦੇ ਨਤੀਜ਼ੇ ਇੰਗਲੈਂਡ ਦੇ ਨਾਲ ਰਹਿਣ ਦੇ ਹੱਕ ‘ਚ ਆਏ

ਸਕੌਟਲੈਂਡ ਦੀ ਅਜ਼ਾਦੀ ਦਾ ਮਾਮਲਾ: ਪਈਆਂ ਵੋਟਾਂ ਦੇ ਨਤੀਜ਼ੇ ਇੰਗਲੈਂਡ ਦੇ ਨਾਲ ਰਹਿਣ ਦੇ ਹੱਕ ‘ਚ ਆਏ

Scotland-Decidesਗਲਾਸਗੋ, ਬ੍ਰਿਟੇਨ ( 19 ਸਤੰਬਰ 2014): ਸਕੌਟਲੈਂਡ ਦੇ ਇੰਗਲੈਂਡ ਤੋਂ ਅਜ਼ਾਦ ਹੋਣ ਲਈ ਕੱਲ ਵੋਟਾਂ ਪਈਆਂ ਸਨ, ਜਿੰਨਾਂ ਦੀ ਗਿਣਤੀ ਦੇਸ਼ ਭਰ ਵਿੱਚ ਹੋ ਰਹੀ ਹੈ, ਹੁਣ ਤੱਕ ਦੇ ਆਨ ਲਾਈਨ ਨਤੀਜ਼ੇ ਦੱਸਦੇ ਹਨ ਕਿ ਸਕੌਟਲੈਂਡ ਦੇ ਲੋਕਾਂ ਨੇ ਇੰਗਲੈਂਡ ਤੋਂ ਵੱਖ ਹੋਣ ਦੇ ਵਿਚਾਰ ਨੂੰ 10ਫੀਸਦੀ ਵਾਧੇ ਨਾਲ ਵੋਟਾਂ ਪਾ ਕੇ ਰੱਦ ਕਰ ਦਿੱਤਾ ਹੈ।

ਕੁੱਲ 32 ਹਲਕਿਆਂ ਵਿੱਚੋਂ 31ਦੇ ਨਤੀਜ਼ੇ ਆ ਚੁੱਕੇ ਹਨ ਅਤੇ ਗਲਾਸਗੋ ਸਮੇਤ ਸਿਰਫ ਚਾਰ ਸ਼ਹਿਰੀ ਹਲਕਿਆਂ ਦੇ ਨਤੀਜ਼ੇ ਹੀ ਅਜ਼ਾਦੀ ਦੇ ਹੱਕ ਗਏ ਹਨ, ਜਦਕਿ ਬਾਕੀ 27 ਹਲਕਿਆਂ ਦੇ ਨਤੀਜ਼ੇ ਇੰਗਲੈਡ ਦੇ ਨਾਲ ਰਹਿਣ ਦੇ ਹੱਕ ਵਿੱਚ ਆਏ ਹਨ।

ਅਜੇ ਤੱਕ ਗਿਣੀਆਂ ਵੋਟਾਂ ਦੇ ਨਤੀਜ਼ੇ ਦੱਸਦੇ ਹਨ ਕਿ 45 ਫੀਸਦੀ ਲੋਖਾਂ ਨੇ ਅਜ਼ਾਦੀ ਦੇ ਹੱਕ ਵਿੱਚ ਵੋਟ ਪਾਏ, ਜਦਕਿ 55% ਲੋਕਾਂ ਨੇ ਇਸਦੀ ਵਿਰੋਧਤਾ ਕੀਤੀ।ਨਤੀਜਿਆਂ ਦਾ ਐਲਾਨ ਅਜੇ ਕੀਤਾ ਜਾਣਾ ਬਾਕੀ ਹੈ, ਪਰ ਅਜ਼ਾਦੀ ਦੇ ਵਿਰੁੱਧ ਪਈਆਂ ਵੋਟਾਂ ਵਿੱਚ ਵਾਧਾ ਨਿਰਣਾਇਕ ਹੈ।

ਸਕੌਟਲੈਂਡ ਦੀ ਅਜ਼ਾਦੀ ਦੇ ਮੁੱਦੇ ਤੇ ਪਈਆਂ ਵੋਟਾਂ ਦਾ ਰੂਝਾਨ ਦੱਸਦਾ ਹੈ ਕਿ ਕਿਸ ਤਰਾਂ ਸਕੌਟ ਲੋਕ ਅਜ਼ਾਦੀ ਦੇ ਮੁੱਦੇ ਕਿੰਨੇ ਵੱਡੇ ਪੱਧਰ ‘ਤੇ ਵੰਡੇ ਹੋਏ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤ ਤੋਂ ਭੱਜੇ ਹੋਏ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਨੂੰ ਮੰਗਲਵਾਰ ਨੂੰ ਬਰਤਾਨਵੀ ਪੁਲਿਸ ਸਕਾਟਲੈਂਡ ਯਾਰਡ ਨੇ ਭਾਰਤ ਦੀ ਬੇਨਤੀ ਉਤੇ ਲੰਡਨ ਵਿੱਚ ਗ੍ਰਿਫ਼ਤਾਰ ਕਰ ਲਿਆ। ਭਾਰਤੀ ਅਧਿਕਾਰੀਆਂ ਨੇ ਕਿਹਾ
ਧਰਮ, ਰੰਗ, ਲਿੰਗ, ਖੇਤਰ, ਭਾਸ਼ਾ ਦੇ ਅਧਾਰ ‘ਤੇ ਕੀਤੇ ਗਏ ਵਿਤਕਰੇ ਅਤੇ ਨਫਰਤ ਨੂੰ ਨਸਲਵਾਦ ਕਿਹਾ ਜਾਂਦਾ ਹੈ । ਨਸਲਵਾਦ ਇੱਕ ਇਸ ਤਰਾਂ ਦੀ ਬਿਮਾਰੀ ਹੈ ਜਿਸਨੇ ਸੰਸਾਰ ਦੇ ਹਰ
ਅੱਜ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਕਿਹਾ ਕਿ ਸਕਾਟਲੈਂਡ ਦੇ ਇੰਗਲੈਂਡ ਨਾਲ ਰਹਿਣ ਦੇ ਆਏ ਇਤਿਹਾਸਕ ਫੈਸਲੇ ਤੋਂ ਬਾਅਦ ਹੁਣ ਭਵਿੱਖ ਵਿਚ ਵੀ ਇਕ ਪੀੜ੍ਹੀ ਤੱਕ ਇਸ ਸਬੰਧੀ
ਗਲਾਸਗੋ: ਸਕਾਟਲੈਂਡ ਵਿਚ ਅਜ਼ਾਦੀ ਦੇ ਮਾਮਲੇ ਉੱਤੇ ਰਾਏਸ਼ੁਮਾਰੀ ਦੀ ਵੋਟ ਅੱਜ ਹੋਣ ਜਾ ਰਹੀ ਹੈ। ਇਸ ਇਤਿਹਾਸਕ ਚੋਣ ਵਿਚ ਸਕਾਟਲੈਂਡ ਵਾਸੀ ਅਜ਼ਾਦੀ ਦੇ ਹੱਕ ਵਿਚ ਹਾਂ ਜਾਂ ਨਾ ਵਿਚ ਜਵਾਬ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: