
ਲੁਧਿਆਣਾ (18 ਜਨਵਰੀ, 2016): ਭਗਵਾਵਾਦੀ ਹਿੰਦੂੀ ਜੱਥੇਬੰਦੀ ਆਰ. ਐੱਸ. ਐੱਸ ਦੇ ਵਰਕਰਾਂ ‘ਤੇ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮੀਡੀਆ ਵਿੱਚ ਨਸ਼ਰ ਖ਼ਬਰ ਅਨੁਸਾਰ ਸਥਾਨਕ ਕਿਦਵਈ ਨਗਰ ‘ਚ ਅੱਜ ਸਵੇਰੇ 2 ਮੋਟਰ ਸਾਈਕਲ ਸਵਾਰਾਂ ਵੱਲੋਂ ਆਰ ਐੱਸ ਐੱਸ ਦੀ ਸ਼ਾਖਾ ‘ਚ ਵਰਕਰਾਂ ਤੇ ਗੋਲੀਆਂ ਚਲਾ ਦਿੱਤੀਆਂ। ਘਟਨਾਂ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਪੁਸ਼ਟੀ ਨਹੀਂ ਹੋ ਸਕੀ।
ਇਹ ਘਟਨਾ ਸਵੇਰੇ 7 ਵਜੇ ਉਦੋਂ ਵਾਪਰੀ ਜੱਦੋ ਆਰ ਐੱਸ ਐੱਸ ‘ ਦੇ ਕੈਂਪ ਵਿੱਚ ਸ਼ਾਮਲ ਵਰਕਰ ਅਭਿਆਸ ਕਰ ਰਹੇ ਸਨ । ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ । ਡੀ ਸੀ ਪੀ ਨਰਿੰਦਰ ਭਾਰਗਵ ਦਾ ਕਹਿਣਾ ਹੈ ਕਿ ਹਮਲਾਵਰਾਂ ਵੱਲੋਂ ਇੱਕ ਜ ਦੋ ਗੋਲੀਆਂ ਚਲਾਈਆਂ ਗਈਆਂ । ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।ਇਹ ਤਰ੍ਹਾਂ ਗੋਲੀਆਂ ਦਾ ਚੱਲਣਾ ਸਾਡੀ ਸੁਰੱਖਿਆ ‘ਤੇ ਸਵਾਲੀਆ ਨਿਸ਼ਾਨ ਹੈ ।