ਵਾਸ਼ਿੰਗਟਨ ਡੀ ਸੀ (23 ਸਤੰਬਰ, 2014): ਭਾਰਤ ਦੇ ਪ੍ਰਧਾਨ ਮੰਤਰੀ ਦੀ ਅਮਰੀਕੀ ਯਾਤਰਾ ਦੌਰਾਨ 30 ਸਤੰਬਰ ਨੂੰ ਜਦੋਂ ਰਾਸ਼ਟਰਪਤੀ ਉਬਾਮਾ ਵਾਈਟ ਹਾਊਸ ਵਿਖੇ ਮੋਦੀ ਦਾ ਬੜੇ ਉਤਸ਼ਾਹ ਨਾਲ ਸਵਾਗਤ ਕਰੇਗਾ, ਉਦੋਂ ਅਮਰੀਕਾ ਵਿੱਚ ਸਿੱਖ ਹਿੱਤਾਂ ਦੀ ਪਹਿਰੇਦਾਰੀ ਕਰਦੀ ਸਿੱਖ ਜੱਥੇਬੰਦੀ ਅਤੇ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਵਲੋਂ ਬੁਲਾਈ ਲੋਕ ਅਦਾਲਤ ਭਾਰਤੀ ਪ੍ਰਧਾਨ ਮੰਤਰੀ ਖਿਲਾਫ ਦੋਸ਼ੀ ਕਰਾਰ ਦੇਣ ਦੀ ਕਾਰਵਾਈ ਕਰੇਗੀ। ਲੋਕ ਅਦਾਲਤ ਦੀ ਇਸ ਕਾਰਵਾਈ ਦਾ ਸਿਖਸ ਫਾਰ ਜਸਟਿਸ ਵਲੋਂ ਸਮੁੱਚੇ ਅਮਰੀਕਾ ਵਿਚ ਸਿੱਧੇ ਪ੍ਰਸਾਰਣ ਰਾਹੀਂ ਕੀਤਾ ਜਾਵੇਗਾ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋਸ਼ੀ ਕਰਾਰ ਦੇਣ ਵਾਲੀ ਇਸ ਕਾਰਵਾਈ ਨੂੰ ਵਾਈਟ ਹਾਊਸ ਦੇ ਸਾਹਮਣੇ ਰਾਸ਼ਟਰਪਤੀ ਪਾਰਕ ਵਿਚ ਬਣਾਏ ਗਏ ਆਰਜ਼ੀ ਅਦਾਲਤੀ ਕਮਰੇ ਵਿਚ ਹੋਵੇਗੀ। ਐਸ ਐਫ ਜੇ ਵਲੋਂ ਜਾਰੀ ਕੀਤੀ ਗਈ ਚਾਰਜਸ਼ੀਟ ਵਿਚ 2002 ਵਿਚ ਮੁਸਲਮਾਨਾਂ ਦੇ ਕਤਲੇਆਮ ਦੌਰਾਨ ਮੋਦੀ ਦੀਆਂ ਕਾਰਵਾਈਆਂ ਦਰਜ ਹਨ ਜੋ ਕਿ ਅਮਰੀਕੀ ਕੋਡ ਦੀਆਂ ਕਈ ਵਿਵਸਥਾਵਾਂ ਵਿਚ ਸੰਘੀ ਅਪਰਾਧ ਮੰਨੀਆਂ ਜਾਂਦੀਆਂ ਹਨ।
ਮੋਦੀ ਨੂੰ ਦੋਸ਼ੀ ਕਰਾਰ ਦੇਣ ਬਾਰੇ ਇਸ ਕਾਰਵਾਈ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਮਨੁੱਖੀ ਅਧਿਕਾਰ ਸੰਸਥਾ ਨੇ ਵਾਸ਼ਿੰਗਟਨ ਡੀ ਸੀ ਦੇ ਕਈ ਮੈਟਰੋ ਸਟਾਪਾਂ ‘ਤੇ ਥਾਂ ਅਤੇ ਵੱਡੀਆਂ ਸਕਰੀਨਾਂ ਕਿਰਾਏ ‘ਤੇ ਲੈਕੇ ਐਡਵੋਕੇਸੀ ਕੈਂਪੇਨ ਸ਼ੁਰੂ ਕੀਤੀ ਹੈ। ਵਾਸ਼ਿੰਗਟਨ ਮੈਟਰੋਪਾਲਿਟਨ ਏਰੀਆ ਟਰਾਂਜ਼ਿਟ ਅਥਾਰਟੀ ਵਲੋਂ ਪ੍ਰਵਾਨਗੀ ਮਿਲਣ ਨਾਲ ਯੂ ਸਟਰੀਟ, ਕੋਲੰਬੀਆ ਹਾਈਟਸ ਅਤੇ ਪੂਰਬੀ ਮਾਰਕੀਟ ਮੈਟਰੋ ਸਟੇਸ਼ਨਾਂ ‘ਤੇ ਮੋਦੀ ਦੀਆਂ ਕਾਰਵਾਈਆਂ ਦਾ ਚਿਤਰਣ ਕੀਤਾ ਜਾਵੇਗਾ।
ਭਾਰਤ ਵਿਚ ਘੱਟਗਿਣਤੀਆਂ ‘ਤੇ ਹਮਲੇ ਕਰਨ ਦੇ ਮੋਦੀ ‘ਤੇ ਦੋਸ਼ ਲਾਉਂਦਿਆਂ ਸਕਰੀਨਾਂ ‘ਤੇ ਲਿਖਿਆ ਹੋਵੇਗਾ ‘ਲੋਕ ਅਦਾਲਤ ਵਲੋਂ ਉਬਾਮਾ ਦੇ ਮਹਿਮਾਨ ਭਾਰਤ ਦੇ ਪ੍ਰਧਾਨ ਮੰਤਰੀ ਨੂੰ 30 ਸਤੰਬਰ 12.30 ਵਜੇ ਦੋਸ਼ੀ ਕਰਾਰ ਦਿੱਤ ਜਾਵੇਗਾ।”30 ਸਤੰਬਰ 12.30 ਦੁਪਹਿਰ ਰਾਸ਼ਟਰਪਤੀ ਪਾਰਕ ਵਿਚ”।
ਸਿੱਖਸ ਫਾਰ ਜਸਟਿਸ ਵੱਲੋਂ ਅਯੋਜਿਤ ਇਸ ਲੋਕ ਅਦਾਲਤ ਵਿਚ ਇਕ ਪ੍ਰਿਜ਼ਾਇਡਿੰਗ ਜੱਜ ਹੋਵੇਗਾ ਇਕ ਗਰੈਂਡ ਜਿਊਰੀ, ਇਕ ਵਕੀਲ ਅਤੇ ਮੋਦੀ ਦਾ ਸਲਾਖਾਂ ਪਿਛੇ ਹਥਕੜੀਆਂ ਲੱਗਾ ਪੁਤਲਾ ਬਚਾਅ ਪੱਖ ਦੇ ਕਟਹਿਰੇ ਵਿਚ ਖੜਾ ਕੀਤਾ ਜਾਵੇਗਾ। ਮੋਦੀ ਦੇ ਅਪਰਾਧਾਂ ਅਤੇ ਕਸੂਰਾਂ ਦਾ ਵਿਸਥਾਰ ਨਾਲ ਵਰਣਨ ਕਰਦਿਆਂ ਲੋਕ ਅਦਾਲਤ ਵਿਚ ਦਾਇਰ ਕੀਤੀ ਜਾਣ ਵਾਲੀ ਚਾਰਜਸ਼ੀਟ ਵਿਚ ਨਸਲਕੁਸ਼ੀ, ਪਹਿਲੇ ਦਰਜੇ ਦੇ ਕਤਲ, ਬਲਾਤਕਾਰ ਤੇ ਜਿਸਮਾਨੀ ਹਮਲੇ ਵਰਗੇ ਅਪਰਾਧ, ਤਸ਼ਦਦ, ਗਵਾਹਾਂ ਨਾਲ ਛੇੜਛਾੜ, ਪੀੜਤਾਂ ਤੇ ਸੂਹੀਆ ਨਾਲ ਜ਼ਿਆਦਤੀਆਂ ਤੇ ਅਪਰਾਧਕ ਜਾਂਚ ਵਿਚ ਅੜਿਕੇ ਸ਼ਾਮਿਲ ਹੋਣਗੇ।
ਲੋਕ ਅਦਾਲਤ ਬੁਲਾਉਣ ਦੇ ਕਾਰਨਾਂ ਦਾ ਵਰਣਨ ਕਰਦਿਆਂ ਐਸ ਐਫ ਜੇ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ 1984 ਤੋਂ ਸ਼ੁਰੂ ਹੋਕੇ ਭਾਰਤ ਦੇ ਸਿਆਸੀ ਲੀਡਰਾਂ ਦਾ ਧਾਰਮਿਕ ਘੱਟਗਿਣਤੀਆਂ ਦਾ ਕਤਲੇਆਮ ਕਰਵਾਉਣ ਦਾ ਲੰਮਾ ਇਤਿਹਾਸ ਹੈ।
ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਇਕ ਪਾਸੇ ਲੋਕ ਅਦਾਲਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਨੂੰ ਦੋਸ਼ੀ ਠਹਿਰਾਉਣ ਵਿਚ ਭਾਰਤੀ ਨਿਆਂ ਪ੍ਰਣਾਲੀ ਦੀ ਨਾਕਾਮੀ ਦਾ ਮਜਾਕ ਉਡਾਏਗੀ ਉਥੇ ਹੀ ਇਹ ਭਾਰਤ ਦੇ ਧਾਰਮਿਕ ਘੱਟਗਿਣਤੀਆਂ ਖਾਸ ਕਰਕੇ 2002 ਦੇ ਮੁਸਲਿਮ ਕਤਲੇਆਮ ਦੇ ਪੀੜਤਾਂ ਦੀਆਂ ਭਾਵਨਾਵਾਂ ਤੇ ਦਸ਼ਾ ਨੂੰ ਦਰਸਾਏਗੀ।ਇਸ ਚਾਰਜਸ਼ੀਟ ਨੂੰ ਵਾਸ਼ਿੰਗਟਨ ਵਿਚ ਭਾਰਤ ਦੇ ਅਮਰੀਕਾ ਵਿਚ ਰਾਜਦੂਤ ਡਾ. ਐਸ ਜੈਸ਼ੰਕਰ ਰਾਹੀ ਪ੍ਰਧਾਨ ਮੰਤਰੀ ਮੋਦੀ ਨੂੰ ਤਾਮੀਲ ਕਰਵਾਈ ਜਾਵ