Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਾਬਰੀ ਮਸਜਿਦ ਢਾਹੁਣ ਦੀ 23ਵੀ ਵਰੇਗੰਢ ਮੌਕੇ ਮੁਸਲਿਮ ਜੱਥੇਬੰਦੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਬਾਬਰੀ ਮਸਜਿਦ ਢਾਹੁਣ ਦੀ 23ਵੀ ਵਰੇਗੰਢ ਮੌਕੇ ਮੁਸਲਿਮ ਜੱਥੇਬੰਦੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਲਖਨਊ (6 ਦਸੰਬਰ, 2015): ਆਯੋਦਿਆਂ ਵਿੱਚ ਬਾਬਰੀ ਮਸਜਿਦ ਢਾਹੇ ਜਾਣ ਦੀ 23ਵੀਂ ਵਰੇਗੰਢ ਮੌਕੇ ਮੁਸਲਿਮ ਜੱਥੇਬੰਦੀਆਂ ਕਈਆਂ ਖੇਤਰੀ ਪਾਰਟੀਆਂ ਅਤੇ ਸੰਗਠਨਾਂ ਨੇ ਇਕੱਠਿਆਂ ਰਲ਼ ਕੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਬਾਬਰੀ ਮਸਜਿਦ ਨੂੰ ਉਸੇ ਵਿਵਾਦਤ ਜ਼ਮੀਨ ‘ਤੇ ਮੁੜ ਬਣਾਉਣ ਅਤੇ ਮਸਜਿਦ ਨੂੰ ਢਾਹੁਣ ਵਾਲੇ ਦੋਸ਼ੀਆਂ ਨੂੰ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ।

ਬਾਬਰੀ ਮਸਜਿਦ ਢਾਹੁਣ ਦਾ ਦ੍ਰਿਸ਼
ਬਾਬਰੀ ਮਸਜਿਦ ਢਾਹੁਣ ਦਾ ਦ੍ਰਿਸ਼

ਉੱਥੇ ਸਾਂਝੇ ਪ੍ਰੋਗਰਾਮ ਤਹਿਤ ਨਵੇਂ ਮੰਚ ਦਾ ਐਲਾਨ ਵੀ ਕੀਤਾ ਗਿਆ। ਇਸ ਸਾਂਝੇ ਪ੍ਰੋਗਰਾਮ ‘ਚ ਇਕ ਹੀ ਮੰਚ ‘ਤੇ ਇਕੱਠੀਆਂ ਹੋਣ ਵਾਲੀਆਂ ਪਾਰਟੀਆਂ ‘ਚ ਰਾਸ਼ਟਰੀ ਉਲੇਮਾ ਕੌਂਸਲ, ਆਲ ਇੰਡੀਆ ਇਮਾਮਸ ਕੌਂਸਲ (ਯੂ.ਪੀ.), ਮੁਸਲਿਮ ਮਜਲਿਸ, ਇੰਡੀਅਨ ਨੈਸ਼ਨਲ ਲੀਗ, ਇੰਡੀਅਨ ਯੂਨੀਅਨ ਮੁਸਲਿਮ ਲੀਗ, ਪਿੱਛੜਾ ਜਨ ਸਮਾਜ ਪਾਰਟੀ, ਆਲ ਇੰਡੀਆ ਮੁਸਲਿਮ ਫੋਰਮ, ਪਰਚਮ ਪਾਰਟੀ ਅਤੇ ਵੈਅਫੇਅਰ ਪਾਰਟੀ ਆਫ਼ ਇੰਡੀਆ ਸ਼ਾਮਿਲ ਸਨ।

ਮੁਸਲਿਮ ਜੱਥੇਬੰਦੀਆਂ ਨੇ ਸਾਂਝੇ ਮੰਚ ਤੋਂ ਸੰਕਲਪ ਲਿਆ ਕਿ ਇਸ ਮਾਮਲੇ ਦੀ ਅਦਾਲਤ ਅਤੇ ਅਦਾਲਤ ਦੇ ਬਾਹਰ ਉਦੋਂ ਤੱਕ ਪੈਰਵੀ ਕੀਤੀ ਜਾਵੇਗੀ ਅਤੇ ਮਾਮਲਾ ਤੱਦ ਤੱਕ ਚੁੱਕਿਆ ਜਾਵੇਗਾ ਜਦ ਤੱਕ ਕਿ ਸੁਪਰੀਮ ਕੋਰਟ ਤੋਂ ਦੋਸ਼ੀਆਂ ਨੂੰ ਸਜ਼ਾ ਅਤੇ ਮੁਕੱਦਮਾ ਲੜਨ ਵਾਲਿਆਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ।

ਇਸ ਮੌਕੇ ਮੌਜੂਦ ਆਗੂਆਂ ਨੇ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਭਾਜਪਾ ਨੂੰ ਰਲ਼ਿਆ ਹੋਇਆ ਦੱਸਿਆ ਅਤੇ ਕਿਹਾ ਕਿ ਵੋਟ ਬੈਂਕ ਦੀ ਸਿਆਸਤ ਤਹਿਤ ਬਾਬਰੀ ਮਸਜਿਦ ਢਾਹੁਣ ‘ਚ ਇਨ੍ਹਾਂ ਤਿੰਨਾਂ ਹੀ ਪਾਰਟੀਆਂ ਦੀ ਮਿਲੀਭੁਗਤ ਸੀ।

ਉਧਰ ਦੂਸਰੇ ਪਾਸੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਰਾਮ ਮੰਦਿਰ ਉਸਾਰਨ ਦੀ ਕੀਤੀ ਮੰਗ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐਚ.ਪੀ.) ਦੇ ਕਾਰਕੁੰਨਾਂ ਵੱਲੋਂ ਅੱਜ ਅਯੁੱਧਿਆ ‘ਚ ਰਾਮ ਮੰਦਿਰ ਦਾ ਜਲਦ ਨਿਰਮਾਣ ਕਰਨ ਦਾ ਪ੍ਰਣ ਲਿਆ ਗਿਆ ਅਤੇ ਬਾਬਰੀ ਕਾਂਡ ਦੀ 23ਵੀਂ ਬਰਸੀ ਨੂੰ ‘ਸ਼ੌਰਿਆ ਦਿਵਸ’ ਵੱਜੋਂ ਮਨਾਇਆ। ਵਿਸ਼ਵ ਹਿੰਦੂ ਪ੍ਰੀਸ਼ਦ ਦਿੱਲੀ ਦੇ ਪ੍ਰਧਾਨ ਰਾਮਪਾਲ ਸਿੰਘ ਨੇ ਕਿਹਾ ਕਿ ਰਾਮ ਮੰਦਿਰ ਦਾ ਨਿਰਮਾਣ ਸੋਮਨਾਥ ਦੇ ਮੰਦਿਰ ਵਾਂਗ ਸੰਸਦ ‘ਚ ਕੋਈ ਐਕਟ ਲਿਆ ਕੇ ਉਸ ਰਾਹੀਂ ਕਰਨਾ ਚਾਹੀਦਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ 17 ਦਸੰਬਰ 2019 ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ ਸਾਂਝੇ ਕਰ ਰਹੇ ਹਾਂ। ਆਪ ਪੜ੍ਹੋ ਅਤੇ ਹੋਰਨਾਂ ਨਾਲ ਸਾਂਝੀਆਂ ਕਰੋ...
ਰਵੀ ਸ਼ੰਕਰ ਨੇ ਕਿਹਾ ਕਿ ਮਾਮਲੇ ਦੇ ਕਾਨੂੰਨੀ ਢੰਗ ਨਾਲ ਨਿਬੇੜੇ ਕਾਰਨ ਵੱਡੇ ਪੱਧਰ ’ਤੇ ਫਿਰਕੂ ਦੰਗੇ ਭੜਕ ਸਕਦੇ ਹਨ। ਰਵੀ ਸ਼ੰਕਰ ਨੇ ਦੋਵਾਂ ਭਾਈਚਾਰਿਆਂ ਦੇ ਆਗੂਆਂ ਨੂੰ ਕਿਹਾ ਕਿ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: