
ਲੰਡਨ (22 ਜਨਵਰੀ, 2015): ਦੁਨੀਆਂ ਭਰ ਵਿਚ ਸਿੱਖਾਂ ਦੀ ਪਹਿਚਾਣ ਨੂੰ ਦਰਸਾਉਣ ਵਾਲਾ ਤੇ ਸਭ ਤੋਂ ਵੱਡੀ ਉਮਰ ਦਾ ਮੈਰਾਥਨ ਦੌੜਾਕ ਹੋਣ ਦਾ ਮਾਣ ਰੱਖਣ ਵਾਲੇ ਬਰਤਾਨਵੀ ਨਾਗਰਿਕ ਬਾਬਾ ਫੌਜਾ ਸਿੰਘ ਨੂੰ ਦੁਨੀਆਂ ਦੀ ਮਸ਼ਹੂਰ ਕਾਰ ਕੰਪਨੀ ਫੋਰਡ ਦੀ ‘ਅਨਲਰਨ’ ਮੁਹਿੰਮ ਦਾ ਹਿੱਸਾ ਬਣਾਇਆ ਗਿਆ ਹੈ ।104 ਸਾਲਾ ਫੌਜਾ ਸਿੰਘ ਵਲੋਂ ਫੋਰਡ ਦੀ ਇਸ ਨਵੀਂ ਮੁਹਿੰਮ ‘ਚ ਹਿੱਸਾ ਪਾ ਕੇ ਬਜ਼ੁਰਗਾਂ ਪ੍ਰਤੀ ਆਪਣੀ ਵਿਚਾਰਧਾਰਾ ਖੱਲ੍ਹੀ ਰੱਖਣ ਦੀ ਸਿੱਖਿਆ ਦਿੱਤੀ ਜਾ ਰਹੀ ਹੈ ।
ਪੰਜਾਬੀ ਅਖਬਾਰ ਅਜ਼ੀਤ ਵਿੱਚ ਨਸ਼ਰ ਖਬਰ ਅਨੁਸਾਰ ਅਫੋਰਡ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਹਾਲ ਹੀ ਵਿਚ ਫੋਰਡ ਵਲੋਂ 2000 ਯੂ.ਕੇ. ਦੇ ਬਾਲਗਾਂ ‘ਤੇ ਕੀਤੇ ਗਏ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਅਨਲਰਨ (ਭੁਲਾ ਦੇਣ) ਦੀ ਯੋਗਤਾ -ਭਾਵ ਜੋ ਤੁਸੀਂ ਜਾਣਦੇ ਹੋ ਉਹ ਭੁੱਲ ਜਾਓ ਤੇ ਜੀਵਨ ਨੂੰ ਵੱਖਰੇ ਦਿ੍ਸ਼ਟੀਕੋਣ ਨਾਲ ਵੇਖੋ, ਇਹ ਬਰਤਨਾਵੀ ਲੋਕਾਂ ਦੀ ਉੱਨਤੀ ਦਾ ਮੁੱਖ ਧੁਰਾ ਹੈ ।
ਫੋਰਡ ਵਲੋਂ ਇਸੇ ਆਧਾਰ ‘ਤੇ ਸ਼ੁਰੂ ਕੀਤੀ ਮੁਹਿੰਮ ਅਨਲਰਨ ਦਰਸਾਉਂਦੀ ਹੈ ਕਿ ਆਪਣੀ ਵਿਚਾਰਧਾਰਾ ਖੱਲ੍ਹੀ ਰੱਖਣਾ ਖੁਦ ਨੂੰ ਅਨੁਸਾਸ਼ਿਤ ਕਰਨ ਨਾਲੋਂ ਵੀ ਵਧੇਰੇ ਮਹੱਤਵਪੂਰਨ ਹੈ ।ਅਨਲਰਨ ਇਕ ਅਜਿਹਾ ਸੰਕਲਪ ਹੈ ਜੋ ਕਿ ਲੋਕਾਂ ਨੂੰ ਆਪਣੇ ਅਰਾਮਦੇਹ ਜ਼ੋਨ ‘ਚੋਂ ਨਿਕਲ ਕੇ ਵੱਖਰੇ ਢੰਗ ਨਾਲ ਸੋਚਣ ਤੇ ਮੁੜ ਤੋਂ ਕਿਸੇ ਨਿਰਧਾਰਨ ਵੱਲ ਵਧਣਾ ਹੈ ।
ਬਾਪੂ ਫੌਜਾ ਸਿੰਘ ਇਸ ਦੀ ਮਹੱਤਵਪੂਨ ਉਦਾਹਰਣ ਹੈ ।ਫੌਜਾ ਸਿੰਘ ਦਾ ਕਹਿਣਾ ਹੈ ਕਿ ਉਹ ‘ਅਨਲਰਨ’ ਲਈ ਇਸੇ ਕਰਕੇ ਅੰਬੈਸਡਰ ਹੈ ਕਿਉਂਕਿ ਉਸ ਨੇ ਜੋ ਹਾਸਲ ਕੀਤਾ ਹੈ ਉਸ ਨੇ ਲੋਕਾਂ ਦੀ ਬਜ਼ੁਰਗਾਂ ਪ੍ਰਤੀ ਸੋਚ ਨੂੰ ਬਦਲਿਆ ਹੈ ।