ਨਵੀਂ ਦਿੱਲੀ (19ਫਰਵਰੀ, 2015): ਬਾਦਲ ਦਲ ਦੀ ਦਿੱਲੀ ਇਕਾਈ ਵੱਲੋਂ ਜਾਰੀ ਪੈੱਸ ਨੋਟ ਅਨੁਸਾਰ ਬਾਦਲ ਦਲ ਦੇ ਚਾਰ ਅਹੁਦੇਦਾਰਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਦਲਜੀਤ ਕੌਰ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਸ਼ਿਕਾੲਤਾਂ ਦਰਜ਼ ਕਰਵਾਈਆਂ ਹਨ।
ਬਾਦਲ ਦਲ ਦੀ ਦਿੱਲੀ ਇਕਾਈ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਜੌਲੀ ਨੇ ਕਿਹਾ ਕਿ ਬੀਬੀ ਦਲਜੀਤ ਕੌਰ ਨੇ “ਪੰਜਾਬੀ ਰੇਡੀਓੁ ਯੂਐੱਸੲੈ” ਨੂੰ ਦਿੱਤੀ ਇੱਕ ਇੰਟਰਵਿਓੁ ਵਿੱਚ ਦਿੱਲ਼ੀ ਗੁਰਦੁਆਰਾ ਕਮੇਟੀ ਅਤੇ ਬਾਦਲ ਦਲ ਦੇ ਅਗੂਆਂ ‘ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਧਨਾਂ ਅਤੇ ਪੈਸੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਸੀ। ਬਾਦਲ ਦਲ ਦੇ ਅਗੂਆਂ ਨੇ ਕਿਹਾ ਕਿ ਬੀਬੀ ਦਲਜੀਤ ਕੌਰ ਵੱਲੋਂ ਲਾਏ ਗਏ ਦੋਸ਼ ਝੂਠੇ ਹਨ, ਇਸ ਲਈ ਉਨਾਂ ਨੇ ਬੀਬੀ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਹੈ।
ਜੌਲੀ ਨੇ ਦੱਸਿਆ ਕਿ ਮਨਜਿੰਦਰ ਸਿੰਘ ਸਰਸਾ, ਹਰਮੀਤ ਸਿੰਘ ਕਾਲਕਾ ਅਤੇ ਜਤਿੰਦ ਰਸਿੰਘ ਸ਼ੰਟੀ ਨੇ ਬੀਬੀ ਦਲਜੀਤ ਕੌਰ ਖਿਲਾਫ ਗਰੇਟਰ ਕੈਲਾਸ਼, ਪੰਜਾਬੀ ਬਾਗ ਅਤੇ ਕਾਲਕਾਜੀ ਪੁਲਿਸ ਥਾਣਿਆਂ ਥਾਣਿਆਂ ਵਿੱਚ ਸ਼ਿਕਾੲਤਿ ਦਰਜ਼ ਕਰਵਾਈ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਦਿੱਲ਼ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਇਸ ਸਮੇਂ ਬਾਦਲ ਦਲ ਦਾ ਕੰਟਰੌਲ ਹੈ।ਬੀਬੀ ਦਲਜੀਤ ਕੌਰ ਨੇ “ਪੰਜਾਬੀ ਰੇਡੀਓੁ ਯੂਐੱਸਏ” ਨੂੰ ਦਿੱਤੀ ਇੰਟਰਵਿਓੁ ਵਿੱਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਅਧਿਕਾਰੀਆਂ ‘ਤੇ ਗੰਭੀਰ ਦੋਸ਼ ਲਾਏ ਹਨ। ਉਨਾਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਅਧਿਕਾਰੀ ਗੁਰਦੁਆਰਾ ਸਾਹਿਬਾਨ ਦੇ ਪੈਸੇ ਅਤੇ ਸਾਧਨਾਂ ਨੂੰ ਆਪਣੇ ਨਿੱਜ਼ੀ, ਰਾਜਸੀ ਅਤੇ ਵਪਾਰਕ ਲਾਭ ਲਈ ਵਰਤ ਰਹੇ ਹਨ।
ਵੇਖੋ ਵੀਡੀਓੁ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਜਸੀ ਹਿੱਤਾਂ ਲਈ ਗੋਲਕ ਦੀ ਕੀਤੀ ਜਾ ਰਹੀ ਦਰਵਰਤੋਂ ਦਾ ਪਰਦਾਫਾਸ਼: