Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਦੇ ਇੱਕ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੱਗ ਬੰਨਣ ਕਰਕੇ ਕਲਾਸ ਚੋਂ ਕੱਢਿਆ, ਪ੍ਰਸ਼ਾਸ਼ਨ ਨੇ ਵਿੱਚ ਪੈ ਕੇ ਮਾਮਲੇ ਨੂੰ ਸੁਲਝਾਇਆ

ਪੰਜਾਬ ਦੇ ਇੱਕ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੱਗ ਬੰਨਣ ਕਰਕੇ ਕਲਾਸ ਚੋਂ ਕੱਢਿਆ, ਪ੍ਰਸ਼ਾਸ਼ਨ ਨੇ ਵਿੱਚ ਪੈ ਕੇ ਮਾਮਲੇ ਨੂੰ ਸੁਲਝਾਇਆ

Dastar Sikh Turban
ਦਸਤਾਰ ਸਿੱਖ ਦੀ ਸ਼ਾਨ

ਹੁਸ਼ਿਆਰਪੁਰ, 29 ਨਵੰਬਰ, 2014): ਸਿੱਖਾਂ ਨੂੰ ਆਪਣੀ ਨਵੇਕਲੀ ਪਛਾਣ ਅਤੇ ਰਹਿਣੀ ਬਹਿਣੀ ਕਰਕੇ ਜਿੱਥੇ ਵਿਦੇਸ਼ਾਂ ਵਿੱਚ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ, ਉੱਥੇ ਉਨ੍ਹਾਂ ਨੂੰ ਆਪਣੀ ਜੰਮਣ ਭੌਂ ਪੰਜਾਬ, ਸਿੱਖਾਂ ਨੇ ਆਪਣੀ ਕੌਮੀ ਪਛਾਣ ਲਈ ਅਤਿ ਅੰਤ ਸ਼ਹਾਦਤਾਂ ਦਿੱਤੀਆਂ, ਵਿੱਚ ਹੀ ਸਿੱਖਾਂ ਦੀ ਸ਼ਾਂਨ  ਅਤੇ ਧਰਮ ਦੇ ਅਨਿੱਖੜੇਂ ਅੰਗ ਦਸਤਾਰ ਦਾ ਅਪਮਾਨ ਕੀਤਾ ਜਾ ਰਿਹਾ ਹੈ।

ਅੱਜ ਇਸ ਤਰਾਂ ਦੀ ਹੀ ਇੱਕ ਘਟਨਾ ਹੁਸ਼ਿਆਰਪੁਰ ਵਿੱਚ ਵਾਪਰੀ। ਹੁਸ਼ਿਆਰਪੁਰ-ਚੰਡੀਗੜ੍ਹ ਰੋਡ ‘ਤੇ ਪੈਂਦੇ ਸੈਂਟ ਜੋਜ਼ਫ਼ ਸਕੂਲ ਰਾਮ ਕਲੋਨੀ ਕੈਂਪ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਕੂਲ ਦੀ ਪ੍ਰਿੰਸੀਪਲ ਨੇ ਨੌਵੀ ਅਤੇ ਦਸਵੀਂ ਵਿਚ ਪੜ੍ਹਦੇ ਸਕੂਲ ਦੇ ਦੋ ਵਿਦਿਆਰਥੀਆਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਅਤੇ ਇੱਕ ਪੀਰੀਅਡ ਲਈ ਸਿਰਫ਼ ਇਸ ਕਰਕੇ ਕਲਾਸ ਵਿੱਚੋਂ ਕੱਢ ਦਿੱਤਾ ਕਿਉਂਕਿ ਉਨ੍ਹਾਂ ਪੱਗੜੀ ਬੰਨ੍ਹੀ ਹੋਈ ਸੀ।

ਵਿਦਿਆਰਥੀਆਂ ਦੇ ਮਾਪਿਆ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਸਕੂਲ ਵਿਚ ਪਹੁੰਚ ਕਰਕੇ ਮਾਮਲੇ ਦੀ ਪੜਤਾਲ ਕਰਨ ਦੀ ਕੋਸ਼ਿਸ ਕੀਤੀ ਤਾਂ ਸਕੂਲ ਦੀ ਪ੍ਰਿੰਸੀਪਲ ਨੇ ਉਨਾ੍ਹਂ ਦੀ ਕੋਈ ਗੱਲ ਨਾ ਸੁਣੀ ਜਿਸ ਤੋਂ ਨਾਰਾਜ਼ ਮਾਪਿਆਂ ਨੇ ਆਪਣੇ ਸਮਰਥਕਾਂ ਨੂੰ ਸਕੂਲ ਸੱਦ ਲਿਆ।

 ਨਾਰਾਜ਼ ਮਾਤਾ-ਪਿਤਾ ਤੇ ਉਨ੍ਹਾਂ ਦੇ ਸਮਰਥਕਾਂ ਨੇ ਤੁਰੰਤ ਜਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਜ਼ਿਲ੍ਹਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ।

ਸਭ ਤੋਂ ਮਾੜੀ ਗੱਲ ਇਹ ਸੀ ਕਿ ਜਦੋਂ ਬੱਚਿਆਂ ਦੇ ਮਾਪੇ ਸਕੂਲ ਦੀ ਪ੍ਰਿਸੀਪਲ ਨੂੰ ਮਿਲਣ ਲਈ ਦਫ਼ਤਰ ਵਿਚ ਗਏ ਤਾਂ ਉਸ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ । ਥਾਣਾ ਸਦਰ ਦੇ ਮੁਖੀ ਪ੍ਰੇਮ ਕੁਮਾਰ ਨੇ ਪ੍ਰਿੰਸੀਪਲ ਨਾਲ ਗੱਲਬਾਤ ਕਰਨ ਤੋਂ ਬਾਅਦ ਭਰੋਸਾ ਦਿਵਾਇਆ ਕਿ ਵਿਦਿਆਰਥੀ ਪੱਗੜੀ ਬੰਨ੍ਹ ਕੇ ਸਕੂਲ ਆ ਸਕਦੇ ਹਨ।

ਪੁਲਿਸ ਵਲੋਂ ਮਿਲੇ ਭਰੋਸੇ ਤੋਂ ਬਾਅਦ ਮਾਤਾ ਪਿਤਾ ਸ਼ਾਂਤ ਹੋਏ ਅਤੇ ਵਿਦਿਆਰਥੀਆਂ ਨੂੰ ਕਲਾਸਾਂ ਵਿਚ ਬਿਠਾਇਆ ਗਿਆ। ਇਸ ਮੌਕੇ ਸ: ਇਕਬਾਲ ਸਿੰਘ ਖੇੜਾ ਮੈਂਬਰ ਜਨਰਲ ਕੌਂਸਲ ਸ੍ਰੋਮਣੀ ਅਕਾਲੀ, ਰਾਜਵੀਰ ਸਿੰਘ ਮਿਨਹਾਸ ਆਦਿ ਹਾਜ਼ਰ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕੀ ਸੂਬੇ ਪੈਨਸਿਲਵੇਨੀਆ ਵਿੱਚ ਹਾਈ ਸਕੂਲ ਪੱਧਰੀ ਫੁਟਬਾਲ ਮੁਕਾਬਲੇ ਵਿੱਚੋਂ ਰੈਫਰੀ ਨੇ ਸਿੱਖ ਵਿਦਿਆਰਥੀ ਨੂੰ ਦਸਤਾਰ ਬੰਨ੍ਹੀ ਹੋਣ ਕਾਰਨ ਬਾਹਰ ਕੱਢ ਦਿੱਤਾ। ਡਬਲਯੂਪੀਵੀਆਈ-ਟੀਵੀ ਅਨੁਸਾਰ ਮਾਰਪਲ-ਨਿਊਟਾਊਨ ਸਕੂਲ ਡਿਸਟ੍ਰਿਕਟ ਦੇ ਅਧਿਕਾਰੀਆਂ ਨੇ
ਹਵਾਈ ਸਫਰ ਦੌਰਾਨ ਇੱਕ ਫਿਰ ਸਿੱਖ ਨੂੰ ਦਸਤਾਰ ਲਾਹੁਣ ਵਾਸਤੇ ਮਜ਼ਬੂਰ ਹੋਣਾ ਪਿਆ। ਉਸਨੂੰ ਹਵਾਈ ਅੱਡੇ ਦੇ ਸੁਰੱਖਿਆ ਕਰਮੀਆ ਵੱਲੋਂ ਦਸਤਾਰ ਉਰਤਾਨ ਵਾਸਤੇ ਮਜਬੂਰ ਕਰ ਦਿੱਤਾ।
ਹਵਾਈ ਸਫਰ ਦੌਰਾਨ ਇੱਕ ਫਿਰ ਸਿੱਖ ਨੂੰ ਦਸਤਾਰ ਲਾਹੁਣ ਵਾਸਤੇ ਮਜ਼ਬੂਰ ਹੋਣਾ ਪਿਆ। ਉਸਨੂੰ ਹਵਾਈ ਅੱਡੇ ਦੇ ਸੁਰੱਖਿਆ ਕਰਮੀਆ ਵੱਲੋਂ ਦਸਤਾਰ ਉਰਤਾਨ ਵਾਸਤੇ ਮਜਬੂਰ ਕਰ ਦਿੱਤਾ।
ਅਮਰੀਕੀ ਸਿੱਖ ਅਦਾਕਾਰ ਤੇ ਡਿਜ਼ਾਈਨਰ ਵਾਰਿਸ ਸਿੰਘ ਆਹਲੂਵਾਲੀਆ ਨੂੰ ਉਸ ਦੀ ਦਸਤਾਰ ਕਾਰਨ ਜਹਾਜ ਚੜਨ ਤੋਂ ਰੋਕਣ ਲਈ ਸਿੱਖਾਂ ਵੱਲੋਂ ਆਲੋਚਨਾ ਦਾ ਸ਼ਿਕਾਰ ਹੋ ਰਹੀ ਮੈਕਸੀਕੋ ਦੀ ਏਅਰੋਮੈਕਸੀਕੋ ਏਅਰਲਾਈਨਜ਼ ਨੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: