ਆਗਰਾ (16 ਦਸੰਬਰ, 2014): ਲੰਘੀ ਇੱਕ ਦਸੰਬਰ ਨੂੰ ਮੁਸਲਮਿ ਧਰਮ ਦੇ ਕੁਝ ਪਰਿਵਾਰਾਂ ਦਾ ਅਗਾਰਾ ਵਿੱਚ ਧਰਮ ਬਦਲੀ ਕਰਵਾਇਆ ਗਿਆ ਸੀ। ਜਿਸ ਕਰਕੇ ਸਮੁੱਚੇ ਭਾਰਤ ਵਿੱਚ ਵੱਸਦੇ ਇਨਸਾਫ ਪਸੰਦ ਅਤੇ ਧਰਮ ਨਿਰਪੱਖ ਲੋਕਾਂ ਨੇ ਸਰਕਾਰ ਖਿਲਾਫ ਕਰੜਾ ਵਿਰੋਧ ਜ਼ਾਹਿਰ ਕੀਤਾ ਸੀ।ਇਸ ਜ਼ਬਰਦਸਤੀ ਧਰਮ ਬਦਲਾਉਣ ਦੇ ਮਾਮਲੇ ਦੇ ਮੁੱਖ ਦੋਸ਼ੀ ਨੰਦ ਕਿਸ਼ੋਰ ਬਾਲਮੀਕੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਸ ਨੇ ਅੱਜ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਆਗਰਾ ਪੁਲਿਸ ਨੇ ਦੱਸਿਆ ਕਿ ਬਾਲਮੀਕੀ ਨੇ ਹਰੀ ਪਰਬਤ ਥਾਣੇ ‘ਚ ਅੱਜ ਸਵੇਰੇ ਆਤਮਸਮਰਪਣ ਕਰ ਦਿੱਤਾ।
ਲਗਭਗ 100 ਲੋਕਾਂ ਦਾ ‘ਜ਼ਬਰਦਸਤੀ ਧਰਮ ਬਦਲੀ ‘ ਕਰਵਾਏ ਜਾਣ ਦੇ ਸਿਲਸਿਲੇ ‘ਚ ਧਰਮ ਜਾਗਰਣ ਮੰਚ ਤੇ ਇਸ ਸੰਗਠਨ ਦੇ ਕਨਵੀਨਰ ਬਾਲਮੀਕੀ ਖ਼ਿਲਾਫ਼ 9 ਦਸੰਬਰ ਨੂੰ ਇਕ ਐਫ.ਆਈ.ਆਰ. ਦਰਜ ਕੀਤੀ ਗਈ ਸੀ।