Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਗੁਜਰਾਤ: ਗੁਲਬਰਗ ਸੁਸਾਇਟੀ ਕਤਲੇਆਮ-11 ਨੂੰ ਉਮਰ ਕੈਦ,36 ਬਰੀ;ਜ਼ਾਕਿਆ ਜ਼ਾਫਰੀ ਨਿਰਾਸ਼ ਕਿਹਾ ਹਾਈਕੋਰਟ ਜਾਏਗੀ

ਗੁਜਰਾਤ: ਗੁਲਬਰਗ ਸੁਸਾਇਟੀ ਕਤਲੇਆਮ-11 ਨੂੰ ਉਮਰ ਕੈਦ,36 ਬਰੀ;ਜ਼ਾਕਿਆ ਜ਼ਾਫਰੀ ਨਿਰਾਸ਼ ਕਿਹਾ ਹਾਈਕੋਰਟ ਜਾਏਗੀ

ਅਹਿਮਦਾਬਾਦ: ਸਾਲ 2002 ਦੇ ਗੁਲਬਰਗ ਸੁਸਾਇਟੀ ਕਤਲੇਆਮ ਦੇ 14 ਸਾਲ ਬਾਅਦ ਵਿਸ਼ੇਸ਼ ਅਦਾਲਤ ਨੇ ਅੱਜ 24 ਦੋਸ਼ੀਆਂ ਦੀ ਸਜ਼ਾ ਦਾ ਐਲਾਨ ਕਰ ਦਿੱਤਾ। ਇਸ ਮਾਮਲੇ ਵਿਚ ਸਾਬਕਾ ਸੰਸਦ ਮੈਂਬਰ ਅਹਿਸਾਨ ਜਾਫ਼ਰੀ ਸਮੇਤ 69 ਲੋਕਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਸੀ। ਗੁਲਬਰਗ ਸੁਸਾਇਟੀ ਕਤਲੇਆਮ ਮਾਮਲੇ ਨੂੰ ਸੱਭਿਅਕ ਸਮਾਜ ਦੇ ਇਤਿਹਾਸ ਦਾ ‘ਸਭ ਤੋਂ ਕਾਲਾ ਦਿਨ’ ਕਰਾਰ ਦਿੰਦਿਆਂ ਅਦਾਲਤ ਨੇ ਸਾਲ 2002 ਵਿਚ ਗੋਧਰਾ ਕਾਂਡ ਬਾਅਦ ਹੋਈ ਹਿੰਸਾ ਦੌਰਾਨ 69 ਲੋਕਾਂ ਦੀ ਹੱਤਿਆ ਦੇ ਮਾਮਲੇ ਵਿਚ ਅਦਾਲਤ ਨੇ 11 ਦੋਸ਼ੀਆਂ ਨੂੰ ਉਮਰ ਕੈਦ, 12 ਨੂੰ 7-7 ਸਾਲ ਅਤੇ ਇਕ ਦੋਸ਼ੀ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਕਤਲੇਆਮ ਦੇ ਦੋਸ਼ੀਆਂ ਦੇ ਪਰਿਵਾਰਕ ਮੈਂਬਰ
ਕਤਲੇਆਮ ਦੇ ਦੋਸ਼ੀਆਂ ਦੇ ਪਰਿਵਾਰਕ ਮੈਂਬਰ

ਵਿਸ਼ਵ ਹਿੰਦੂ ਪਰੀਸ਼ਦ ਦੇ ਨੇਤਾ ਅਤੁਲ ਵੈਧ ਸਮੇਤ 12 ਦੋਸ਼ੀਆਂ ਨੂੰ ਦੰਗਾ ਤੇ ਸਾੜਫੂਕ ਵਿਚ ਦੋਸ਼ੀ ਪਾਇਆ ਗਿਆਙ ਉਨ੍ਹਾਂ ਨੂੰ 7-7 ਸਾਲ ਦੀ ਸਜ਼ਾ ਸੁਣਾਈ ਗਈ ਹੈਙ ਅਦਾਲਤ ਨੇ 66 ਦੋਸ਼ੀਆਂ ਵਿਚੋਂ 24 ਨੂੰ ਦੋਸ਼ੀ ਠਹਿਰਾਇਆ ਸੀ ਤੇ 36 ਨੂੰ ਬਰੀ ਕਰ ਦਿੱਤਾ ਗਿਆ ਸੀ। ਸਾਰੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਨੂੰ ਠੁਕਰਾਉਂਦਿਆਂ ਅਦਾਲਤ ਨੇ ਕਿਹਾ ਕਿ ਜੇਕਰ ਰਾਜ 14 ਸਾਲ ਕੈਦ ਦੇ ਬਾਅਦ ਸਜ਼ਾ ਵਿਚ ਛੋਟ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਨਹੀਂ ਕਰਦਾ ਤਾਂ 11 ਦੋਸ਼ੀਆਂ ਦੀ ਉਮਰ ਕੈਦ ਦੀ ਸਜ਼ਾ ਉਨ੍ਹਾਂ ਦੀ ਮੌਤ ਤੱਕ ਰਹੇਗੀ। ਅਦਾਲਤ ਨੇ ਘੱਟ ਗੰਭੀਰ ਅਪਰਾਧਾਂ ਲਈ ਇਕ ਦੋਸ਼ੀ ਨੂੰ 10 ਸਾਲ ਦੀ ਕੈਦ ਤੇ 12 ਹੋਰਾਂ ਨੂੰ 7-7 ਸਾਲ ਕੈਦ ਦੀ ਸਜ਼ਾ ਸੁਣਾਈ।

ਵਿਸ਼ੇਸ਼ ਅਦਾਲਤ ਦੇ ਜੱਜ ਪੀ.ਬੀ. ਦਿਸਾਈ ਨੇ ਕਿਹਾ ਕਿ ਘਟਨਾ ਦੇ ਬਾਅਦ ਦੋਸ਼ੀਆਂ ਵਿਚੋਂ 90 ਫੀਸਦੀ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਤੇ ਉਨ੍ਹਾਂ ਖਿਲਾਫ ਕਿਸੇ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ, ਇਥੋਂ ਤੱਕ ਕਿ ਪੀੜਤਾਂ ਨੇ ਵੀ ਨਹੀਂ। ਇਸ ਲਈ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣੀ ਉਚਿਤ ਨਹੀਂ।

ਜ਼ਿਕਰਯੋਗ ਹੈ ਕਿ ਗੁਲਬਰਗ ਸੁਸਾਇਟੀ ਕਤਲੇਆਮ ਮਾਮਲਾ 28 ਫਰਵਰੀ, 2002 ਨੂੰ ਵਾਪਰਿਆ ਸੀ, ਉਦੋਂ ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਸੀ। ਇਸ ਮਾਮਲੇ ਵਿਚ 400 ਲੋਕਾਂ ਦੀ ਭੀੜ ਨੇ ਅਹਿਮਦਾਬਾਦ ਦੇ ਵਿਚਾਲੇ ਸਥਿਤ ਗੁਲਬਰਗ ਸੁਸਾਇਟੀ ‘ਤੇ ਹਮਲਾ ਕਰਕੇ ਸੰਸਦ ਮੈਂਬਰ ਜਾਫ਼ਰੀ ਸਮੇਤ 69 ਲੋਕਾਂ ਨੂੰ ਮਾਰ ਦਿੱਤਾ ਸੀ।

ਜ਼ਾਕੀਆ ਜਾਫ਼ਰੀ ਨਿਰਾਸ਼ ਕਿਹਾ ਹਾਈਕੋਰਟ ਜਾਵੇਗੀ

ਸੰਸਦ ਮੈਂਬਰ ਅਹਿਸਾਨ ਜ਼ਾਫਰੀ ਦੀ ਪਤਨੀ ਜ਼ਾਕਿਆ ਜ਼ਾਫਰੀ, ਜਿਸ ਨੂੰ ਗੁਲਬਰਗ ਸੁਸਾਇਟੀ ਵਿਖੇ ਕਤਲ ਕਰ ਦਿੱਤਾ ਗਿਆ ਸੀ
ਸੰਸਦ ਮੈਂਬਰ ਅਹਿਸਾਨ ਜ਼ਾਫਰੀ ਦੀ ਪਤਨੀ ਜ਼ਾਕਿਆ ਜ਼ਾਫਰੀ, ਜਿਸ ਨੂੰ ਗੁਲਬਰਗ ਸੁਸਾਇਟੀ ਵਿਖੇ ਕਤਲ ਕਰ ਦਿੱਤਾ ਗਿਆ ਸੀ

ਕਤਲੇਆਮ ਵਿਚ ਮਾਰੇ ਗਏ ਕਾਂਗਰਸੀ ਸੰਸਦ ਮੈਂਬਰ ਅਹਿਸਾਨ ਜ਼ਾਫਰੀ ਦੀ ਪਤਨੀ ਜ਼ਾਕੀਆ ਜ਼ਾਫਰੀ ਨੇ ਅਦਾਤਲ ਵਲੋਂ ਸੁਣਾਏ ਫੈਸਲੇ ਤੋਂ ਨਿਰਾਸ਼ ਹੁੰਦਿਆਂ ਕਿਹਾ ਕਿ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਮਿਲਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਮੇਰੇ ਨਾਲ ਬੇਇਨਸਾਫ਼ੀ ਹੋਈ ਹੈ। ਜ਼ਾਕੀਆ ਨੇ ਕਿਹਾ ਕਿ ਉਹ ਨਿਆਂ ਲਈ ਹਾਈਕੋਰਟ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੀ ਭੀੜ ਹੀ ਲੋਕਾਂ ਦੀ ਜਾਨ ਲੈਣ ਵਾਲੀ ਸੀ। ਅਦਾਲਤ ਨੇ ਮੇਰੇ ਨਾਲ ਇਨਸਾਫ਼ ਨਹੀਂ ਕੀਤਾ। ਜ਼ਾਕੀਆ ਨੇ ਕਿਹਾ, ‘ਮੈਂ ਸੁਸਾਇਟੀ ਵਿਚ ਹੀ ਸੀ ਜਦ ਹਿੰਸਕ ਭੀੜ ਨੇ ਮੇਰੇ ਪਤੀ (ਅਹਿਸਾਨ ਜਾਫ਼ਰੀ) ਨੂੰ ਤੇਜ਼ਧਾਰ ਹਥਿਆਰ ਨਾਲ ਮਾਰਨ ਬਾਅਦ ਸੜਕ ਵਿਚਾਲੇ ਜਿਉਂਦਾ ਸਾੜ ਦਿੱਤਾ ਸੀ। ਅੱਜ ਦਾ ਫ਼ੈਸਲਾ ਦੋਸ਼ੀਆਂ ਦੇ ਅਪਰਾਧ ਦੇ ਅਨੁਕੂਲ ਨਹੀਂ।’

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਗੋਧਰਾ ਕਾਂਡ ਤੋਂ ਬਾਅਦ ਸਾਲ 2002 ਦੇ ਗੁਲਬਰਗ ਸੁਸਾਇਟੀ ਵਿਚ ਹੋਏ ਮੁਸਲਮਾਨਾਂ ਦੇ ਕਤਲੇਆਮ ਜਿਸ ਵਿਚ ਕਾਂਗਰਸ ਦੇ ਸੰਸਦ ਮੈਂਬਰ ਅਹਿਸਾਨ ਜਾਫ਼ਰੀ ਸਮੇਤ 69 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ
ਗੁਜਰਾਤ ਹਾਈਕੋਰਟ ਦੇ ਜੱਜਾਂ ਦੇ ਇੱਕ ਬੈਂਚ ਨੇ ਮੁਸਲਿਮ ਕਤਲੇਆਮ ਦੇ ਕੇਸ ਦੀ ਸੁਣਵਾਈ ਦੌਰਾਨ ਆਪਣੇ ਆਪ ਨੂੰ ਕੇਸ ਤੋਂ ਵੱਖ ਕਰ ਲ਼ਿਆ ਹੈ। ਜੱਜਾਂ ਦੇ ਇਸ ਬੈਂਚ ਨੇ ਨਰੋਦਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: