Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕਾਂਗਰਸ ਨੇ ਪਾਣੀਆਂ ਦੇ ਮਾਮਲੇ ਦਾ ਸਿਆਸੀ ਲਾਹਾ ਵੰਡਾਉਣ ਲਈ ਨਹਿਰ ਨੂੰ ਪੂਰਨਾ ਸ਼ੁਰੂ ਕੀਤਾ

ਕਾਂਗਰਸ ਨੇ ਪਾਣੀਆਂ ਦੇ ਮਾਮਲੇ ਦਾ ਸਿਆਸੀ ਲਾਹਾ ਵੰਡਾਉਣ ਲਈ ਨਹਿਰ ਨੂੰ ਪੂਰਨਾ ਸ਼ੁਰੂ ਕੀਤਾ

ਘਨੌਰ(16 ਮਾਰਚ , 2016): ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਦੀ ਸਤਲੁਜ਼ ਜਮੁਨਾ ਲਿੰਕ ਨਹਿਰ ਦੀ ਉਸਾਰੀ ਨੂੰ ਲੈਕੇ ਭਾਰਤੀ ਸੁਪਰੀਮ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਣ ਤੋਂ ਬਾਅਦ ਪਾਣੀਆਂ ਦਾ ਮੁੱਦਾ ਪੰਜਾਬ ਦੀ ਸਿਆਸਤ ਦਾ ਕੇਂਦਰੀ ਮੁੱਦਾ ਬਣ ਗਿਆ ਹੈ। ਪੰਜਾਬ ਦੀ ਸਤਾਧਾਰੀ ਪਾਰਟੀ ਬਾਦਲ ਦਲ ਨੇ ਜਿੱਥੇ ਇਸ ਮਾਮਲੇ ‘ਤੇ ਨਹਿਰ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਨ ਲਈ ਕਾਨੂੰਨ ਦਾ ਖਰੜਾ ਪਾਸ ਕਰ ਦਿੱਤਾ ਹੈ, ਉੱਥੇ ਪੰਜਾਬ ਦੀ ਕਾਂਗਰਸ ਪਾਰਟੀ ਨੂੰ ਪਾਣੀਆਂ ਦੇ ਮਾਮਲੇ ‘ਤੇ ਬਾਦਲ ਦਲ ਦਾ ਵਾਹ-ਵਾਹ ਖੱਟਣਾ ਹਜ਼ਮ ਨਹੀਂ ਹੋ ਰਿਹਾ ।

ਕਾਂਗਰਸ ਨੇ ਵੀ ਇਸ ਮਾਮਲੇ ‘ਤੇ ਆਪਣੀ ਭੱਲ ਬਣਾਉਣ ਲਈ ਵਿਧਾਇਕ ਦਲ ਦੇ ਮੁਖੀ ਨਾਲ ਵਿਧਾਨ ਸਭਾ ਹਲਕਾ ਘਨੌਰ ਦੇ ਪਿੰਡ ਕਪੂਰੀ ਪਹੁੰਚ ਕੇ ਨਹਿਰ ਨੂੰ ਕਹੀਆਂ ਨਾਲ ਆਪਣੇ ਹੱਥੀ ਪੂਰਨਾਂ ਸ਼ੁਰੂ ਕਰ ਦਿੱਤਾ।

10403183_621035178050089_458521186151392331_n
ਆਪੋ ਆਪਣੇ ਖੇਤਾਂ ਵਿੱਚੋਂ ਕਿਸਾਨ ਨਹਿਰ ਪੂਰਦੇ ਹੋਏ

ਕਾਂਗਰਸੀ ਵਿਧਾਇਕ ਦਲ ਹਲਕਾ ਘਨੌਰ ਦੇ ਉਸ ਚਰਚਿਤ ਪਿੰਡ ਕਪੂਰੀ ਪਹੁੰਚੇ ਜਿਥੋ ਉਕਤ ਨਹਿਰ ਨੂੰ ਪੁੱਟਣ ਦਾ ਕੰਮ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਗਾਂਧੀ ਵਲੋਂ ਸ਼ੁਰੂ ਹੋਇਆ ਸੀ। ਊਸੇ ਥਾਂ ਤੇ ਸਮੁੱਚੀ ਕਾਂਗਰਸ ਦੀ ਹਾਜਰੀ ‘ਚ ਇਸ ਮੁੱਦੇ ਤੇ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਦੇ ਸਾਰੇ ਵਿਧਾਇਕਾਂ ਵੱਲੋ ਮੋਰਚਾ ਨੰਬਰ ਦੋ ਸ਼ੁਰੂ ਕਰਕੇ ਐਸ ਵਾਈ ਐਲ ਨਹਿਰ ਨੂੰ ਆਪ ਕਸੀ ਨਾਲ ਮਿੱਟੀ ਪਾ ਕੇ ਪੁਰਨ ਦਾ ਕੰਮ ਸ਼ੁਰੂ ਕਰ ਦਿਤਾ ਗਿਆ।

ਅੱਜ ਨਹਿਰ ਮਾਮਲੇ ‘ਤੇ ਗਰਮਾਈ ਪੰਜਾਬ ਦੀ ਰਾਜਨੀਤੀ ਤਹਿਤ ਐਸ ਵਾਈ ਐਲ ਦੀ ਨਹਿਰੀ ਜਮੀਨ ਕਿਸਾਨਾਂ ਨੂੰ ਵਾਪਸ ਦੇਣ ਸੰਬਧੀ ਪੰਜਾਬ ਸਰਕਾਰ ਵੱਲੋ ਸਰਭਸੰਮਤੀ ਨਾਲ ਪਾਸ ਕੀਤੇ ਗਏ ਬਿਲ ਦੇ ਬਾਵਜੂਦ ਹੁਣ ਤਕ ਬਿਲ ਪੰਜਾਬ ਦੇ ਰਾਜਪਾਲ ਪ੍ਰ. ਕਪਤਾਨ ਸਿੰਘ ਸੋਲੰਕੀ ਕੋਲ ਨਾ ਪੁਹੰਚਾਉਣ ਤੇ ਖਫਾ ਹੋਈ ਕਾਂਗਰਸ ਵੱਲੋ ਵਿੱਧਾਨ ਸਭਾ ਦੇ ਸੈਸ਼ਨ ਦਾ ਬਾਈਕਾਟ ਵੀ ਕੀਤਾ ਗਿਆ।

ਪੰਜਾਬ ਸਰਕਾਰ ਵੱਲੋਂ ਨਹਿਰ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਨ ਦੇ ਕਾਨੂੰਨ ਦੇ ਖਰੜੇ ਨੂੰ ਪਾਸ ਕਰਨ ਤੋਂ ਬਾਅਦ ਕਿਸਾਨਾਂ ਨੇ ਵੀ ਆਪੋ ਆਪਣੇ ਖੇਤਾਂ ਵਿੱਚੋਂ ਲੰਘਦੀ ਨਹਿਰ ਨੂੰ ਜੇਸੀਬੀ ਮਸ਼ੀਨਾਂ ਲਾ ਕੇ ਢਾਹੁਣਾ ਸ਼ੁਰੂ ਕਰ ਦਿੱਤਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬਾਦਲ ਦਲ ਦੇ ਦੋਹਾਂ ਧੜਿਆਂ ਨੂੰ ਆਪਣੀ ਸੁਹਿਰਦਤਾ ਸਾਬਿਤ ਕਰਨ ਲਈ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਨੂੰ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੇ ਗਲਬੇ ਤੋਂ ਮੁਕਤ ਕਰਕੇ ਪੰਥਕ ਲੀਹਾ ਉੱਤੇ ਉਸਾਰਨ
ਬਾਦਲ ਦਲ ਦੇ ਦੋਹਾਂ ਧੜਿਆਂ ਨੂੰ ਆਪਣੀ ਸੁਹਿਰਦਤਾ ਸਾਬਿਤ ਕਰਨ ਲਈ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਨੂੰ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੇ ਗਲਬੇ ਤੋਂ ਮੁਕਤ ਕਰਕੇ ਪੰਥਕ ਲੀਹਾ ਉੱਤੇ ਉਸਾਰਨ
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅਸੀਂ ਇਹ ਪੜਚੋਲ ਪੇਸ਼ ਕੀਤੀ ਸੀ ਕਿ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਵਿਚ ਖਿੰਡਾਓ ਹੋਰ ਵਧੇਗਾ, ਅਤੇ ਬਾਦਲ ਦਲ ਦਾ ਸਿਆਸੀ ਅਧਾਰ ਹੋਰ
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅਸੀਂ ਇਹ ਪੜਚੋਲ ਪੇਸ਼ ਕੀਤੀ ਸੀ ਕਿ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਵਿਚ ਖਿੰਡਾਓ ਹੋਰ ਵਧੇਗਾ, ਅਤੇ ਬਾਦਲ ਦਲ ਦਾ ਸਿਆਸੀ ਅਧਾਰ ਹੋਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: