Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕਸ਼ਮੀਰੀ ਆਗੂਆਂ ਦੀ ਪਾਕਿ ਹਾਈ ਕਮਿਸ਼ਨ ਨਾਲ ਮੁਲਾਕਾਤ ਦੀ ਵਜ਼ਾ ਕਰਕੇ ਭਾਰਤ ਵੱਲੋਂ ਗੱਲਬਾਤ ਰੱਦ ਕਰਨੀ ਅਮਨ ਲਈ ਵੱਡਾ ਝਟਕਾ

ਕਸ਼ਮੀਰੀ ਆਗੂਆਂ ਦੀ ਪਾਕਿ ਹਾਈ ਕਮਿਸ਼ਨ ਨਾਲ ਮੁਲਾਕਾਤ ਦੀ ਵਜ਼ਾ ਕਰਕੇ ਭਾਰਤ ਵੱਲੋਂ ਗੱਲਬਾਤ ਰੱਦ ਕਰਨੀ ਅਮਨ ਲਈ ਵੱਡਾ ਝਟਕਾ

ind -pakਇਸਲਾਮਾਬਾਦ (19 ਅਗਸਤ 2014): ਕਸ਼ਮੀਰੀ ਆਗੂਆਂ ਦੀ ਪਾਕਿ ਹਾਈ ਕਮਿਸ਼ਨ ਨਾਲ ਮੁਲਾਕਾਤ ਦੀ ਵਜ਼ਾ ਕਰਕੇ ਭਾਰਤ ਵੱਲੋਂ ਗੱਲਬਾਤ ਰੱਦ ਕਰਨੀ ਅਮਨ ਲਈ ਵੱਡਾ ਝਟਕਾ ਹੈ। ਇਹ ਪ੍ਰਤੀਕ੍ਰਿਆ ਗੱਲਬਾਤ ਰੱਦ ਹੋਣ ‘ਤੇ ਪਾਕਿਸਤਾਨ ਮੀਡੀਆਂ ਵੱਲੋਂ ਜਾਹਿਰ ਕੀਤੀ ਗਈ।

ਪਾਕਿਸਤਾਨੀ ਮੀਡੀਆ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਹੁੰ ਚੁੱਕ ਸਮਾਗਮ ਲਈ ਆਪਣੇ ਪਾਕਿਸਤਾਨੀ ਹਮ ਰੁਤਬਾ ਨੂੰ ਸੱਦਾ ਦੇਣ ਦੇ ਹੈਰਾਨੀਜਨਕ ਕਦਮ ਤੋਂ ਬਾਅਦ ਪਿਛਲਖੁਰੀ ਚੁੱਕਿਆ ਇਹ ਇੱਕ ਵੱਡਾ ਕਦਮ ਹੈ।

ਡਾਨ ਅਨੁਸਾਰ ‘ਸਬੰਧ ਆਮ ਵਾਂਗ ਬਣਾਉਣ ਲਈ ਪਾਕਿਸਤਾਨ ਤੇ ਭਾਰਤ ਦੀਆਂ ਆਸਾਂ ਨੂੰ ਉਸ ਵੇਲੇ ਵੱਡਾ ਝਟਕਾ ਵੱਜਾ ਜਦੋਂ ਪਾਕਿਸਤਾਨ ਹਾਈ ਕਮਿਸ਼ਨਰ ਵੱਲੋਂ ਹੁਰੀਅਤ ਨੇਤਾ ਨਾਲ ਗੱਲਬਾਤ ਤੋਂ ਬਾਅਦ ਨਵੀਂ ਦਿੱਲੀ ਨੇ ਸੋਮਵਾਰ ਨੂੰ ਦੋਨਾਂ ਦੇਸ਼ਾਂ ਵਿਚਾਲੇ 25 ਅਗਸਤ ਨੂੰ ਹੋਣ ਵਾਲੀ ਵਿਦੇਸ਼ ਸਕੱਤਰਾਂ ਦੀ ਮੀਟਿੰਗ ਰੱਦ ਕਰ ਦਿੱਤੀ।

‘ਅਖ਼ਬਾਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਉਨ੍ਹਾਂ ਦੇ ਭਾਰਤੀ ਹਮ ਰੁਤਬਾ ਮੋਦੀ ਵੱਲੋਂ ਮਈ ਵਿਚ ਦਿੱਲੀ ‘ਚ ਲਏ ਫ਼ੈਸਲੇ ਅਨੁਸਾਰ ਦੋਨਾਂ ਦੇਸ਼ਾਂ ਦੇ ਸੰਬੰਧਾਂ ਵਿਚ ਆਏ ਗਤੀਰੋਧ ਨੂੰ ਖ਼ਤਮ ਕਰਨ ਲਈ ਸੰਭਾਵਨਾਵਾਂ ਤਲਾਸ਼ਣ ਵਾਸਤੇ ਵਿਦੇਸ਼ ਸਕੱਤਰਾਂ ਦੀ ਮੀਟਿੰਗ ਰੱਖੀ ਗਈ ਸੀ।

ਅਖ਼ਬਾਰ ਨੇ ਇੱਕ ਰਿਪੋਰਟ ਵਿਚ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਤੇ ਕਸ਼ਮੀਰੀ ਵੱਖਵਾਦੀਆਂ ਨਾਲ ਮੀਟਿੰਗ ਵਿਚੋਂ ਇੱਕ ਦੀ ਚੋਣ ਕਰਨ ਲਈ ਕਿਹਾ ਸੀ। ਅਖ਼ਬਾਰ ਨੇ ਕਿਹਾ ਹੈ ਕਿ ਵਿਦੇਸ਼ ਦਫ਼ਤਰ ਵਿਚ ਕੁੱਝ ਘੰਟੇ ਵਿਚਾਰ ਵਟਾਂਦਰਾ ਕਰਨ ਉਪਰੰਤ ਆਖ਼ਰਕਾਰ ਬੁਲਾਰੇ ਨੇ ਪ੍ਰਤੀਕਰਮ ਪ੍ਰਗਟ ਕਰਦਿਆਂ ਸਹਿਮਤੀ ਪ੍ਰਗਟਾਈ ਕਿ ਭਾਰਤ ਦਾ ਨਿਰਨਾ ਇੱਕ ਝਟਕਾ ਹੈ ਪਰ ਉਸ ਨੇ ਵੱਡੀ ਪੱਧਰ ‘ਤੇ ਨਿਰਾਸ਼ਤਾ ਨਹੀਂ ਪ੍ਰਗਟਾਈ ਤੇ ਨਾ ਹੀ ਭਾਰਤ ਨੂੰ ਇਸ ਬਾਰੇ ਪੁਨਰ ਵਿਚਾਰ ਕਰਨ ਲਈ ਕਿਹਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਿਛਲੇ ਸਮੇਂ ਦੌਰਾਨ ਇੰਡੀਆ ਦੇ ਰਾਜਨੀਤਕ ਗਲਿਆਰਿਆਂ ਵਿਚ ਜੋ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਤੋਂ ਇਹ ਸਵਾਲ ਖਾਸ ਤੌਰ 'ਤੇ ਉਭਰ ਕੇ ਆ ਰਹੇ ਹਨ ਅਤੇ ਇਸਤੋਂ ਇਹ ਸਿਧ ਹੋ ਰਿਹਾ
ਅਮਰੀਕਾ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਤੋਂ 72 ਘੰਟੇ ਪਹਿਲਾਂ ਦਲ ਖਾਲਸਾ ਨੇ ਡੋਨਾਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਹਕੂਮਤ ਦੇ ਇਸ ਤਰਕ ਕਿ ਦੇਸ਼ ਅੰਦਰ ਵਸਦੀਆਂ
• ਰਾਜਸਥਾਨ ਨੇ ਨਾ.ਸੋ.ਕਾ., ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਸਟਰ ਖਿਲਾਫ ਮਤਾ ਕੀਤਾ ਪਾਸ। • ਨਾ.ਸੋ.ਕਾ. ਵਿੱਚ ਸੋਧਾਂ ਨੂੰ ਵਾਪਸ ਲੈਣ ਲਈ ਕਿਹਾ। • ਜਨਸੰਖਿਆ ਰਜਿਸਟਰ ਦੇ ਖਦਸ਼ਿਆਂ ਨੂੰ ਦੂਰ ਕਰਨ
ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਦੌਰਾਨ ਅੱਜ ਦੋਵਾਂ ਪਾਸਿਆਂ ਦੀ ਫੌਜ ਨੇ ਮੁੜ ਇਕ ਦੂਜੇ ਉੱਤੇ ਗੋਲੀਆਂ ਦਾਗੀਆਂ। ਕਸ਼ਮੀਰ ਦੇ ਤੰਗਧਾਰ ਅਤੇ ਕੰਜ਼ਾਬਤਾਂ ਖੇਤਰਾਂ ਵਿੱਚ ਲੰਘੇ ਸ਼ੁੱਕਰਵਾਰ ਤੋਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: