Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਹੱਕ ਵਿਚ ਸੰਸਾਰ ਸਿੱਖ ਕੌਂਸਿਲ ਨੇ ਮਤਾ ਪ੍ਰਵਾਣ ਕੀਤਾ

ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਹੱਕ ਵਿਚ ਸੰਸਾਰ ਸਿੱਖ ਕੌਂਸਿਲ ਨੇ ਮਤਾ ਪ੍ਰਵਾਣ ਕੀਤਾ

ਲੁਧਿਆਣਾ (19 ਅਪ੍ਰੈਲ, 2011): ਅਮਰੀਕਾ ਦੀ ਸੰਸਾਰ ਸਿੱਖ ਕੌਂਸਿਲ ਨਾਮੀ ਜਥੇਬੰਦੀ ਨੇ ਪੰਜਾਬ ਸਰਕਾਰ ਦੇ ਉਸ ਫੈਸਲੇ ਦੀ ਜੋਰਦਾਰ ਨਿਖੇਧੀ ਕੀਤੀ ਹੈ, ਜਿਸ ਤਹਿਤ 120 ਸਾਲ ਪੁਰਾਣੇ ਇਤਿਹਾਸਕ ਖਾਲਸਾ ਕਾਲਜ, ਅੰਮ੍ਰਿਤਸਰ ਨੂੰ ਨਿਜੀ ਯੂਨੀਵਰਸਿਟੀ ਬਨਾਉਣ ਦੀ ਗੱਲ ਚੱਲ ਰਹੀ ਹੈ। ਜਥੇਬੰਦੀ ਦੇ ਨੁਮਾਇੰਦੇ ਤਰੁਨਜੀਤ ਸਿੰਘ ਵੱਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਖਾਲਸਾ ਕਾਲਜ ਦੀ ਸੰਸਥਾ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਣ ਦਾ ਮਤਾ ਪਾਸ ਕੀਤਾ ਹੈ।

ਕੌਂਸਿਲ ਵਲੋਂ ਪ੍ਰਵਾਣ ਕੀਤੇ ਗਏ ਮਤੇ ਅਨੁਸਾਰ ਖਾਲਸਾ ਕਾਲਜ ਕੋਈ ਸਧਾਰਨ ਸੰਸਥਾ ਨਹੀਂ ਹੈ ਬਲਕਿ ਇਸਦਾ ਆਪਣਾ ਵਿਲੱਖਣ ਇਤਿਹਾਸ ਅਤੇ ਵਿਰਸਾ ਹੈ ਜਿਸਨੂੰ ਹਰ ਹਾਲਤ ਵਿਚ ਸੰਭਾਲ ਕੇ ਰੱਖਣਾ ਚਾਹੀਦਾ ਹੈ। ਸਿੱਖ ਕੌਮ ਦੇ ਇਸ ਮਹਾਨ ਵਿਦਿਆ ਦੇ ਕੇਂਦਰ ਵੱਲੋਂ ਸਿਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੀ ਘਾਲਣਾ ਭੁਲਾਈ ਨਹੀ ਜਾ ਸਕਦੀ। ਇਸ ਕਾਲਜ ਨੇ ਸਿੱਖਾਂ ਵਿਚ ਬੋਧਿਕ ਜਾਗਰਿਤੀ ਲਿਆਂਦੀ ,ਸਿੱਖਾਂ ਨੂੰ ਆਪਣੀ ਵੱਖਰੀ ਪੰਥਕ ਹਸਤੀ ਅਤੇ ਅੱਡਰੀ ਕੌਮੀਅਤ ਦਾ ਅਹਿਸਾਸ ਕਰਵਾਇਆ। ਖਾਲਸਾ ਕਾਲਜ ਨੇ ਹੁਣ ਤੱਕ ਅਣਗਿਣਤ ਵਿਸ਼ਵ ਪੱਧਰ ਦੇ ਖਿਡਾਰੀ, ਸਾਹਿਤਕਾਰ, ਵਿਦਿਅਕ ਮਾਹਿਰ, ਵਿਦਵਾਨ ਅਤੇ ਜਰਨੈਲ ਪੈਦਾ ਕਰਕੇ ਸੰਸਾਰ ਨੂੰ ਅਵਲ ਦਰਜੇ ਦੀ ਵਿਦਿਅਕ ਸੰਸਥਾ ਹੋਣ ਦਾ ਨਿੱਗਰ ਸਬੂਤ ਦਿਤਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਕੁ ਸਮੇਂ ਤੋਂ ਖਾਲਸਾ ਕਾਲਜ ਨੂੰ ਨਿਜੀ ਯੂਨੀਵਰਸਿਟੀ ਵਿਚ ਤਬਦੀਲ ਕਰਨ ਦਾ ਮਸਲਾ ਸਾਹਮਣੇ ਆਇਆ ਹੈ ਜਿਸ ਦਾ ਸਿੱਖ ਜਗਤ ਵੱਲੋਂ ਨਿੱਗਰ ਰੂਪ ਵਿਚ ਵਿਰੋਧ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਨਿਜੀ ਯੂਨੀਵਰਸਿਟੀ ਬਣਾਉਣ ਪਿੱਛੇ ਅਸਲ ਮਨੋਰਥ ਇਸ ਇਤਿਹਾਸਕ ਨੂੰ ਇੱਕ ਸਿਆਸੀ ਪਰਿਵਾਰ ਦੇ ਕਬਜ਼ੇ ਵਾਲੀ ਵਪਾਰਕ ਸੰਸਥਾ ਦੇ ਰੂਪ ਵਿਚ ਤਬਦੀਲ ਕਰਨਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਭਾਰਤ ਦੀ ਜੰਗ-ਏ-ਆਜ਼ਾਦੀ ਵਿਚ ਪੰਜਾਬੀਆਂ ਤੇ ਖਾਸਕਰ ਸਿੱਖਾਂ ਦਾ ਯੋਗਦਾਨ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: