Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹੁਣ ਔਰਤਾਂ ਲਈ ਵੀ ‘ਨਸ਼ਾ ਛੁਡਾਊ ਕੇਂਦਰ’; ਉਹ ਵੀ ਅੰਮ੍ਰਿਤਸਰ ’ਚ

ਹੁਣ ਔਰਤਾਂ ਲਈ ਵੀ ‘ਨਸ਼ਾ ਛੁਡਾਊ ਕੇਂਦਰ’; ਉਹ ਵੀ ਅੰਮ੍ਰਿਤਸਰ ’ਚ

ਅੰਮ੍ਰਿਤਸਰ: ਪੰਜਾਬ ਦੇ ਨੌਜਵਾਨਾਂ ਵਿੱਚ ਵਧ ਰਹੇ ਨਸ਼ੇ ਦੇ ਰੁਝਾਨ ਤੋਂ ਬਾਅਦ ਪੰਜਾਬ ਦੀਆਂ ਔਰਤਾਂ ਦੇ ਇਸ ਦਲਦਲ ‘ਚ ਫਸਣ ਦੇ ਮਾਮਲਿਆਂ ਨੇ ਪੂਰੇ ਪੰਜਾਬ ਨੂੰ ਹੈਰਾਨ ਕਰ ਦਿੱਤਾ ਹੈ। ਇਸੇ ਦਾ ਹੀ ਨਤੀਜਾ ਹੈ ਕਿ ਅੰਮ੍ਰਿਤਸਰ ਦੇ ਮਨੋਵਿਗਿਆਨੀ ਡਾਕਟਰ ਜੇ.ਪੀ.ਐਸ ਭਾਟੀਆ ਨੇ ਅੰਮ੍ਰਿਤਸਰ ‘ਚ ਨਸ਼ੇ ਤੋਂ ਪੀੜਤ ਔਰਤਾਂ ਲਈ ਮੁੜ ਵਸੇਬਾ ਕੇਂਦਰ (ਰੀਹੈਬਲੀਟੇਸ਼ਨ ਸੈਂਟਰ) ਖੋਲਿਆ ਹੈ। ਇਸ ਕੇਂਦਰ ਦੀ ਰਸਮੀ ਸ਼ੁਰੁਵਾਤ ਅੱਜ ਕਰ ਦਿੱਤੀ ਗਈ ਹੈ।

ਨਸ਼ਾ ਕਰਨ 'ਚ ਔਰਤਾਂ ਦੀ ਗਿਣਤੀ ਵੀ ਕਾਫੀ ਹੋ ਗਈ
ਨਸ਼ਾ ਕਰਨ ‘ਚ ਔਰਤਾਂ ਦੀ ਗਿਣਤੀ ਵੀ ਕਾਫੀ ਹੋ ਗਈ

ਅੱਜ ਇਸ ਕੇਂਦਰ ਦੀ ਸ਼ੁਰੁਆਤ ਮੌਕੇ ਕਰਵਾਏ ਗਏ ਸਮਾਗਮ ‘ਚ ਸਿਹਤ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਵਿਨੀ ਮਹਾਜਨ ਨੇ ਸ਼ਿਰਕਤ ਕੀਤੀ। ਪਰ ਉਹ ਮਹਿਲਾਵਾਂ ਵਿੱਚ ਵਧ ਰਹੇ ਨਸ਼ੇ ਦੇ ਰੁਝਾਨ ਦੇ ਸਵਾਲਾਂ ਦੇ ਜਵਾਬ ‘ਚ ਪੰਜਾਬ ਸਰਕਾਰ ਦਾ ਬਚਾਅ ਕਰਦੇ ਹੋਏ ਨਜਰ ਆਏ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਸਿਰਫ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ‘ਚ ਹੈ ਪਰ ਅਜਿਹਾ ਕੇਂਦਰ ਖੋਲਣਾ ਇੱਕ ਸ਼ਲਾਘਾਯੋਗ ਕਦਮ ਹੈ।

ਡਾਕਟਰ ਭਾਟੀਆ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ‘ਚ ਨਸ਼ਾ ਮੁਕਤੀ ਕੇਂਦਰ ਚਲਾ ਰਹੇ ਹਨ। ਉਨ੍ਹਾਂ ਵੱਲੋਂ ਪਹਿਲਾਂ ਨਸ਼ੇ ਦੀ ਦਲਦਲ ਤੋਂ ਬਾਹਰ ਆਏ ਨੌਜਵਾਨਾਂ ਲਈ ਮੁੜ ਵਸੇਬਾ ਕੇਂਦਰ ਖੋਲਿਆ ਗਿਆ ਸੀ। ਪਰ ਹੁਣ ਔਰਤਾਂ ਲਈ ਵੀ ਕੇਂਦਰ ਖੋਲਣ ਦੀ ਪਹਿਲ ਕੀਤੀ ਹੈ। ਭਾਟੀਆ ਮੁਤਾਬਕ ਨਸ਼ੇ ਤੋਂ ਪੀੜਤ ਔਰਤਾਂ ਦੇ ਇਲਾਜ ਲਈ ਇਹ ਦੇਸ਼ ਦਾ ਪਹਿਲਾ ਪਰਿਵਾਰਕ ਮੁੜ ਵਸੇਬਾ ਕੇਂਦਰ ਹੈ।

ਇਸ ਇਲਾਜ ਦੌਰਾਨ ਪੀੜਤ ਔਰਤਾਂ ਦੇ ਇਲਾਜ ਲਈ ਔਰਤਾਂ ਹੀ ਡਾਕਟਰ ਹੋਣਗੀਆਂ ਤੇ ਔਰਤਾਂ ਹੀ ਇਹਨਾਂ ਦੀ ਕੌਂਸਲਿੰਗ ਕਰਨਗੀਆਂ। ਉਨ੍ਹਾਂ ਕਿਹਾ ਕਿ ਇਹ ਦੇਸ਼ ਦਾ ਪਹਿਲਾ ਅਜਿਹਾ ਕੇਂਦਰ ਹੋਵੇਗਾ ਜਿਸ ਵਿੱਚ ਮਰੀਜ਼ ਔਰਤ ਨਾਲ ਉਸ ਦਾ ਪੂਰਾ ਪਰਿਵਾਰ ਰਹਿ ਸਕੇਗਾ। ਪੂਰੇ ਪਰਿਵਾਰ ਦੇ ਨਾਲ ਰਹਿਣ ਕਾਰਨ ਮਰੀਜ਼ ਨੂੰ ਜਲਦ ਠੀਕ ਹੋਣ ਵਿੱਚ ਮਦਦ ਮਿਲੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਪੁਲਿਸ ਹੁਣ ਮੀਡੀਆ ਕੋਲ ਬਰਾਮਦ ਕੀਤੇ ਨਸ਼ਿਆਂ ਦੀ ਕੀਮਤ ਦਾ ਦਾਅਵਾ ਨਹੀਂ ਕਰ ਸਕੇਗੀ। ਵਧੀਕ ਡੀਜੀਪੀ-ਕਮ-ਵਿਸ਼ੇਸ਼ ਟਾਸਕ ਫੋਰਸ (ਐਸਟੀਐਫ਼) ਮੁਖੀ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਮੀਡੀਆ ਵਿੱਚ ਬਰਾਮਦ ਨਸ਼ਿਆਂ
ਥਾਣਾ ਕਰਤਾਰਪੁਰ ਦੇ ਮਾਲਖਾਨੇ ਵਿੱਚੋਂ ਦੋ ਦਹਾਕੇ ਪਹਿਲਾਂ "ਗੁੰਮ" ਹੋਈਆਂ ਦੋ ਏ.ਕੇ. 47 ਗੰਨਾਂ ਨੂੰ ਲੱਭਣ ਲਈ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਐਸਐਸਪੀ ਨੇ ਰਾਈਫਲਾਂ ਗੁੰਮ ਹੋਣ ਦੇ ਮਾਮਲੇ ਵਿੱਚ ਵਿਸ਼ੇਸ਼
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਸਾਬਕਾ ਐਸਐਸਪੀ ਸਮੇਤ ਕੁੱਝ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਮੋਗਾ ਦੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਨਸ਼ਾ ਤਸਕਰੀ ਕੇਸ ਵਿੱਚੋਂ ਕੱਢਣ ਬਦਲੇ ਰਿਸ਼ਵਤ ਲੈਣ
ਨਸ਼ੇ ਦੇ ਕਾਰੋਬਾਰ 'ਚ ਜੁੜੇ ਪੰਜਾਬ ਪੁਲਿਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਮਾਮਲੇ ਵਿੱਚ ਦੋ ਉੱਚ ਪੁਲਿਸ ਅਧਿਕਾਰੀਆਂ ਦੇ ਨਾਮ ਆਉਣ ਦੀ ਚਰਚਾ ਮੀਡੀਆ 'ਚ ਚੱਲ ਰਹੀ ਹੈ। ਮੀਡੀਆ ਰਿਪੋਰਟਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: