Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹਿੰਦੂ ਤਖ਼ਤ ਨਾਂ ਦੀ ਜਥੇਬੰਦੀ ਦੇ ਮੈਨੇਜਰ ਅਮਿਤ ਸ਼ਰਮਾ ਦਾ ਲੁਧਿਆਣਾ ਵਿਖੇ ਕਤਲ

ਹਿੰਦੂ ਤਖ਼ਤ ਨਾਂ ਦੀ ਜਥੇਬੰਦੀ ਦੇ ਮੈਨੇਜਰ ਅਮਿਤ ਸ਼ਰਮਾ ਦਾ ਲੁਧਿਆਣਾ ਵਿਖੇ ਕਤਲ

ਲੁਧਿਆਣਾ: ਹਿੰਦੂ ਤਖ਼ਤ ਨਾਂ ਦੀ ਜਥੇਬੰਦੀ ਦੇ ਪ੍ਰਚਾਰ ਮੈਨੇਜਰ ਅਮਿਤ ਸ਼ਰਮਾ (35) ਦਾ ਸ਼ਨੀਵਾਰ ਰਾਤ 9 ਵਜੇ ਜਗਰਾਉਂ ਪੁਲ, ਨੇੜੇ ਦੁਰਗਾ ਮਾਤਾ ਮੰਦਰ, ਕਤਲ ਕਰ ਦਿੱਤਾ ਗਿਆ।

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅਮਿਤ ਸ਼ਰਮਾ ਹਾਲੇ ਦੋ ਮਹੀਨੇ ਪਹਿਲਾਂ ਜਥੇਬੰਦੀ ‘ਚ ਸ਼ਾਮਲ ਹੋਇਆ ਸੀ। ਸ਼ਰਮਾ ਕੱਲ੍ਹ ਰਾਤ ਮੰਦਰ ਦੇ ਨੇੜੇ ਸਥਿਤ ਫੁੱਲਾਂ ਦੀ ਦੁਕਾਨ ‘ਤੇ ਆਪਣੇ ਦੋਸਤ ਨੂੰ ਮਿਲਣ ਆਇਆ ਸੀ। ਜਦੋਂ ਉਹ ਵਾਪਸ ਆਪਣੀ ਕਾਰ ‘ਚ ਬੈਠਣ ਲੱਗਿਆ ਤਾਂ ਦੋ ਹਮਲਾਵਰਾਂ ਨੇ ਸ਼ਰਮਾ ‘ਤੇ ਚਾਰ ਗੋਲੀਆਂ ਮਾਰੀਆਂ ਅਤੇ ਮੌਕੇ ‘ਤੇ ਹੀ ਸ਼ਰਮਾ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ‘ਚ ਲੈ ਲਈ ਅਤੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਲੁਧਿਆਣਾ ਭੇਜ ਦਿੱਤੀ ਗਈ।

ਅਮਿਤ ਸ਼ਰਮਾ (ਫੋਟੋ: ਹਿੰਦੁਸਤਾਨ ਟਾਈਮਸ)
ਅਮਿਤ ਸ਼ਰਮਾ (ਫੋਟੋ: ਹਿੰਦੁਸਤਾਨ ਟਾਈਮਸ)

ਘਟਨਾ ਦੀ ਜਾਣਕਾਰੀ ਮਿਲਦੇ ਹੀ ਕਮਿਸ਼ਨਰ ਜਤਿੰਦਰ ਸਿੰਘ ਔਲਖ ਅਤੇ ਹੋਰ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜ ਗਏ।

ਹਿੰਦੁਸਤਾਨ ਟਾਈਮਸ ਦੀ ਖ਼ਬਰ ਮੁਤਾਬਕ ਰਮਨ ਸੂਦ, ਜਿਸ ਦੇ ਘਰ ਮੂਹਰੇ ਸ਼ਰਮਾ ਨੇ ਗੱਡੀ ਖੜ੍ਹੀ ਕੀਤੀ ਸੀ, ਨੇ ਕਿਹਾ ਕਿ ਉਸਨੇ ਕਿਸੇ ਗੋਲੀ ਦੀ ਆਵਾਜ਼ ਨਹੀਂ ਸੁਣੀ, ਸੂਦ ਨੇ ਕਿਹਾ, “ਮੈਂ ਘਰ ‘ਚ ਹੀ ਸੀ, ਸ਼ਾਇਦ ਪਿਸਤੌਲ ਨੂੰ ਸਾਇਲੈਂਸਰ ਲੱਗਿਆ ਹੋਣਾ, ਮੈਂ ਤਾਂ ਪੁਲਿਸ ਦੀਆਂ ਗੱਡੀਆਂ ਦੇ ਸਾਇਰਨ ਸੁਣ ਕੇ ਬਾਹਰ ਆਇਆ।”

ਪੁਲਿਸ ਕਮਿਸ਼ਨਰ ਔਲਖ ਨੇ ਕਿਹਾ ਕਿ ਸ਼ਰਮਾ ਨੂੰ ਚਾਰ ਗੋਲੀਆਂ ਲੱਗੀਆਂ ਸੀ, ਹਮਲਾਵਰਾਂ ਨੇ 7.65 ਬੋਰ ਦੀ ਪਿਸਤੌਲ ਇਸਤੇਮਾਲ ਕੀਤੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰਾਂ ਦੇ ਦੋ ਹੋਰ ਸਾਥੀ ਵੀ ਅਲੱਗ ਮੋਟਰਸਾਈਕਲ ‘ਤੇ ਸਨ।

ਹਿੰਦੂ ਜਥੇਬੰਦੀ ਦੇ ਸੂਬਾ ਪ੍ਰਚਾਰ ਸਕੱਤਰ ਰੋਹਿਤ ਸਾਹਨੀ ਨੇ ਕਿਹਾ ਕਿ ਸ਼ਰਮਾ ਨੂੰ ਫੋਨ ‘ਤੇ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਸਾਹਨੀ ਨੇ ਕਿਹਾ ਕਿ ਸ਼ਰਮਾ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਮੁਖੀ ਨੂੰ ਵੀ ਮਿਲਿਆ ਸੀ ਅਤੇ ਉਸਨੂੰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਮਿਲਣ ਲਈ ਕਿਹਾ ਗਿਆ ਸੀ।

ਸ਼ਰਮਾ ਹੋਜ਼ਰੀ ਮਸ਼ੀਨਾਂ ਦੇ ਔਜ਼ਾਰ (ਟੂਲਸ) ਨਿਰਯਾਤ ਕਰਦਾ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ 'ਵੰਦੇ ਮਾਤਰਮ ਮਹਾਵਿਦਿਆਲਾ' ਰੱਖਣ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ
ਆਪਣੇ ਆਪ ਨੂੰ "ਅੱਤਵਾਦ ਵਿਰੋਧੀ ਫਰੰਟ" ਦਾ ਪ੍ਰਧਾਨ ਅਖਵਾਉਂਦੇ ਕੱਟੜ ਹਿੰਦੂਵਾਦੀ ਆਗੂ ਵਿਰੇਸ਼ ਸ਼ਾਂਡਿਲਿਆ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਲੋਂ
ਕੇਰਲ ਦੇ ਤ੍ਰਿਸੂਰ ਜ਼ਿਲ੍ਹੇ 'ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐਸ. ਐਸ.) ਦੇ ਇਕ ਕਾਰਕੁੰਨ ਦਾ ਕਤਲ ਹੋ ਜਾਣ ਦੇਣ ਦੀ ਖ਼ਬਰ ਹੈ।
ਪੰਜਾਬ ਪੁਲਿਸ ਮੁਖੀ ਮੁਤਾਬਕ ਪੰਜਾਬ 'ਚ ਬੀਤੇ ਸਮੇਂ ਦੌਰਾਨ ਹੋਏ ਕਤਲਾਂ 'ਚ "ਵਿਦੇਸ਼ੀ ਤਾਕਤਾਂ" ਦਾ ਹੱਥ ਹੈ। ਨਾਲ ਹੀ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਦਾਅਵਾ ਕੀਤਾ ਕਿ ਅੰਮ੍ਰਿਤਸਰ 'ਚ ਹੋਏ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: