Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹਾਈਕੋਰਟ ਨੇ ਸੋਦਾ ਸਾਧ ਖਿਲਾਫ ਚੱਲ ਰਹੀ ਸੀਬੀਆਈ ਜਾਂਚ ‘ਤੇ ਨਹੀਂ ਲਾਈ ਰੋਕ, ਅਗਲੀ ਸੁਣਵਾਈ 25 ਫਰਵਈ

ਹਾਈਕੋਰਟ ਨੇ ਸੋਦਾ ਸਾਧ ਖਿਲਾਫ ਚੱਲ ਰਹੀ ਸੀਬੀਆਈ ਜਾਂਚ ‘ਤੇ ਨਹੀਂ ਲਾਈ ਰੋਕ, ਅਗਲੀ ਸੁਣਵਾਈ 25 ਫਰਵਈ

ਚੰਡੀਗੜ੍ਹ (8 ਜਨਵਰੀ, 2015): ਡੇਰਾ ਸਿਰਸਾ ਦੇ ਸੌਦਾ ਸਾਧ ਵੱਲੋਂ ਆਪਣੇ ਮਰਦ ਸ਼ਰਧਾਲੂਆਂ ਨੂੰ ਕਥਿਤ ਤੌਰ ’ਤੇ ਨਿਪੁੰਸਕ ਬਣਾਏ ਜਾਣ ਦੀ ਸੀਬੀਆਈ ਜਾਂਚ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇਕ ਜੱਜ ਦੇ ਹੁਕਮਾਂ ਵਿਰੁੱਧ ਸਟੇਅ ਦੇਣ ’ਤੇ ਡਿਵੀਜ਼ਨ ਬੈਂਚ ਨੇ ਅੱਜ ਨਾਂਹ ਕਰ ਦਿੱਤੀ। ਇਨ੍ਹਾਂ ਹੁਕਮਾਂ ’ਤੇ ਰੋਕ ਲਾਉਣ ਦੀ ਅਪੀਲ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੇ ਪਾਈ ਸੀ।

High Courtਇਕ ਜੱਜ ਨੇ ਜਾਂਚ ਦੇ ਹੁਕਮ ਫਤਿਹਾਬਾਦ ਜ਼ਿਲ੍ਹੇ ਦੇ ਹੰਸ ਰਾਜ ਚੌਹਾਨ ਵੱਲੋਂ ਦੋ ਸਾਲ ਪਹਿਲਾਂ ‘ਨਿਪੁੰਸਕ ਬਣਾਏ ਜਾਣ ਬਾਰੇ’ ਪਾਈ ਗਈ ਰਿੱਟ ਪਟੀਸ਼ਨ ’ਤੇ 15 ਕੁ ਦਿਨ ਪਹਿਲਾਂ ਦਿੱਤੇ ਸਨ। ਚੌਹਾਨ ਨੇ ਦੋਸ਼ ਲਾਏ ਹਨ ਕਿ ਕਾਫੀ ਸਾਰੇ ਡੇਰਾ ਸ਼ਰਧਾਲੂਆਂ ਨੂੰ ਇਸ ਝੂਠੀ ਆਸ ’ਤੇ ਨਿਪੁੰਸਕ ਬਣਾਇਆ ਗਿਆ ਸੀ ਕਿ ‘ਜਿਹੜੇ ਪੁਰਸ਼ ਨਿਪੁੰਸਕ ਬਣਾਏ ਜਾਣਗੇ, ਉਹ ਸੌਦਾ ਸਾਧ ਗੁਰਮੀਤ ਰਾਮ ਰਹੀਮ ਰਾਹੀਂ ਰੱਬ ਨੂੰ ਪ੍ਰਾਪਤ ਕਰਨ ਦੇ ਸਮਰੱਥ ਹੋ ਜਾਣਗੇ।’

ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਐੱਸ.ਜੇ. ਵਜੀਫ਼ਦਾਰ ਤੇ ਜਸਟਿਸ ਏ.ਜੇ. ਮਸੀਹ ਵਾਲੇ ਡਿਵੀਜ਼ਨ ਬੈਂਚ ਵਲੋਂ ਅੱਜ ਡੇਰਾ ਮੁਖੀ ਦੀ ਅਪੀਲ ‘ਤੇ ਪਲੇਠੀ ਸੁਣਵਾਈ ਕਰਦਿਆਂ ਜਵਾਬਦੇਹ ਧਿਰਾਂ ਨੂੰ ਮੁੱਦੇ ‘ਤੇ ਬਹਿਸ ਲਈ ਨੋਟਿਸ ਜਾਰੀ ਕੀਤੇ ਗਏ ਙ ਅੱਜ ਸਵੇਰੇ 12 ਕੁ ਵਜੇ ਦੇ ਕਰੀਬ 15 ਕੁ ਮਿੰਟ ਚੱਲੀ ਇਸ ਸੁਣਵਾਈ ਦੌਰਾਨ ਡੇਰਾ ਮੁਖੀ ਦੇ ਵਕੀਲ ਵੱਲੋਂ ਮੰਗ ਕੀਤੀ ਗਈ ਕਿ ਜਸਟਿਸ ਕੇ. ਕਾਨਨ ਵਾਲੇ ਬੈਂਚ ਵੱਲੋਂ ਬੀਤੀ 23 ਦਸੰਬਰ ਨੂੰ ਸੀ.ਬੀ.ਆਈ. ਜਾਂਚ ਦੇ ਹੁਕਮਾਂ ਦੀ ਪਾਲਣਾ ‘ਤੇ ਫ਼ੌਰੀ ਰੋਕ ਲਾਈ ਜਾਵੇ ਙ

ਦੱਸਣਯੋਗ ਹੈ ਕਿ ਸੀ.ਬੀ.ਆਈ. ਵੱਲੋਂ ਹਾਲੇ ਕੱਲ੍ਹ ਬੁੱਧਵਾਰ ਨੂੰ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 23 ਦਸੰਬਰ ਵਾਲੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡੇਰਾ ਮੁਖੀ ਤੇ ਹੋਰਨਾਂ ਿਖ਼ਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 120-ਬੀ,417,326 ਅਤੇ 506 ਤਹਿਤ ਰੈਗੂਲਰ ਕੇਸ ਦਰਜ ਕਰ ਨਿਯਮਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਬਾਬਤ ਹਾਈਕੋਰਟ ਨੂੰ ਪਹਿਲੀ ਸਟੇਟਸ ਰਿਪੋਰਟ 2 ਮਾਰਚ ਤੱਕ ਦਿੱਤੀ ਜਾਣੀ ਹੈ, ਜਦਕਿ ਹਾਈਕੋਰਟ ਵੱਲੋਂ ਅੱਜ ਡੇਰਾ ਸਿਰਸਾ ਮੁਖੀ ਦੁਆਰਾ ਇਸ ਜਾਂਚ ਨੂੰ ਚੁਣੌਤੀ ਦਿੱਤੇ ਜਾਣ ਵਾਲੇ ਕੇਸ ਦੀ ਅਗਲੀ ਸੁਣਵਾਈ ਉਕਤ ਤਰੀਕ ਤੋਂ ਐਨ ਪਹਿਲਾਂ 25 ਫ਼ਰਵਰੀ ਨੂੰ ਕੀਤੀ ਜਾਵੇਗੀ ਙ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ 'ਚ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਵਿਖਾਵਾ ਕਰ ਰਹੀ ਸਿੱਖ ਸੰਗਤ ’ਤੇ ਪਿੰਡ ਬਿਹਬਲ ਕਲਾਂ ਵਿਚ 14 ਅਕਤੂਬਰ,
ਬਾਲਤਕਾਰ ਤੋਂ ਬਾਅਦ ਹੁਣ ਕਤਲ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਬੀਤੇ ਕੱਲ ਸੀ.ਬੀ.ਆਈ. ਦੀ ਅਦਾਲਤ ਮੂਹਰੇ ਸੁਣਵਾਈ ਦੌਰਾਨ ਕਿਹਾ ਕਿ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਰਿਪੋਰਟ ਦੇ ਕੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਡੇਰਾ ਸਿਰਸਾ ਦੇ ਨਾਮ ’ਤੇ ਬੇਨਾਮੀ ਟ੍ਰਾਂਜ਼ੈਕਸ਼ਨ ਹੋਈ ਹੈ। ਆਮਦਨ ਕਰ ਵਿਭਾਗ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: