Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿਡਨੀ ਵਿਚ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਸਮਾਗਮ

ਸਿਡਨੀ ਵਿਚ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਸਮਾਗਮ

ਸਿਡਨੀ:ਬੀਤੇ ਦਿਨੀਂ ਸਿਡਨੀ ਦੇ ਪਛਮੀ ਇਲਾਕੇ ਵਿੱਚ ਸਥਿਤ ਅਾਸਟਰੇਲੀਅਾ ਦੇ ਸਭ ਤੋਂ ਵੱਡੇ ਗੁਰੂਘਰ ਗੁਰਦੁਅਾਰਾ ਸਾਹਿਬ ਗਲੈਨਵੁਡ (ਪਾਰਕਲੀ) ਵਿਖੇ ਤੀਜੇ ਘੱਲੂਘਾਰੇ ਦੇ ਸਹੀਦਾਂ ਦੀ ਯਾਦਗਾਰ ਨੂੰ ਸਮਰਪਿਤ ਿੲੱਕ ਵਿਸ਼ੇਸ ਸਮਾਗਮ ਹੋਇਅਾ।

ਸਿੱਖ ਫੈਡਰੇਸ਼ਨ ਅਾਫ ਅਾਸਟਰੇਲੀਅਾ ਅਤੇ ਅਾਸਟਰੇਲੀਅਨ ਸਿੱਖ ਐਸੋਸ਼ੀਏਸਨ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹੋਏ ਿੲਸ ਤਿੰਨ ਦਿਨਾਂ ਸਮਾਗਮ ਵਿੱਚ ਸ੍ਰੀ ਗਿਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ , ਰਸ ਭਿੰਨਾ ਕੀਰਤਨ ਅਤੇ ਕਵੀਸਰੀ ਤੋਂ ਇਲਾਵਾ ਧਾਰਮਿਕ ਅਤੇ ਰਾਜਸੀ ਵਿਚਾਰਾਂ ਹੋਈਅਾਂ।ਿੲਸ ਸਮੇ ਸੰਗਤਾਂ ਨੂਂ ਸੰਬੋਧਨ ਕਰਦਿਅਾਂ ਭਾਈ ਗੁਰਮੇਜ ਸਿੰਘ ਅਤੇ ਭਾਈ ਦਵਿੰਦਰ ਸਿੰਘ (ਕੌਮੀ ਅਵਾਜ ਰੇਡੀਉ) ਨੇ ਕਿਹਾ ਕਿ ਤੀਜੇ ਘੱਲੂਘਾਰੇ ਅਤੇ ਹੋਰ ਪੁਰਾਤਨ ਸਿੱਖ ਇਤਿਹਾਸ ਤੋਂ ਸੇਧ ਲੈ ਕਿ ਸਿੱਖ ਕੌਮ ਨੂੰ ਅਾਪਣਾ ਭਵਿੱਖ ਘੜਨਾ ਪਵੇਗਾ। ਅਹਨਾ ਕਿਹਾ ਕਿ ਦਰਬਾਰ ਸਾਹਿਬ ਤੇ ਹੋਰ ਗੁਰਦੁਅਅਰਿਅਾਂ ਤੇ ਜੂਨ 1984 ਵਿੱਚ ਭਾਰਤੀ ਹਕੂਮਤ ਵੱਲੋਂ ਕੀਤਾ ਗਿਅਾ ਹਮਲਾ ਦਿੱਲੀ ਦੀਅਾਂ ਸਿੱਖ ਵਿਰੋਧੀ ਨੀਤੀਅਾਂ ਦਾ ਸਿਖਰ ਸੀ, ਪਰ ਇਹ ਹਮਲੇ ਸਿੱਖ ਰਾਜ ਦੇ ਜਾਣ ਨਾਲ ਹੀ ਸੁਰੂ ਹੋ ਗਏ ਸਨ ਜੋ ਆਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹਨ ।

A view of gathering during the samagam
ਸਮਾਗਮ ਦੌਰਾਨ ਹਾਜ਼ਰ ਸੰਗਤਾਂ

ਉਹਨਾਂ ਕਿਹਾ ਕਿ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਅਾਂ ਅਤੇ ਉਨ੍ਹਾ ਨਾਲ ਸਿੰਘਾਂ ਸਿੰਘਣੀਅਾਂ ਨੇ ਸਿੱਖ ਰਵਾਇਤਾਂ ਤੇ ਪਹਿਰਾ ਦਿੰਦਿਅਾਂ ਦਿੱਤੀ ਗਈ ਇਤਿਹਾਸਿਕ ਕੁਰਬਾਨੀ ਸਾਡੇ ਲਈ ਸਦਾ ਚਾਨਣ ਮੁਨਾਰੇ ਦਾ ਕੰਮ ਕਰੇਗੀ।

ਿੲਸ ਮੋਕੇ ਸੰਗਤਾਂ ਨੂੰ ਮੁਖਾਤਿਬ ਹੁੰਦਿਅਾਂ ਅਾਸਟਰੇਲੀਅਨ ਨੇਵੀ ਵਿੱਚੋਂ ਉੱਚੇ ਅਹੁਦੇ ਤੋਂ ਸੇਵਾ ਮੁਕਤ ਹੋੇਏ ਸਰਦਾਰ ਅੰਗਦ ਸਿੰਘ ਨੇ ਧਰਮੀ ਫੋਜੀਅਾਂ ਦਾ ਉਚੇਚੇ ਤੋਰ ਤੲ ਜਿਕਰ ਕਰਦਿਅਾਂ ਦੱਸਿਅਾ ਕਿ ਕਿਸ ਤਰਾਂ ਅਾਪਣੀ ਸਹੁੰ ਮੁਤਾਬਿਕ ਅਾਪਣਾ ਫਰਜ ਨਿਭਉਂਦਿਅਾਂ ਬੈਰਕਾਂ ਛੱਡਣ ਵਾਲੲ ਸਾਡੇ ਵੀਰਾਂ ਨਾਲ ਹਰ ਪੱਧਰ ਤੇ ਵਧੀਕੀਅਾਂ ਕੀਤੀਅਾਂ ਜਿਸ ਦੇ ਪਰਭਾਵ ਅੱਜ ਵੀ ੳਨ੍ਹਾ ਦੇ ਪਰਿਵਾਰਾਂ ਤੇ ਦੇਖੇ ਜਾ ਸਕਦੇ ਹਨ।

ਗਿਅਾਨੀ ਸੰਤੋਖ ਸਿੰਘ ਨੇ ਨਹਿਰੂ ਗਾਂਧੀ ਪਰਿਵਾਰ ਦੇ ਸਿੱਖ ਵਿਰੋਧੀ ਇਤਿਹਾਸ ਤੇ ਵਿਸਥਾਰਤ ਚਾਨਣਾ ਪਾਇਅਾ। ਿੲਸ ਮੋਕੇ ਤੇ ਗਿਅਾਨੀ ਮੇਹਰ ਸਿੰਾਘ, ਭਾਈ ਕੁਲਦੀਪ ਸੀੰਘ ਦਿੳ, ਸ. ਉਧਮ ਸਿੰਘ ਤੲ ਸਾਬਕਾ ਪ੍ਰਧਾਨ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।

ਭਾਈ ਰਾਜਵੀਰ ਸਿੰਘ, ਦਮਨਜੀਤ ਸਿੰਘ ਤੇ ਵੀਰ ਸਿੰਘ ਦੇ ਜਥੇ ਵੱਲੋਂ ਕਵੀਸਰੀ ਪੇਸ਼ ਕੀਤੀ ਗੲੀ। ਰਾਗੀ ਸਿੰਘਾਂ ਨੇ ਕੀਰਤਨ ਦੁਅਾਰਾ ਸੰਗਤਾਂ ਨੂਂ ਨਿਹਾਲ ਕੀਤਾ। ਅਾਈਅਾਂ ਸੰਗਤਾਂ ਦਾ ਧੰਨਵਾਦ ਕਰਦਿਅਾਂ ਸਿੱਖ ਫੈਡਰੇਸ਼ਨ ਅਾਗੂ ਭਾਈ ਮਨਜੀਤ ਸਿੰਘ ਪੁਰੇਵਾਲ ਨੇ ਕਿਹਾ ਕਿ ਅਾਉਂਦੇ ਵਰ੍ੇ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਅਾ ਜਾਵੇਗਾ ਜਿਸ ਵਿੱਚ ਕੌਮ ਦੀ ਮੋਜੂਦਾ ਸਥਿਤੀ ਤੇ ਭਵਿੱਖ ਬਾਰੇ ਵਿਸਥਾਰਤ ਚਰਚਾ ਕੀਤੀ ਜਾਵੇਗੀ। ਗੁਰੂਘਰ ਦੇ ਪ੍ਰਧਾਨ ਕੈਪਟਨ ਸਰਜਿੰਦਰ ਸਿੰਘ ਵੱਲੋਂ ਬਾਹਰੋਂ ਅਾਏ ਬੁਲਾਰਿਅਾਂ ਦਾ ਸਨਮਾਨ ਕੀਤਾ ਗਿਅਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਐਡਮਿੰਟਨ ਗੁਰਦੁਆਰਾ ਹਮਲੇ ਵਿੱਚ ਦੋ ਸੇਵਾਦਾਰ ਜ਼ਖਮੀ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਹੋਈ। ਸਿੱਖ ਫੈਡਰੇਸ਼ਨ ਕੈਨੇਡਾ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਪ੍ਰਵਾਸੀ-ਵਿਰੋਧੀ ਬਿਆਨਬਾਜ਼ੀ,
ਫਰੈਂਕਫਰਟ ਦੇ ਗੁਰਦੁਆਰਾ ਸਿੱਖ ਸੈਂਟਰ ਵਿਖੇ ਸ਼ੇਰੇ ਪੰਜਾਬ ਪੰਜਾਬੀ ਸਭਾ ਵੱਲੋਂ ਸਿੱਖ ਰਾਜ, ਸਿੱਖ ਇਤਿਹਾਸ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਸਲਾਨਾ ਸਮਾਗਮ ਕਰਵਾਇਆ ਗਿਆ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ.ਐੱਸ.ਓ.) ਨੇ ਸੰਯੁਕਤ ਰਾਸ਼ਟਰ ਦੇ ਪੰਜ ਵਿਸ਼ੇਸ਼ ਰਿਪੋਰਟਰਾਂ ਵੱਲੋਂ ਸਿੱਖ ਕਾਰਕੁਨ ਮੋਨਿੰਦਰ ਸਿੰਘ ਬੂਆਲ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਤਾਈ ਗਈ ਚਿੰਤਾ ਦਾ ਸਵਾਗਤ ਕੀਤਾ ਹੈ। ਸੰਸਥਾ
ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: