ਚੰਡੀਗੜ੍ਹ: ਪਿਛਲੇ ਲੰਬੇ ਸਮੇਂ ਤੋਂ ਅਫਵਾਹ ਬਣੀ ਹੋਈ ਸੁਖਪਾਲ ਸਿੰਘ ਖਹਿਰਾ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਗੱਲ ਅੱਜ ਹਕੀਕਤ ਬਣਨ ਜਾ ਰਹੀ ਹੈ। ਅੱਜ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਮਿਲਣੀ ਦੌਰਾਨ ਸਾਬਕਾ ਕਾਂਗਰਸੀ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ।

ਖਹਿਰਾ ਦੇ ਆਮ ਆਦਮੀ ਪਾਰਟੀ ਦਾ ਹਿੱਸਾ ਬਣਨ ਤੋਂ ਬਾਅਦ ਕਾਂਗਰਸ ਨੂੰ ਦੁਆਬੇ ਵਿੱਚ ਵੱਡਾ ਘਾਟਾ ਪੈ ਸਕਦਾ ਹੈ।ਉਸ ਦੇ ਨਾਲ ਹੀ ਦੁਆਬੇ ਵਿੱਚ ਕਮਜੋਰ ਨਜ਼ਰ ਆ ਰਹੀ ਆਮ ਆਦਮੀ ਪਾਰਟੀ ਨੂੰ ਖਹਿਰਾ ਦੀ ਸ਼ਮੂਲੀਅਤ ਨਾਲ ਉਸ ਇਲਾਕੇ ਵਿੱਚ ਨਵੀਂ ਤਾਕਤ ਮਿਲਣ ਦੇ ਅਸਾਰ ਹਨ।
ਖਹਿਰਾ ਦੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਮੌਕੇ “ਆਪ” ਦੇ ਪੰਜਾਬ ਮਾਮਲਿਆਂ ਦੇ ਮੁਖੀ ਸੰਜੇ ਸਿੰਘ, ਦੁਰਗੇਸ਼ ਪਾਠਕ, ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਹਿੰਮਤ ਸਿੰਘ ਸ਼ੇਰਗਿੱਲ, ਹਰਜੋਤ ਸਿੰਘ ਬੈਂਸ ਅਤੇ ਫ਼ਰੀਦਕੋਟ ਤੋਂ ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਹਾਜ਼ਿਰ ਹੋਣਗੇ।