Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸ਼ਹੀਦਾਂ ਦੀ ਯਾਦ ‘ਚ ਲੱਗੀ ਛਬੀਲ ਦਾ ਹਿੰਦੂ ਜਥੇਬੰਦੀਆਂ ਵਲੋਂ ਵਿਰੋਧ, ਫਗਵਾੜਾ ‘ਚ ਤਣਾਅ

ਸ਼ਹੀਦਾਂ ਦੀ ਯਾਦ ‘ਚ ਲੱਗੀ ਛਬੀਲ ਦਾ ਹਿੰਦੂ ਜਥੇਬੰਦੀਆਂ ਵਲੋਂ ਵਿਰੋਧ, ਫਗਵਾੜਾ ‘ਚ ਤਣਾਅ

ਫਗਵਾੜਾ: ਘੱਲੂਘਾਰਾ ਦਿਹਾੜੇ ਦੇ ਸਬੰਧ ‘ਚ ਸਿੱਖਾਂ ਵਲੋਂ ਲਾਈ ਗਈ ਛਬੀਲ ਦਾ ਹਿੰਦੂ ਜਥੇਬੰਦੀਆਂ ਵਲੋਂ ਵਿਰੋਧ ਕਰਨ ‘ਤੇ ਫਗਵਾੜਾ ‘ਚ ਤਣਾਅ ਵਾਲਾ ਮਾਹੌਲ ਬਣ ਗਿਆ ਹੈ। ਤਣਾਅ ਦੇ ਚਲਦਿਆਂ ਪੁਲਿਸ ਵੱਲੋਂ ਐਸ.ਪੀ. ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ’ਚ ਫਲੈਗ ਮਾਰਚ ਕੀਤਾ ਗਿਆ। ਜੋ ਐਸ.ਪੀ ਦਫਤਰ ਤੋਂ ਰਵਾਨਾ ਹੋ ਕੇ ਸ਼ਹਿਰ ’ਚ ਵੱਖ-ਵੱਖ ਥਾਵਾਂ ‘ਤੇ ਗਿਆ। ਫਲੈਗ ਮਾਰਚ ’ਚ ਕਰੀਬ ਤਿੰਨ ਸੌ ਤੋਂ ਵੱਧ ਪੁਲਿਸ ਮੁਲਾਜ਼ਮ ਸਨ।

ਫਗਵਾੜਾ ਵਿੱਚ ਫਲੈਗ ਮਾਰਚ ਕਰਦੇ ਹੋਏ ਪੁਲਿਸ ਅਧਿਕਾਰੀ
ਫਗਵਾੜਾ ਵਿੱਚ ਫਲੈਗ ਮਾਰਚ ਕਰਦੇ ਹੋਏ ਪੁਲਿਸ ਅਧਿਕਾਰੀ

ਇਸੇ ਦੌਰਾਨ ਸ਼ਹਿਰ ਦੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਜੋ ਸਰਬ ਧਰਮ ਐਕਸ਼ਨ ਕਮੇਟੀ ਦੇ ਨਾਮ ’ਤੇ ਬਣਾਈ ਗਈ ਹੈ, ਖੇੜਾ ਰੋਡ ਵਿੱਖੇ ਹੋਈ। ਜਿਸ ’ਚ ਵੱਖ-ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਫੈਸਲਾ ਕੀਤਾ ਕਿ ਹਿੰਦੂ ਜਥੇਬੰਦੀਆਂ ਦੇ ਜੋ ਵੀ ਆਗੂ ਸ਼ਹਿਰ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਸਰਕਾਰ ਵਲੋਂ ਮਿਲੇ ਗੰਨਮੈਨਾਂ ਦੀ ਆੜ ਹੇਠ ਲੋਕਾਂ ਨਾਲ ਵਧੀਕੀਆਂ ਕਰਦੇ ਹਨ ਉਨ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਾ ਕੀਤੀ ਜਾਵੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Tensions Prevail in Phagwara After Hindutva Outfits Oppose Chhabil by Sikhs …

ਸਰਬ ਧਰਮ ਐਕਸ਼ਨ ਕਮੇਟੀ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਆਗੂਆਂ ਨੂੰ ਵੱਡੀ ਗਿਣਤੀ ’ਚ ਦਿੱਤੀ ਸੁਰੱਖਿਆ ਛੱਤਰੀ ਵਾਪਸ ਲਈ ਜਾਵੇ।


DOWNLOAD RARE BOOK: ਧਰਮ ਰੱਖਿਅਕ ਸੰਤ ਭਿਡਰਾਂਵਾਲੇ 

Sant_Jarnail_Singh_Bhindranwale_Full_Book.compressed


Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜੂਨ 1984 ਵਿਚ ਇੰਡੀਅਨ ਸਟੇਟ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਹੋਰਨਾਂ ਗੁਰਧਾਮਾਂ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਹੈ। ਬਿਪਰਵਾਦੀ ਦਿੱਲੀ ਹਕੂਮਤ ਨੇ ਸਿੱਖਾਂ ਨਾਲ ਆਪਣਾ
ਜੂਨ 1984 ਵਿਚ ਇੰਡੀਅਨ ਸਟੇਟ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਹੋਰਨਾਂ ਗੁਰਧਾਮਾਂ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਹੈ। ਬਿਪਰਵਾਦੀ ਦਿੱਲੀ ਹਕੂਮਤ ਨੇ ਸਿੱਖਾਂ ਨਾਲ ਆਪਣਾ
ਬੀਤੇ ਰਾਤ ਦਲਿਤਾਂ ਅਤੇ ਸ਼ਿਵ ਸੈਨਾ ਕਾਰਕੁਨਾਂ ਦੇ ਟਕਰਾਰ ਤੋਂ ਬਾਅਦ ਫਗਵਾੜੇ ਦਾ ਮਾਹੌਲ ਤਨਾਪੂਰਨ ਬਣਿਆ ਹੋਇਆ ਹੈ।ਰਿਪੋਰਟਾਂ ਅਨੁਸਾਰ ਸ਼ਿਵ ਸੈਨਾ ਕਾਰਕੁਨਾਂ ਵੱਲੋ ਚਲਾਈ ਗੋਲੀਬਾਰੀ ਨਾਲ 2 ਦਲਿਤ ਕਾਰਕੁਨਾਂ ਜ਼ਖ਼ਮੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: