Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸ਼ਹੀਦ ਭਾਈ ਖਾਲੜਾ ਦੀ ਯਾਦ ਵਿੱਚ ਹੋਏ ਸ਼ਹੀਦੀ ਸਮਾਗਮ ਮੌਕੇ 6 ਮਤੇ ਪਾਸ ਕੀਤੇ ਗਏ

ਸ਼ਹੀਦ ਭਾਈ ਖਾਲੜਾ ਦੀ ਯਾਦ ਵਿੱਚ ਹੋਏ ਸ਼ਹੀਦੀ ਸਮਾਗਮ ਮੌਕੇ 6 ਮਤੇ ਪਾਸ ਕੀਤੇ ਗਏ

ਸ. ਜਸਵੰਤ ਸਿੰਘ ਖਾਲੜਾ ਦੀ 21ਵੀਂ ਬਰਸੀ ਮੌਕੇ 6 ਮਤੇ ਪਾਸ ਕੀਤੇ ਗਏ, ਜੋ ਹੇਠ ਲਿਖਤ ਹਨ:

1. ਬਾਦਲ ਦਲ, ਕਾਂਗਰਸ, ਭਾਜਪਾ, ਆਰ.ਐਸ.ਐਸ., ਆਮ ਆਦਮੀ ਪਾਰਟੀ ਅਤੇ ਆਵਾਜ-ਏ-ਪੰਜਾਬ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਵਿਰੋਧੀ ਹਨ ਇਸੇ ਕਰਕੇ ਅਕਾਲ ਤਖ਼ਤ ਸਾਹਿਬ ‘ਤੇ ਫੌਜੀ ਹਮਲੇ, ਝੂਠੇ ਮੁਕਾਬਲਿਆਂ ਦੇ ਪਾਪ ‘ਤੇ ਪਰਦਾ ਪਾਉਣਾ ਚਾਹੁੰਦੇ ਹਨ।

2. ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵਲੋਂ 1 ਨਵੰਬਰ 2016 ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਜੰਗਲ ਰਾਜ ਦੇ ਖਾਤਮੇ ਲਈ ਅਰਦਾਸ ਕੀਤੀ ਜਾਵੇਗੀ ਅਤੇ ਸ਼ਹੀਦ ਪਰਿਵਾਰਾਂ ਦਾ ਫਰੰਟ ਬਣਾ ਕੇ ਚੋਣਾਂ ਵਿੱਚ ਪਾਪੀ ਬਾਦਲਕਿਆਂ, ਕਾਂਗਰਸੀਆਂ, ਭਾਜਪਾ, ਆਪ, ਆਵਾਜ-ਏ-ਪੰਜਾਬ ਨੂੰ ਭਜਾਉਣ ਲਈ ਯੋਜਨਾਬੰਦੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਪਾਰਲੀਮੈਂਟ ਦੇ 13 ਹਲਕਿਆਂ ਵਿੱਚ ਸ਼ਹੀਦ ਪਰਿਵਾਰਾਂ ਅਤੇ ਹਕੂਮਤੀ ਜਬਰ ਦਾ ਸ਼ਿਕਾਰ ਪਰਿਵਾਰਾਂ ਨਾਲ ਮੀਟਿੰਗਾਂ ਕਰਕੇ ਚੋਣਾਂ ਵਿੱਚ ਸਿੱਖ ਵਿਰੋਧੀਆਂ ਨੂੰ ਭਜਾਉਣ ਦੀ ਰਣਨੀਤੀ ਘੜੀ ਜਾਵੇਗੀ।

3. ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਲਈ ਅਤੇ 25 ਹਜ਼ਾਰ ਤੋਂ ਵੱਧ ਝੂਠੇ ਮੁਕਾਬਲਿਆਂ ਲਈ ਇੰਦਰਾਕਿਆਂ, ਬਾਦਲ, ਭਾਜਪਾਕਿਆਂ ਅਤੇ ਆਰ.ਐਸ.ਐਸ. ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਕਿਹਾ ਕਿ ਬਾਦਲ ਇੰਦਰਾ ਵੱਲ ਗੁਪਤ ਚਿੱਠੀਆਂ ਲਿਖ ਕੇ ਅਤੇ ਕੇ.ਪੀ.ਐਸ ਗਿੱਲ ਨਾਲ ਗੁਪਤ ਮੀਟਿੰਗਾਂ ਕਰਕੇ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ। ਇਸੇ ਲੜੀ ਵਿੱਚ ਝੂਠੇ ਮੁਕਾਬਲਿਆਂ ਦੇ ਗੁਨਾਹਗਾਰਾਂ ਨੂੰ ਬਚਾਇਆ ਗਿਆ। ਇਸ ਮੌਕੇ ‘ਤੇ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਲਈ ਇੰਦਰਾ ਗਾਂਧੀ, ਜੈਲ ਸਿੰਘ, ਜਰਨਲ ਵੈਦਿਆ, ਅਡਵਾਨੀ, ਵਾਜਪਾਈ, ਬਾਲਾ ਸਾਹਿਬ ਦਿਉਰਸ, ਰਾਜੀਵ ਗਾਂਧੀ, ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ, ਕੇ.ਐਸ. ਬਰਾੜ, ਜਨਰਲ ਸੁੰਦਰਜੀ, ਜਨਰਲ ਦਿਆਲ, ਲੋਗੋਂਵਾਲ, ਟੌਹੜਾ, ਗੁਰਬਚਨ ਜਗਤ, ਆਰ.ਐਨ.ਕਾਉ, ਪ੍ਰਣਬ ਮੁਖਰਜੀ, ਬੂਟਾ ਸਿੰਘ, ਰਮੇਸ਼ ਇੰਦਰ ਸਿੰਘ ਅਤੇ ਖੂਫੀਆ ਏਜੰਸੀਆਂ ਦੇ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਮੰਗ ਕੀਤੀ ਗਈ ਕਿ ਯੂ.ਐਨ.ਓ. ਦਾ ਮਨੁੱਖੀ ਅਧਿਕਾਰ ਸੰਗਠਨ ਅਤੇ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ਇਸ ਮਾਮਲੇ ਵਿੱਚ ਦਖਲ ਦੇਣ।

ਸ਼ਹੀਦੀ ਸਮਾਗਮ ਮੌਕੇ ਹਾਜ਼ਰ ਸੰਗਤਾਂ
ਸ਼ਹੀਦੀ ਸਮਾਗਮ ਮੌਕੇ ਹਾਜ਼ਰ ਸੰਗਤਾਂ

4. ਬਾਦਲ ਨੂੰ ਜਵਾਨੀ ਦਾ ਨਸ਼ਿਆਂ ਵਿੱਚ ਬੇੜਾ ਗਰਕ ਕਰਨ, ਕਿਸਾਨੀ ਦਾ ਖੁਦਕੁਸ਼ੀਆਂ ਰਾਹੀਂ ਖਤਮ ਕਰਨ ਅਤੇ ਸਿੱਖ ਜਵਾਨੀ ਜੇਲ੍ਹਾਂ ਵਿੱਚ ਰੋਲਣ ਲਈ ਸਿੱਧੇ ਰੂਪ ਵਿੱਚ ਦੋਸ਼ੀ ਠਹਿਰਾਇਆ ਗਿਆ ਅਤੇ ਕਿਹਾ ਕਿ ਆਰ.ਐਸ.ਐਸ. ਦੀ ਮਿਲੀ ਭੁਗਤ ਨਾਲ ਗੁਰੂ ਗ੍ਰੰਥ ਸਾਹਿਬ ਦੀ ਥਾਂ-ਥਾਂ ਬੇਅਦਬੀ ਕੀਤੀ ਜਾ ਰਹੀ ਹੈ। ਇਕੱਠ ਵੱਲੋਂ ਵਰਣ ਆਸ਼ਰਮ ਦੀਆਂ ਪੈਰੋਕਾਰ ਧਿਰਾਂ ਦੀਆਂ ਜੜ੍ਹਾਂ ਪੁੱਟਣ ਅਤੇ ਬਾਦਲਕਿਆਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ ਗਿਆ।

5. ਸਾਰੀਆਂ ਧਿਰਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨਾਲ ਵੈਰ ਕਮਾ ਰਹੀਆਂ ਹਨ ਅਤੇ ਇੰਦਰਾ ਦੁਸ਼ਟ ਨਾਲ ਮੋਹ ਪਿਆਰ ਵਿਖਾ ਰਹੀਆਂ ਹਨ। ਇਕੱਠ ਵੱਲੋਂ ਪਾਸ ਮਤੇ ਵਿੱਚ ਕਸ਼ਮੀਰ ਅੰਦਰ ਭਾਰਤ ਸਰਕਾਰ ਵੱਲੋਂ ਢਾਏ ਜਾ ਰਹੇ ਜ਼ੁਲਮਾਂ ਦੀ ਕੜੀ ਨਿੰਦਾ ਕਰਦਿਆਂ ੳੇੁੱਥੇ ਰਾਏਸ਼ੁਮਾਰੀ ਕਰਾਕੇ ਜਮਹੂਰੀ ਹੱਲ ਕਰਨ ਦੀ ਮੰਗ ਕੀਤੀ ਗਈ। ਇਸ ਦੌਰਾਨ ਮੋਦੀ ਸਰਕਾਰ ਵੱਲੋਂ ਅਮਰੀਕਾ ਸਰਕਾਰ ਨਾਲ ਕੀਤੇ ਗਏ ਫੌਜੀ ਸਮਝੌਤੇ ਨੂੰ ਮਨੁੱਖਤਾ ਦੇ ਵਿਰੁੱਧ ਕਰਾਰ ਦਿੱਤਾ ਗਿਆ ਅਤੇ ਕਿਹਾ ਇਹ ਸਮਝੌਤਾ ਅਮਨ-ਸ਼ਾਂਤੀ ਲਈ ਖਤਰਾ ਹੈ।

6. ਅਖੀਰ ਵਿੱਚ ਸਮਾਗਮ ਨੇ ਆਮ ਆਦਮੀ ਪਾਰਟੀ ਦੇ ਆਗੂ ਕੇਜਰੀਵਾਲ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਸਿੱਖ ਗੁਰੂ ਸਾਹਿਬਾਨਾਂ ਨੇ ਜਬਰ ਜ਼ੁਲਮ ਦੇ ਖਿਲਾਫ ਕੁਰਬਾਨੀ ਕਰਕੇ ਹਿੰਦੂਸਤਾਨ ਹੀ ਨਹੀਂ ਸੰਸਾਰ ਦੀ ਲੋਕਾਈ ਨੂੰ ਬਚਾਇਆ ਪਰ ਕੇਜਰੀਵਾਲ ਕਿਹੜੇ ਬਾਗ ਦੀ ਮੂਲੀ ਹੈ ਜੋ ਪੰਜਾਬ ਬਚਾਉਣ ਦੀਆਂ ਗੱਲਾਂ ਕਰ ਰਿਹਾ ਹੈ।

ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਬੀਬੀ ਸੰਦੀਪ ਕੌਰ ਕਾਸ਼ਤੀਵਾਲ, ਬਾਬਾ ਦਰਸ਼ਨ ਸਿੰਘ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ, ਅੰਗਰੇਜ਼ ਸਿੰਘ ਖਿੱਦੋਵਾਲੀ, ਗੁਰਜੀਤ ਸਿੰਘ ਤਰਸਿੱਕਾ, ਸੁਖਚੈਨ ਸਿੰਘ ਬਹਿਲਾਂ, ਪ੍ਰਵੀਨ ਕੁਮਾਰ, ਬੋਬੀ ਕੁਮਾਰ, ਡਾ. ਕਾਬਲ ਸਿੰਘ, ਕਾਬਲ ਸਿੰਘ ਜੋਧਪੁਰ, ਭਾਈ ਜੋਗਿੰਦਰ ਸਿੰਘ ਫੌਜੀ, ਸੇਵਾ ਸਿੰਘ ਦੇਉ, ਸੰਤੋਖ ਸਿੰਘ ਕੰਡਿਆਲਾ, ਗੁਰਭੇਜ ਸਿੰਘ ਪਲਾਸੌਰ, ਹਰਮੀਤ ਸਿੰਘ ਕੈਂਰੋਵਾਲ, ਮੇਜਰ ਸਿੰਘ ਖਾਲੜਾ, ਗੋਪਾਲ ਸਿੰਘ ਖਾਲੜਾ ਹਾਜ਼ਰ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅੰਮ੍ਰਿਤਸਰ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਫੌਜੀ ਹਮਲੇ, ਕਥਿਤ ਝੂਠੇ ਪੁਲਿਸ ਮੁਕਾਬਲਿਆਂ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਫਾਈਲਾਂ ਜਨਤਕ ਕਰਨ ਸਮੇਤ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ ਵਿਖੇ ਭੰਡਾਰੀ ਪੁੱਲ ਤੇ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫਤਾਰੀ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਨਿਰਦੋਸ਼ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਗ੍ਰਿਫਤਾਰ ਨਾਂ
ਮਨੁੱਖੀ ਹੱਕਾਂ ਦੀ ਰਾਖੀ ਲਈ ਸਰਗਰਮ ਜਥੇਬੰਦੀਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਝੂਠੇ ਮੁਕਾਬਲਿਆਂ ਦੇ ਦੋਸ਼ੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: