Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਰਕਾਰਾਂ ਅਤੇ ਨਿਆ ਵਿਵਸਥਾ ਦੇ ਦੋਗਲੇ ਰਵੱਈਏ ਨੇ ਸਜ਼ਾ ਤੇ ਇਨਸਾਫ਼ ਨੂੰ ਬਣਾਇਆ ਮਜ਼ਾਕ – ਹਰਪਾਲ ਸਿੰਘ ਚੀਮਾ

ਸਰਕਾਰਾਂ ਅਤੇ ਨਿਆ ਵਿਵਸਥਾ ਦੇ ਦੋਗਲੇ ਰਵੱਈਏ ਨੇ ਸਜ਼ਾ ਤੇ ਇਨਸਾਫ਼ ਨੂੰ ਬਣਾਇਆ ਮਜ਼ਾਕ – ਹਰਪਾਲ ਸਿੰਘ ਚੀਮਾ

ਪਿਛਲੇ ਦਹਾਕਿਆਂ ਦੌਰਾਨ ਸਿੱਖਾਂ ਨੂੰ ਝੂਠੇ ਮੁਕਾਬਲਿਆਂ ’ਚ ਮਾਰਨ ਵਾਲੇ ਤੇ ਹੋਰ ਅਨੇਕਾਂ ਜ਼ੁਲਮ ਢਾਹੁਣ ਵਾਲੇ ਪੁਲਿਸ ਅਧਿਕਾਰੀਆਂ ਪ੍ਰਤੀ ਸਰਕਾਰਾਂ ਅਤੇ ਅਦਾਲਤਾਂ ਦਾ ਰਵੱਈਆ ਹਮੇਸ਼ਾਂ ਨਰਮ ਰਿਹਾ ਹੈ। ਸ਼ੰਗੀਨ ਤੋਂ ਸ਼ੰਗੀਨ ਜ਼ੁਰਮਾਂ ਵਿੱਚ ਵੀ ਅਦਾਲਤਾਂ ਵਲੋਂ ਇਨ੍ਹਾਂ ਨੂੰ ਬਹੁਤ ਮਾਮੂਲੀ ਸਜ਼ਾਵਾਂ ਦਿੱਤੀਆ ਜਾਂਦੀਆਂ ਹਨ ਅਤੇ ਇਹ ਕੈਦ ਵੀ ਇਨ੍ਹਾਂ ਲਈ ਛੁੱਟੀਆਂ ਕੱਟਣ ਤੋਂ ਵੱਧ ਕੁਝ ਨਹੀਂ ਹੁੰਦੀ।

ਹੁਣ 25 ਸਾਲ ਬਾਅਦ ਕੁਲਜੀਤ ਸਿੰਘ ਢੱਟ ਕਤਲ ਕੇਸ ਵਿੱਚ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਸੁਣਾਈ ਗਈ ਹੈ ਉਨ੍ਹਾਂ ਵਿੱਚ ਸ਼ਾਮਲ ਇੱਕ ਡੀ.ਐਸ.ਪੀ. ਜਸਪਾਲ ਸਿੰਘ ਤੇ ਹੋਰ ਸ਼ਹੀਦ ਜਸਵੰਤ ਸਿੰਘ ਖਾਲੜਾ ਕਤਲ ਕੇਸ ਅਧੀਨ ਨਾਭਾ ਦੀ ਓਪਨ ਜੇਲ੍ਹ ਵਿੱਚ ਹੀ ਬੰਦ ਹਨ। ਇਸ ਤਰ੍ਹਾਂ ਸਜ਼ਾ ਤੇ ਇਨਸਾਫ਼ ਨੂੰ ਮਜ਼ਾਕ ਬਣਾਇਆ ਗਿਆ ਹੈ।ਓਪਨ ਜੇਲ੍ਹ ਵਿੱਚ ਉਹ ਕੈਦੀ ਭੇਜੇ ਜਾਂਦੇ ਹਨ ਜਿਨ੍ਹਾਂ ਦੀ ਸਜ਼ਾ ਦਾ ਇੱਕ-ਅੱਧਾ ਸਾਲ ਬਾਕੀ ਰਹਿ ਜਾਂਦਾ ਹੈ ਅਤੇ ਸਰਕਾਰ ਨੂੰ ਯਕੀਨ ਹੁੰਦਾ ਹੈ ਕਿ ਉਹ ਹੁਣ ਕਿਤੇ ਨਹੀਂ ਜਾਣਗੇ।

ਓਪਨ ਜੇਲ੍ਹ ਵਿੱਚ ਭੇਜੇ ਗਏ ਕੈਦੀ ਜੇਲ੍ਹ ਵਿੱਚ ਖੇਤੀ ਦਾ ਕੰਮ ਕਰਨ ਵਾਸਤੇ ਘੁੰਮਣ-ਫਿਰਨ ਲਈ ਅਜ਼ਾਦ ਹੁੰਦੇ ਹਨ। ਇਸ ਤਰ੍ਹਾਂ ਜਸਪਾਲ ਸਿੰਘ ਵਰਗੇ ਪੁਲਿਸ ਅਧਿਕਾਰੀ ਸਰਕਾਰ ਦੀ ਪ੍ਰਾਹੁਣਾਚਾਰੀ ਦਾ ਆਨੰਦ ਮਾਣਦਿਆ ਸਜ਼ਾ ਦੇ ਨਾਂ ਹੇਠ ਆਜ਼ਾਦੀ ਨਾਲ ਛੁੱਟੀਆਂ ਹੀ ਕੱਟ ਰਹੇ ਹਨ ਅਤੇ ਉਹ ਬਹੁਤਾ ਸਮਾਂ ਓਪਨ ਜੇਲ੍ਹ ਤੋਂ ਵੀ ਬਾਹਰ ਹੀ ਰਹਿੰਦੇ ਹਨ।

ਸੁਖਦੇਵ ਸਿੰਘ ਚਹਿਲ ਨਾਂ ਦੇ ਪੁਲਿਸ ਅਧਿਕਾਰੀ ਨੂੰ ਕਲਕੱਤੇ ਵਿੱਚ ਬਸ਼ੀਰ ਮੁਹੰਮਦ ਨਾਂ ਦੇ ਨੌਜਵਾਨ ਨੂੰ ਝੂਠੇ ਮੁਕਾਬਲੇ ’ਚ ਮਾਰਨ ਦੇ ਦੋਸ਼ ਵਿੱਚ 20 ਸਾਲ ਦੀ ਸੁਣਾਈ ਗਈ ਸਜ਼ਾ ਰਾਸ਼ਟਰਪਤੀ ਨੇ ਮੁਅਫ਼ ਕਰ ਦਿੱਤੀ ਸੀ।ਐਸ.ਐਸ.ਪੀ. ਪ੍ਰਿਤਪਾਲ ਸਿੰਘ ਵਿਰਕ ਨੂੰ ਪਟਿਆਲੇ ਦੀ ਸੀ.ਬੀ .ਆਈ. ਕੋਰਟ ਨੇ ਪਿਛਲੇ ਸਾਲ ਇੱਕ ਸਿੱਖ ਨੌਜਵਾਨ ਨੂੰ ਅਗਵਾ ਕਰ ਕੇ ਮਾਰਨ ਦੇ ਦੋਸ਼ ਵਿੱਚ 10 ਸਾਲ ਦੀ ਕੈਦ ਸੁਣਾਈ ਹੈ।

ਪੁਲਿਸ ਕੈਟ ਤੋਂ ਇੰਸਪੈਕਟਰ ਬਣੇ ਗੁਰਮੀਤ ਸਿੰਘ ਪਿੰਕੀ ਨੂੰ ਇੱਕ ਨੌਜਵਾਨ ਨੂੰ ਆਪਣੇ ਸਰਵਿਸ ਰਿਵਾਲਵਰ ਨਾਲ ਸ਼ਰੇਆਮ ਮਾਰਨ ਦੇ ਦੋਸ਼ ਵਿੱਚ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਸੀ। ਪਰ ਉਹ ਹਰ ਚਾਰ ਮਹੀਨਿਆ ਦੇ ਵਿੱਚ-ਵਿੱਚ ਹੀ ਛੁੱਟੀ ’ਤੇ ਆਇਆ ਰਹਿੰਦਾ ਹੈ। ਇੱਥੋਂ ਤੱਕ ਕਿ ਅਦਾਲਤਾਂ ਵਿੱਚ ਗਵਾਹੀਆਂ ਦੇ ਬਹਾਨੇ ਰਾਹਦਾਰੀ ਦੇ ਨਾਂ ’ਤੇ ਹੀ ਛੁੱਟੀਆਂ ਮਨਾਉਂਦਾ ਰਹਿੰਦਾ ਹੈ। ਜਦਕਿ ਦੂਜੇ ਪਾਸੇ ਸਿੱਖ ਨੌਜਵਾਨਾਂ ਨੂੰ 24-24 ਸਾਲਾਂ ਤੋਂ ਪੈਰੋਲ ਵੀ ਨਹੀਂ ਮਿਲ ਰਹੀ। ਯੂ.ਪੀ. ਦੀ ਜੇਲ੍ਹ ਵਿੱਚ ਬੰਦ ਵਰਿਆਮ ਸਿੰਘ ਦੀ ਫਾਈਲ ਨੂੰ ਯੂ.ਪੀ. ਦਾ ਰਾਜਪਾਲ 2 ਵਾਰ ਇਤਰਾਜ਼ ਲਗਾ ਕੇ ਵਾਪਸ ਭੇਜ ਚੁੱਕਾ ਹੈ।

ਇਸੇ ਤਰ੍ਹਾਂ ਕਰਨਾਟਕਾ ਜੇਲ੍ਹ ਵਿੱਚ ਬੰਦ ਗੁਰਦੀਪ ਸਿੰਘ ਖੇੜਾ ਨੂੰ ਵੀ ਪਿਛਲੇ 24 ਸਾਲ ਤੋਂ ਪੈਰੋਲ ਤੱਕ ਨਹੀਂ ਦਿੱਤੀ ਗਈ ਉਸਦੀ ਟਰਾਂਸਫਰ ਦੀ ਫਾਈਲ ਵੀ ਮਨਜ਼ੂਰ ਨਹੀਂ ਕੀਤੀ ਗਈ ਤੇ ਇਹ ਫ਼ਾਈਲ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਵਿੱਚ ਰੁਲ ਰਹੀ ਹੈ।।ਆਖਰਕਾਰ ਦੋਸ਼ੀ ਤਾਂ ਦੋਸ਼ੀ ਹੈ। ਸਗੋਂ ਜਿਨ੍ਹਾਂ ਅਫਸਰਾਂ ਦੀ ਜਿੰਮੇਵਾਰੀ ਲੋਕਾਂ ਨੂੰ ਨਿਆ ਦੇਣਾ ਹੁੰਦੀ ਹੈ, ਜੇ ਉਹ ਕਾਨੂੰਨ ਨੂੰ ਤੋੜਦੇ ਹਨ ਤਾਂ ਉਨ੍ਹਾ ਦਾ ਗੁਨਾਹ ਆਮ ਦੋਸ਼ੀ ਨਾਲ ਕਿਤੇ ਜ਼ਿਆਦਾ ਵੱਡਾ ਹੁੰਦਾ ਹੈ। ਕਿਸੇ ਵੀ ਮਾਮਲੇ ਵਿੱਚ ਗੁਨਾਹਗਾਰ ਸਾਬਤ ਹੋ ਚੁੱਕੇ ਲੋਕਾਂ ਬਾਰੇ ਸਰਕਾਰਾਂ ਤੇ ਨਿਆ ਵਿਵਸਥਾ ਦਾ ਰਵੱਈਆਂ ਦੋਗਲਾ ਕਿਉਂ ਹੈ। ਕਾਨੂੰਨੀ ਵਿਵਸਥਾ ਦੇ ਨਾ ਹੇਠ ਹਜ਼ਾਰਾਂ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨ ਵਾਲੀ ਭਾਰਤ ਸਰਕਾਰ, ਪੰਜਾਬ ਸਰਕਾਰ ਤੇ ਅਫਸਰਸ਼ਾਹੀ ਇਸ ਦੋਗਲੇ ਸਿਸਟਮ ਲਈ ਜਿੰਮੇਵਾਰ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਮੇਰੇ ਵਲੋਂ ਸਵ: ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਪਰੇਨਨਾ ਸਦਕਾ ੨੦੦੪ ਤੋਂ ਹੀ ਭਾਰਤ ਭਰ ਵਿਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਸੂਚੀ ਸਮੇਂ-ਸਮੇਂ 'ਤੇ ਸੋਧ ਕੇ ਜਾਰੀ ਕੀਤੀ ਜਾਂਦੀ ਹੈ
ਭਾਰਤੀ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਚ ਵਲੋਂ ਪਿਛਲੇ ਦਿਨੀਂ ਮੁਲਕ ਭਰ ਦੇ ਉਮਰ ਕੈਦੀਆਂ ਦੀ ਰਿਹਾਈ ਨੂੰ ਰੋਕਣ ਦਾ ਅਦੇਸ਼ ਜਾਰੀ ਕੀਤਾ ਹੈ ਅਤੇ ਸਬੰਧਤ ਪ੍ਰਾਂਤਾ ਨੂੰ ਨੋਟਿਸ ਜਾਰੀ ਕੀਤਾ
20ਵੀਂ ਸਦੀ ਦੇ ਨੌਵੇਂ ਦਹਾਕੇ ਦੌਰਾਨ ਜਦੋਂ ਦਿੱਲੀ ਤਖ਼ਤ, ਅਕਾਲ ਤਖ਼ਤ ਸਾਹਿਬ ਸਾਹਮਣੇ ਛਿੱਥਾ ਪੈਣਾ ਸ਼ੁਰੂ ਹੋ ਗਿਆ ਤੇ ਹਰ ਮਜ਼ਲੂਮ ਦੀ ਫਰਿਆਦਗਾਹ ਤੇ ਇਨਸਾਫ ਦਾ ਕੇਂਦਰ ਬਣ ਚੁੱਕੇ ਅਕਾਲ
1965 ਵਿੱਚ ਸੰਤ ਫ਼ਤਿਹ ਸਿੰਘ ਵਲੋਂ ਰੱਖੇ ਗਏ ਮਰਨ ਵਰਤ ਨਾਲ ਜੁੜੀ ਇਕ ਬਹੁਤ ਹੀ ਅਹਿਮ ਯਾਦ ’ਤੇ ਰੌਸ਼ਨੀ ਪਾਉਂਦਿਆ ਉਨ੍ਹਾਂ ਜੋ ਸਾਨੂੰ ਦੱਸਿਆ, ਅੱਜ ਵੀ ਮੈਂ ਤੇ ਪੰਮੀ ਬਾਈ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: