ਅੰਮ੍ਰਿਤਸਰ (16 ਨਵੰਬਰ, 2015): ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਦੇ ਪ੍ਰਦਰਸ਼ਨ ਨੂੰ ਸਮੁੱਚੇ ਭਾਰਤ ਵਿੱਚ ਰੋਕਣ ਲਈ ਸਿੱਖ ਜੱਥੇਬੰਦੀ ਦਲ਼ ਖਾਲਸਾ ਨੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਪੱਤਰ ਲਿਖਿਆ ਹੈ।ਪੱਤਰ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਨੂੰ ਕਿਹਾ ਗਿਆ ਹੈ ਕਿ ਕੱਲ 17 ਅਪ੍ਰੈਲ ਨੂੰ ਫਿਲਮ ਦੇ ਰਿਲੀਜ਼ ਹੋਣ ‘ਤੇ ਰੋਕ ਲਾਈ ਜਾਵੇ।

ਦਲ ਖਾਲਸਾ ਦੇ ਸਕੱਤਰ (ਰਾਜਸੀ ਮਾਮਲੇ) ਭਾਈ ਕੰਵਰਪਾਲ ਸਿੰਘ ਨੇ ਭਾਰਤ ਦੇ ਗ੍ਰਹਿ ਮੰਤਰੀ ਰਾਜ ਨਾਥ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ” ਭਾਰਤ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਤੁਹਾਡਾ ਇਹ ਫਰਜ਼ ਬਣਦਾ ਹੈ ਕਿ ਵੱਖ–ਵੱਖ ਕੌਮਾਂ ਦੇ ਧਾਰਮਕਿ ਵਿਸ਼ਵਾਸ਼ਾਂ ਦਾ ਸਤਿਕਾਰ ਯਕੀਨੀ ਬਣਾਇਆ ਜਾਵੇ।ਕਿਸੇ ਇੱਕ ਵਿਅਕਤੀ ਦੇ ਧਾਰਮਕਿ ਵਿਸ਼ਵਾਸ਼ ਨੂੰ ਢੇਸ ਪਹੁੰਚਣੀ, ਧਰਮ ਦੀ ਬੇਅਦਬੀ ਹੈ ਅਤੇ ਇਸ ਤਰਾਂ ਇਹ ਫਿਲਮ ਕਰੋੜਾਂ ਸਿੱਖਾਂ ਦੀਆਂ ਸਦੀਆਂ ਪੁਰਾਣੇ ਵਿਸ਼ਵਾਸ਼ ਅਤੇ ਵਿਰਾਸਤ ‘ਤੇ ਸੱਟ ਮਾਰਦੀ ਹੈ।
ਉਨ੍ਹਾਂ ਨੇ ਅੱਗੇ ਲਿਖਿਆ ਕਿ ਸਿੱਖ ਕੌਮ ਵੱਲੋਂ ਵਿਆਪਕ ਪੱਧਰ ‘ਤੇ ਕੀਤੇ ਰੋਸ ਪ੍ਰਗਾਟੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਇਸ ਫਿਲਮ ਦੇ ਪ੍ਰਦ੍ਰਸ਼ਨ ‘ਤੇ ਦੋ ਮਹੀਨਨਿਆਂ ਲਈ ਪਾਬੰਦੀ ਲਾ ਦਿੱਤੀ ਹੈ, ਇਸ ਲਈ ਗ੍ਰਹਿ ਮੰਤਰਾਲੇ ਨੂੰ ਬੀਬੀਸੀ ਦੀ ਦਸਤਾਵੇਜ਼ੀ “ਇੰਡੀਅਨ ਡਾਟਰ” ਵਰਗਾ ਫੈਸਲਾ ਲੈਕੇ ਇਸ ਫਿਲਮ ‘ਤੇ ਰੋਕ ਲਾਉਣੀ ਚਾਹੀਦੀ ਹੈ।
ਭਾਰਤ ਸਰਕਾਰ ਦੇ ਸਿੱਖ ਭਾਵਨਾਵਾਂ ਪ੍ਰਤੀ ਰਵੱਈਏ ਤੋਂ ਨਿਰਾਸ਼ ਉਨ੍ਹਾਂ ਕਿਹਾ ਕਿ ਫਿਲ਼ਮ ਨਿਰਮਾਤਾ ਨੂੰ ਸਮਝਾਉਣ ਦੇ ਸਭ ਯਤਨਾਂ ਤੋਂ ਲੈ ਕੇ, ਸੈਂਸਰ ਬੋਰਡ ਨੂੰ ਸਿੱਖ ਹਿੱਤਾਂ ਤੋਂ ਜਾਣੂ ਕਰਵਾਉਣ, ਭਾਰਤ ਦੇ ਪ੍ਰਸਾਰਨ ਮੰਤਰਾਲੇ ਤੱਕ ਫਿਲਮ ਨੂੰ ਰੁਕਵਾਉਣ ਦੇ ਯਤਨਾਂ ਦਾ ਕੋਈ ਨਤੀਜ਼ਾ ਨਹੀਂ ਨਿਕਲਿਆ।