Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਰਈਆ ਬੱਸ ਦੇ ਮਾਲਕ ਅਤੇ ਡਰਾਈਵਰ ਦੀ ਗ੍ਰਿਫਤਾਰੀ; ਨਾਲ ਦੀ ਨਾਲ ਹੀ ਜ਼ਮਾਨਤ ‘ਤੇ ਰਿਹਾਈ

ਰਈਆ ਬੱਸ ਦੇ ਮਾਲਕ ਅਤੇ ਡਰਾਈਵਰ ਦੀ ਗ੍ਰਿਫਤਾਰੀ; ਨਾਲ ਦੀ ਨਾਲ ਹੀ ਜ਼ਮਾਨਤ ‘ਤੇ ਰਿਹਾਈ

ਬਠਿੰਡਾ: ਰਾਮਪੁਰਾ ‘ਚ ਬੱਸ ਨੂੰ ਅੱਗ ਲੱਗਣ ਦੇ ਹਾਦਸੇ ਤੋਂ ਦੂਜੇ ਦਿਨ ਪੁਲਿਸ ਨੇ ਰਈਆ ਬੱਸ ਦੇ ਮਾਲਕ ਗੁਰਮੇਲ ਸਿੰਘ ਤੇ ਡਰਾਈਵਰ ਚਰਨਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਨਾਲ ਦੀ ਨਾਲ ਰਿਹਾਅ ਵੀ ਕਰ ਦਿੱਤਾ। ਇਸ ਕਾਰਵਾਈ ਨਾਲ ਪੀੜਤ ਪਰਿਵਾਰ ਪੁਲਿਸ ਦੀ ਕਾਰਵਾਈ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਹੇ ਹਨ।

ਪੁਲਿਸ ਨੇ ਡਰਾਈਵਰ ਅਤੇ ਕੰਪਨੀ ਦੇ ਮਾਲਕ ਖਿਲਾਫ ਧਾਰਾ 304-ਏ, 337, 338, 427 ਤੇ 279 ਤਹਿਤ ਮੁਕੱਦਮਾ ਦਰਜ ਕੀਤਾ ਸੀ। ਇਸ ‘ਚ ਲਾਪਰਵਾਹੀ, ਲੋਕਾਂ ਦੀ ਜਾਨ ਨੂੰ ਖਤਰੇ ‘ਚ ਪਾਉਣਾ ਤੇ ਨਿਯਮਾਂ ਦੀ ਉਲੰਘਣਾ ਦੀਆਂ ਧਾਰਾਵਾਂ ਸ਼ਾਮਲ ਹਨ। ਇਸ ਮਾਮਲੇ ਬਾਰੇ ਬਠਿੰਡਾ ਦੇ ਐਸਐਸਪੀ ਦਾ ਕਹਿਣਾ ਹੈ ਕਿ ਇਸ ਹਾਦਸੇ ‘ਚ ਜੋ ਧਾਰਾਂ ਬਣਦੀਆਂ ਸਨ, ਉਹ ਸਾਰੀਆਂ ਹੀ ਲਾਈਆਂ ਗਈਆਂ ਹਨ। ਇਨ੍ਹਾਂ ਧਾਰਾਵਾਂ ਤਹਿਤ ਪੁਲਿਸ ਥਾਣੇ ‘ਚ ਹੀ ਜ਼ਮਾਨਤ ਲੈ ਕੇ ਰਿਹਾਅ ਕਰ ਸਕਦੀ ਹੈ।

ਰਈਆ ਬੱਸ 'ਚ ਅੱਗ ਲੱਗਣ ਨਾਲ 3 ਸਵਾਰੀਆਂ ਵਿਚ ਹੀ ਸੜ ਗਈਆਂ
ਰਈਆ ਬੱਸ ‘ਚ ਅੱਗ ਲੱਗਣ ਨਾਲ 3 ਸਵਾਰੀਆਂ ਵਿਚ ਹੀ ਸੜ ਗਈਆਂ

ਉਧਰ ਪੰਜਾਬ ਸਰਕਾਰ ਨੇ ਇਸ ਹਾਦਸੇ ‘ਚ ਮ੍ਰਿਤਕਾਂ ਦੇ ਵਾਰਸਾਂ ਨੂੰ ਇੱਕ-ਇੱਕ ਲੱਖ ਤੇ ਜ਼ਖਮੀਆਂ ਨੂੰ 25-25 ਹਜ਼ਾਰ ਦੇਣ ਦਾ ਐਲਾਨ ਕੀਤਾ ਹੈ। ਇਸ ਹਾਦਸੇ ‘ਚ ਦੋ ਮਰੀਜ਼ਾਂ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਜੋ ਚੰਡੀਗੜ੍ਹ ‘ਚ ਇਲਾਜ ਅਧੀਨ ਹਨ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਰਈਆ ਬੱਸ ਕੰਪਨੀ ਦੀ ਚਲਦੀ ਬੱਸ ਵਿਚ ਅੱਗ ਲੱਗ ਜਾਣ ਨਾਲ 3 ਵਿਅਕਤੀਆਂ ਜਿਉਂਦੇ ਸੜ ਗਏ ਅਤੇ ਕਈ ਜ਼ਖਮੀ ਹੋ ਗਏ ਸਨ। ਲੋਕਾਂ ਦੇ ਦੱਸਣ ਮੁਤਾਬਕ ਬੱਸ ਵਿਚੋਂ ਪਹਿਲਾਂ ਹੀ ਧੂੰਆ ਨਿਕਲ ਰਿਹਾ ਸੀ ਅਤੇ ਡਰਾਈਵਰ ਨੇ ਫਾਟਕ ਲੰਘਾਉਣ ਦੇ ਚੱਕਰ ‘ਚ ਬੱਸ ਨਹੀਂ ਰੋਕੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਭਾਰਤੀ ਅਰਥਚਾਰੇ ਉੱਤੇ ਮੰਦੀ ਦਾ ਆਲਮ ਹੋਰ ਡੁੰਘਾਂ ਹੁੰਦਾ ਜਾ ਰਿਹਾ ਹੈ। ਖਬਰਖਾਨੇ ਚ ਨਿੱਤ ਦਿਨ ਖਬਰਾਂ ਛਪ ਰਹੀਆਂ ਹਨ ਕਿ ਕਿਵੇਂ ਕਾਰਾਂ, ਕੱਪੜਿਆਂ ਤੇ ਇਥੋਂ ਤੱਕ ਕਿ ਨਿਤ-ਦਿਨ ਵਰਤੋਂ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ 'ਚ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਵਿਖਾਵਾ ਕਰ ਰਹੀ ਸਿੱਖ ਸੰਗਤ ’ਤੇ ਪਿੰਡ ਬਿਹਬਲ ਕਲਾਂ ਵਿਚ 14 ਅਕਤੂਬਰ,

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: