Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮੋਦੀ ਸਰਕਾਰ ‘ਯੋਗ’ ਤੋਂ ਸਿਆਸੀ ਲਾਹਾ ਨਾ ਖੱਟੇ: ਮੁਸਲਿਮ ਜਥੇਬੰਦੀਆਂ

ਮੋਦੀ ਸਰਕਾਰ ‘ਯੋਗ’ ਤੋਂ ਸਿਆਸੀ ਲਾਹਾ ਨਾ ਖੱਟੇ: ਮੁਸਲਿਮ ਜਥੇਬੰਦੀਆਂ

ਚੰਡੀਗੜ: ਭਾਰਤ ਦੀਆਂ ਵੱਖ-ਵੱਖ ਮੁਸਲਿਮ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਯੋਗ ਨੂੰ ਸਿਆਸੀ ਲਾਹਾ ਖੱਟਣ ਲਈ ਨਾ ਵਰਤੇ। ‘ਯੋਗ’ ਸਰੀਰਕ ਅਭਿਆਸ ਦੀ ਹੀ ਇਕ ਵੰਨਗੀ ਵਜੋਂ ਲਿਆ ਜਾਵੇ ਤਾਂ ਬਿਹਤਰ ਹੈ। ਇਸ ਨੂੰ ਸਿਆਸਤ ਲਈ ਵਰਤਣਾ ਤਰਕਸੰਗਤ ਨਹੀਂ ਹੈ।

ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਬੁਲਾਰੇ ਸੱਜਾਦ ਨੋਮਾਨੀ ਨੇ ਕਿਹਾ ਕਿ ਇਸਲਾਮ ਵੀ ਸਰੀਰਕ ਤੰਦਰੁਸਤੀ ਨੂੰ ਖ਼ਾਸ ਤਵੱਜੋ ਦਿੰਦਾ ਹੈ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਯੋਗ ਨੂੰ ਅਭਿਆਸ ਵੱਜੋਂ ‘ਥੋਪਣਾ’ ਗਲਤ ਹੈ।

ਇਸ ਤੋਂ ਇਲਾਵਾ ਆਲ ਇੰਡੀਆ ਸ਼ੀਆ ਪਰਸਨਲ ਲਾਅ ਬੋਰਡ ਨੇ ਵੀ ਕਿਹਾ ਕਿ ‘ਯੋਗ’ ਨੂੰ ਕਿਸੇ ਫ਼ਿਰਕੇ ਵਿਸ਼ੇਸ਼ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਜਥੇਬੰਦੀਆਂ ਨੇ ਸਾਂਝੇ ਸੁਰ ਵਿੱਚ ਕਿਹਾ ਕਿ ਯੋਗ ਨੂੰ ‘ਰਹਿਮਤ’ ਵੱਜੋਂ ਲਿਆ ਜਾਵੇ ਨਾ ਕਿ ਕਿਸੇ ਉਤੇ ਥੋਪ ਕੇ ਇਸ ਨੂੰ ‘ਜ਼ਹਿਮਤ’ ਬਣਾਇਆ ਜਾਵੇ।

ਜ਼ਿਕਰਯੋਗ ਹੈ ਕਿ ਮੋਦੀ ਨੇ 2014 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ 21 ਮਈ ਦਾ ਦਿਨ ਯੋਗ ਦਿਵਸ ਵੱਜੋ ਮਨਾਉਣਾ ਸ਼ੁਰੂ ਕੀਤਾ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

“ਸੋਵੀਅਤ ਰੂਸ ਦੇ ਲੈਨਿਨ ਅਤੇ ਸਟਾਲਿਨ ਦੇ ਸਮੇਂ ਉਥੋਂ ਦੇ ਨਾਗਰਿਕਾਂ ਨੂੰ ਹਰ ਤਰ੍ਹਾਂ ਦੇ ਖਾਣ-ਪੀਣ, ਰਿਹਾਇਸ਼, ਨੌਕਰੀ, ਸਿਹਤ ਅਤੇ ਮੁਫਤ ਸੁਰੱਖਿਆ ਆਦਿ ਦਸਹੂਲਤਾਂ ਹਾਸਲ ਸਨ, ਪਰ ਫਿਰ ਵੀ ਸੋਵੀਅਤ
ਬੀਜੇਪੀ ਪਾਰਟੀ ਦਾ ਮੁੱਢ ਆਰਐੱਸਐੱਸ ਹੋਣ ਕਰਕੇ ਆਪਣੇ ਉਹਨਾਂ ਆਗੂਆਂ ਨੂੰ ਸਨਮਾਨ ਦਿੰਦੀ ਆਈ ਹੈ ਜਿਨਾ ਦੀ ਬਦੌਲਤ ਅੱਜ ਵੱਡੇ ਦੇਸ਼ ਦੀ ਵਾਗਡੋਰ ਆਰਐੱਸਐੱਸ ਦੇ ਹੱਥ ਆਈ ਹੈ। ਪੰਜਾਬ ਦੇ
ਮੋਦੀ ਪਕੌੜਾ 80 ਰੁਪਏ, ਜੇਤਲੀ ਪਕੌੜਾ 75 ਰੁਪਏ, ਸ਼ਾਹ ਪਕੌੜਾ 72 ਰੁਪਏ, ਸਮਰਿਤੀ ਪਕੌੜਾ 65 ਰੁਪਏ ਅਤੇ ਸਾਂਪਲਾ ਪਕੌੜਾ ਦਾ ਰੇਟ 55 ਰੁਪਏ ਪ੍ਰਤੀ ਕਿਲੋ ਲਿਿਖਆ ਸੀ। ਕਰੀਬ ਢਾਈ ਘੰਟੇ
ਯੋਗ ਦਿਵਸ ਸਬੰਧੀ ਛੋਟੇਪੁਰ ਨੇ ਕਿਹਾ ਕਿ ਯੋਗ ਨੂੰ ਬੱਚਿਆਂ, ਸਰਕਾਰੀ ਅਧਿਆਪਕਾਂ ਅਤੇ ਸਰਕਾਰੀ ਮਸ਼ੀਨਰੀ ਉੱਤੇ ਜਿਸ ਤਰ੍ਹਾਂ ਥੋਪਿਆ ਜਾ ਰਿਹਾ ਹੈ ਉਹ ਸਰਾਸਰ ਧੱਕਾ ਹੈ। ਪ੍ਰਧਾਨ ਮੰਤਰੀ ਮੋਦੀ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: