Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤੀ ਸੁਪਰੀਮ ਕੋਰਟ ਨੇ ਸਿੱਖਾਂ ਖਿਲਾਫ ਚੁਟਕਲਿਆਂ ‘ਤੇ ਰੋਕ ਲਾਉਣ ਲਈ ਦਿੱਲੀ ਕਮੇਟੀ ਤੋਂ ਮੰਗੇ ਸੁਝਾਅ

ਭਾਰਤੀ ਸੁਪਰੀਮ ਕੋਰਟ ਨੇ ਸਿੱਖਾਂ ਖਿਲਾਫ ਚੁਟਕਲਿਆਂ ‘ਤੇ ਰੋਕ ਲਾਉਣ ਲਈ ਦਿੱਲੀ ਕਮੇਟੀ ਤੋਂ ਮੰਗੇ ਸੁਝਾਅ

ਨਵੀਂ ਦਿੱਲੀ (16 ਫਰਵਰੀ 2016): ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਟੀ.ਐਸ.ਠਾਕੁਰ ਦੀ ਅਗੁਵਾਈ ਵਾਲੀ 3 ਮੈਂਬਰੀ ਬੈਂਚ ਨੇ ਸਿੱਖਾਂ ‘ਤੇ ਚੁਟਕਲਿਆਂ ਖਿਲਾਫ ਅਰਜ਼ੀ ‘ਤੇ ਸੁਣਵਾਈ ਕਰਦਿਆਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਚੁਟਕਲਿਆਂ ’ਤੇ ਰੋਕ ਲਗਾਉਣ ਵਾਸਤੇ ਦਿਸ਼ਾ ਨਿਰਦੇਸ਼ਾਂ ਦਾ ਖਰੜਾ ਤਿਆਰ ਕਰਕੇ ਅਦਾਲਤ ’ਚ ਜਮਾ ਕਰਾਉਣ ਦੀ ਹਿਦਾਇਤ ਦਿੱਤੀ ਹੈ।

ਚੀਫ ਜਸਟਿਸ ਦੇ ਨਾਲ ਬੈਂਚ ’ਚ ਸ਼ਾਮਿਲ ਜਸਟਿਸ ਯੂ.ਯੂ.ਲਲਿਤ ਅਤੇ ਆਰ. ਭਾਨੂੰਮਤੀ ਨੇ ਸਿੱਖ ਕੌਮ ਨੂੰ ਬਹਾਦਰ ਕੌਮ ਦੱਸਦੇ ਹੋਏ ਉਕਤ ਚੁਟਕਲਿਆਂ ਦੇ ਕਾਰਨ ਸਿੱਖ ਬੱਚਿਆਂ ਦੇ ਦਿਮਾਗ ਤੇ ਪੈ ਰਹੇ ਮਾਨਸਿਕ ਅਸਰ ਦੀਆਂ ਕਮੇਟੀ ਦੇ ਵਕੀਲਾਂ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਨੂੰ ਵੀ ਬੜੇ ਧਿਆਨ ਨਾਲ ਸੁਣਿਆ।

ਸਿੱਖ ਕੌਮ ਦੇ ਮਾਣਮਤੇ ਵਿਰਸੇ ਨੂੰ ਨਜ਼ਰਅੰਦਾਜ਼ ਕਰਕੇ ਕੁਝ ਲੋਕਾਂ ਵੱਲੋਂ ਸਿੱਖਾਂ ਨੂੰ ਮਜ਼ਾਕ ਦਾ ਪਾਤਰ ਇਨ੍ਹਾਂ ਚੁਟਕਲਿਆਂ ਰਾਹੀਂ ਸਕੂਲਾਂ ਅਤੇ ਕੰਮ ਕਰਨ ਵਾਲੀਆਂ ਥਾਂਵਾ ਤੇ ਬਣਾਉਣ ਦਾ ਦਾਅਵਾ ਕਰਦੇ ਹੋਏ ਬੀਤੇ ਦਿਨੀਂ ਦਿੱਲੀ ਕਮੇਟੀ ਵੱਲੋਂ ਇਸਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਿਚ ਦਾਇਰ ਕੀਤੀ ਗਈ ਸੀ। ਕਮੇਟੀ ਦੇ ਵੱਲੋਂ ਅੱਜ ਇਸ ਮਸਲੇ ’ਤੇ ਪੇਸ਼ ਹੋਏ ਸੀਨੀਅਰ ਵਕੀਲ ਰੁਪਿੰਦਰ ਸਿੰਘ ਸੂਰੀ ਅਤੇ ਏ.ਪੀ.ਐਸ.ਆਹਲੂਵਾਲਿਆ ਨੇ ਉਕਤ ਚੁਟਕਲਿਆਂ ਦੇ ਕਾਰਨ ਬੱਚਿਆਂ ਦੀ ਬੌਧਿਕ ਸਿਹਤ ’ਤੇ ਗਲਤ ਅਸਰ ਪੈਣ ਦਾ ਦਾਅਵਾ ਕਰਦੇ ਹੋਏ ਮਾਨਯੋਗ ਅਦਾਲਤ ਅੱਗੇ ਐਂਟੀ ਰੈਗਿੰਗ ਐਕਟ ਅਤੇ ਐਸ.ਸੀ./ ਐਸ.ਟੀ.ਐਕਟ ਦੀ ਤਰਜ਼ ਤੇ ਐਂਟੀ ਬੁੱਲੀ ਐਕਟ ਬਣਾਉਣ ਦੀਆਂ ਜੋਰਦਾਰ ਦਲੀਲਾਂ ਦਿੱਤੀਆਂ।

ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਸਿੱਖ ਚੁਟਕਲਿਆਂ ਦੇ ਨਾਂ ਤੇ ਕਰੋੜਾਂ ਰੁਪਏ ਦਾ ਕਾਰੋਬਾਰ ਕਰ ਰਹੀਆਂ ਉਕਤ ਵੈਬਸਾਈਟਾਂ ਸਿੱਖਾਂ ਨੂੰ ਬੌਧਿਕ ਤੌਰ ਤੇ ਕਮਜੋਰ ਅਤੇ ਬੇਵਕੂਫ਼ ਕਰਾਰ ਦੇਣ ਦੀਆਂ ਠੇਕੇਦਾਰ ਬਣ ਗਈਆਂ ਹਨ। ਜਿਸ ਕਰਕੇ ਅੱਜ ਸਿੱਖ ਬੱਚੇ ਉੱਚ ਸਿੱਖਿਆ ਪ੍ਰਾਪਤ ਕਰਨ ਦੌਰਾਨ ਆਪਣੇ ਨਾਮ ’ਚ ਸਿੰਘ ਅਤੇ ਕੌਰ ਲਗਾਉਣ ਤੋਂ ਘਬਰਾਉਣ ਲਗ ਪਏ ਹਨ।ਵਕੀਲਾਂ ਵੱਲੋਂ ਸਿੱਖਾਂ ਦੇ ਨਾਲ ਹੀ ਬਿਹਾਰੀ, ਗੁਜਰਾਤੀ, ਸਿੰਧੀ, ਪਠਾਨ ਅਤੇ ਨੌਰਥ-ਈਸ਼ਟ ਇੰਡੀਆ ਦੇ ਲੋਕਾਂ ’ਤੇ ਬਣਾਏ ਜਾਉਂਦੇ ਚੁਟਕਲਿਆਂ ਨੂੰ ਵੀ ਕਿਸੇ ਫਿਰਕੇ ਜਾਂ ਧਰਮ ਨੂੰ ਮਾਨਸਿਕ ਤੌਰ ਤੇ ਕਮਜੋਰ ਸਾਬਿਤ ਕਰਨ ਦੇ ਫਾਰਮੂਲੇ ਵੱਜੋਂ ਪਰਿਭਾਸ਼ਿਤ ਕੀਤਾ ਗਿਆ।

ਅਦਾਲਤ ਵੱਲੋਂ ਇਸ ਸਬੰਧੀ ਦਿੱਲੀ ਕਮੇਟੀ ਨੂੰ ਉਕਤ ਚੁਟਕਲਿਆਂ ਤੇ ਰੋਕ ਲਗਾਉਣ ਵਾਸਤੇ ਜਰੂਰੀ ਦਿਸ਼ਾ-ਨਿਰਦੇਸ਼ਾ ਦਾ ਖਰੜਾ 6 ਹਫਤਿਆਂ ਵਿਚ ਤਿਆਰ ਕਰਕੇ ਅਦਾਲਤ ਅੱਗੇ ਪੇਸ਼ ਕਰਨ ਦੀ ਵੀ ਹਿਦਾਇਤ ਦਿੱਤੀ ਗਈ।

ਇਸ ਮਸਲੇ ’ਤੇ ਆਪਣਾ ਪ੍ਰਤਿਕਰਮ ਦਿੰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅਦਾਲਤੀ ਹੁਕਮ ਦਾ ਸਵਾਗਤ ਕੀਤਾ। ਜੀ.ਕੇ. ਨੇ ਕਿਹਾ ਕਿ ਅਦਾਲਤ ਨੇ ਅਸਿੱਧੇ ਤਰੀਕੇ ਨਾਲ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ ਕਿ ਸਿੱਖਾਂ ਦੇ ਨਾਲ ਇਨ੍ਹਾਂ ਚੁਟਕਲਿਆਂ ਦੀ ਆੜ ’ਚ ਧੱਕਾ ਹੁੰਦਾ ਹੈ।

ਜੀ.ਕੇ. ਨੇ ਦਿੱਲੀ ਦੇ ਵੱਡੇ ਸਿੱਖ ਵਕੀਲਾਂ ਦੀ ਇਸ ਮਸਲੇ ’ਤੇ ਪੂਰੀ ਰਾਇ ਲੈ ਕੇ ਸੁਪਰੀਮ ਕੋਰਟ ਦੇ ਅੱਗੇ ਇਨ੍ਹਾਂ ਚੁਟਕਲਿਆਂ ਨੂੰ ਰੋਕਣ ਵਾਸਤੇ ਦਿਸ਼ਾ-ਨਿਰਦੇਸ਼ਾ ਦਾ ਖਰੜਾ ਅੱਗਲੀ ਸੁਣਵਾਈ ਤੋਂ ਪਹਿਲਾ ਦਾਇਰ ਕਰਨ ਦਾ ਵੀ ਦਾਅਵਾ ਕੀਤਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (DSGMC) ਦੀਆਂ ਸਾਲ 2021 'ਚ ਹੋਣ ਵਾਲੀਆਂ ਆਮ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਦੇ ਹਾਲੀਆ ਬਿਆਨ ਦਾ ਵਿਦੇਸ਼ੀ ਸਿੱਖਾਂ ਵੱਲੋਂ ਤਿੱਖਾ ਪ੍ਰਤੀਕਰਮ ਆ ਰਿਹਾ ਹੈ।
ਸੱਜਣ ਕੁਮਾਰ ਦੀ ਸਿਹਤ ਬਾਰੇ ਏਮਜ਼ ਦੀ ਮੈਡੀਕਲ ਰਿਪੋਰਟ ਨੂੰ ਸਰਬੀਮਾਲਾ ਮਾਮਲੇ ਦੀ ਸੁਣਵਾਈ ਮੁਕੰਮਲ ਹੋਣ ਤੋਂ ਬਾਅਦ ਹੀ ਵੇਖਿਆ ਜਾਵੇਗਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: