ਭਾਈ ਘਨਈਆ ਜੀ ਨੇ ਦੁਸ਼ਮਣਾਂ ਦੀ ਮਦਦ ਲਈ ਨਹੀਂ,
ਗੁਰੂ ਦਾ ਉਪਦੇਸ਼ ਕਮਾਉਣ ਲਈ ਪਾਣੀ ਪਿਲਾਇਆ…
ਭਾਈ ਘਨਈਆ ਜੀ ਨੇ ਦੁਸ਼ਮਣਾਂ ਦੇ ਖੇਮੇ ਵਿਚ ਜਾ ਕੇ ਨਹੀਂ,
ਜੰਗ ਦੇ ਮੈਦਾਨ ਵਿਚ ਪਾਣੀ ਪਿਲਾਇਆ…
ਭਾਈ ਘਨਈਆ ਜੀ ਨੇ ਦੁਸ਼ਮਣਾਂ ਨੂੰ ਨਹੀਂ,
ਜਖ਼ਮੀਆਂ ਨੂੰ ਹੀ ਪਾਣੀ ਪਿਲਾਇਆ…
ਭਾਈ ਘਨਈਆ ਜੀ ਨੇ ਹਰੇਕ ਨੂੰ ਨਹੀਂ,
ਮਰ ਰਹੇ ਜਖ਼ਮੀਆਂ ਨੂੰ ਹੀ ਪਾਣੀ ਪਿਲਾਇਆ…
ਭਾਈ ਘਨਈਆ ਜੀ ਨੇ ਜ਼ਿੰਦਗੀ ਦੀ ਹਰੇਕ ਲੋੜ ਲਈ ਨਹੀਂ,
ਸਾਹਾਂ ਦੀ ਲੜੀ ਨੂੰ ਜੋੜਣ ਲਈ ਹੀ ਪਾਣੀ ਪਿਲਾਇਆ …
ਜਖ਼ਮੀਆਂ ਨੇ ਵੀ ਪਾਣੀ ਤੇ ਨਾ ਕਬਜ਼ਾ ਕੀਤਾ ਤੇ ਨਾ ਹੱਕ ਜਤਾਇਆ,
ਭਾਈ ਘਨਈਆ ਜੀ ਨੇ ਤਾਂ ਹੀ ਪਾਣੀ ਪਿਲਾਇਆ …
ਭਾਈ ਘਨਈਆ ਜੀ ਨੇ ਕਿਸੇ ਨੂੰ ਮਰਨ-ਮਾਰਨ ਤੋਂ ਵੀ ਨਹੀਂ ਸੀ ਹਟਾਇਆ,
ਓਹਨਾਂ ਤਾਂ ਖ਼ਾਲਕ ਦੀ ਖ਼ਲਕਤ ਨੂੰ ਹੀ ਸਹਿਲਾਇਆ….