Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਾਪੂ ਤ੍ਰਿਲ਼ੋਕ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀ ਸਿੱਖ ਸੰਗਤ ਵੱਲੋਂ ਸ਼ਰਧਾ ਦੇ ਫੁੱਲ ਭੇਟ

ਬਾਪੂ ਤ੍ਰਿਲ਼ੋਕ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀ ਸਿੱਖ ਸੰਗਤ ਵੱਲੋਂ ਸ਼ਰਧਾ ਦੇ ਫੁੱਲ ਭੇਟ

ਡੇਰਾ ਬਾਬਾ ਨਾਨਕ (17 ਮਈ, 2015): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਕਰਵਾਏ ਫੌਜੀ ਹਮਲੇ ਤੋਂ ਬਾਅਦ ਉਸਨੂੰ ਉਸਦੇ ਕੀਤੇ ਪਾਪਾਾਂ ਦੀ ਸਜ਼ਾ ਦੇਕੇ ਸਿੱਖੀ ਦੀ ਸ਼ਾਨਾਂਮੱਤੀਆਂ ਪ੍ਰੰਪਾਰਾਵਾਂ ‘ਤੇ ਪਹਿਰਾ ਦੇ ਕੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਸਤਿਕਾਰਯੋਗ ਪਿਤਾ ਬਾਪੂ ਤਰਲੋਕ ਸਿੰਘ ਦੀ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਸ਼ਰਧਾਂਜਲੀ ਭੇਂਟ ਕਰਨ ਵਾਲੇ ਹਰ ਬੁਲਾਰੇ ਨੇ ਜਿਥੇ ਬਾਪੂ ਤਿਰਲੋਕ ਸਿੰਘ ਦੇ ਸਿੱਖੀ ਸਿਦਕ ਦੀ ਸ਼ਲਾਘਾ ਕੀਤੀ,ਉਥੇ ਉਨਾਂ ਨੇ ਸਿੱਖ ਸੰਘਰਸ਼ ਦੌਰਾਨ ਸ਼ਹਾਦਤਾਂ ਪਾਉਣ ਵਾਲੇ ਸੂਰਬੀਰਾਂ ਨੂੰ ਵੀ ਯਾਦ ਕੀਤਾ।ਗੱਲ ਕੇਵਲ ਸ਼ਹੀਦ ਸਤਵੰਤ ਸਿੰਘ ਤੇ ਹੀ ਨਹੀ ਸੀ ਰੁਕਦੀ,ਹਰ ਬੁਲਾਰਾ ਸ਼ਹੀਦ ਬੇਅੰਤ ਸਿੰਘ ਤੇ ਸ਼ਹੀਦ ਕੇਹਰ ਸਿੰਘ ਦਾ ਵੀ ਜ਼ਿਕਰ ਕਰਦਾ ਰਿਹਾ।ਇਸ ਦੌਰਾਨ ਪੰਡਾਲ ਵਿਚੋਂ ਜੋਸ਼ ਭਰਪੂਰ ਨਾਅਰੇ-ਜੈਕਾਰੇ ਗੂੰਜਦੇ ਰਹੇ।ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਮਹੌਲ ਨੂੰ ਇਕ ਨਵਾਂ ਰੰਗ ਦੇ ਰਹੇ ਸਨ।

ਬਾਪੂ ਤ੍ਰਿਲ਼ੋਕ ਸਿੰਘ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀ ਸਿੱਖ ਸੰਗਤ ਵੱਲੋਂ ਸ਼ਰਧਾ ਦੇ ਫੁੱਲ ਭੇਟ
ਬਾਪੂ ਤ੍ਰਿਲ਼ੋਕ ਸਿੰਘ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀ ਸਿੱਖ ਸੰਗਤ ਵੱਲੋਂ ਸ਼ਰਧਾ ਦੇ ਫੁੱਲ ਭੇਟ

ਬੁਲਾਰਿਆਂ ਨੇ ਕਿਹਾ ਕਿ ਦੋ ਕੌਮਾਂ ਦੀ ਜੰਗ ਚੱਲ ਰਹੀ ਹੈ ਤੇ ਸਾਨੂੰ ਉਨਾਂ ਸ਼ਹੀਦਾਂ ਤੇ ਮਾਣ ਹੈ ਜਿਹੜੇ ਸਿਖ ਹੱਕਾਂ ਦੀ ਰਾਖੀ ਲਈ ਜਾਨਾਂ ਵਾਰ ਗਏ। ਬੁਲਾਰਿਆਂ ਨੇ ਕਿਹਾ ਕਿ ਇਸ ਜੰਗ ਵਿਚ ਖਾਲਸੇ ਨੇ ਦੁਸ਼ਮਣ ਧਿਰ ਦਾ ਬਾਦਸ਼ਾਹ (ਇੰਦਰਾ) ਅਤੇ ਸੈਨਾਪਤੀ (ਵੈਦਿਆ) ਵੀ ਢਾਹੇ ਹਨ।ਬੁਲਾਰਿਆਂ ਨੇ ਆਖਿਆ ਕਿ ਇਸ ਜੰਗ ਦੌਰਾਨ ਜਾਨਾਂ ਵਾਰਨ ਵਾਲ਼ੇ ਸਾਰੇ ਖਾਲਿਸਤਾਨ ਦੇ ਸ਼ਹੀਦ ਹਨ।ਇਸ ਮੌਕੇ ਸ਼ਹੀਦ ਹਰਜਿੰਦਰ ਸਿੰਘ ਜਿੰਦਾ ਤੇ ਸਹੀਦ ਸੁਖਦੇਵ ਸਿੰਘ ਸਮੇਤ ਹੋਰ ਸਿੰਘਾਂ ਨੂੰ ਯਾਦ ਕੀਤਾ ਗਿਆ।

ਅੱਜ ਦੇ ਸਮਾਗਮ ਵਿਚ ਬਹੁਗਿਣਤੀ ਬਾਦਲ ਦਲ-ਪੱਖੀ ਸ਼ਖਸ਼ੀਅਤਾਂ ਦੀ ਰਹੀ ਪਰ ਸੰਗਤ ਵਿਚ ਬਹੁਤਾ ਇਕੱਠ ਸੰਘਰਸ਼-ਪੱਖੀ ਸੰਗਤ ਦਾ ਹੀ ਸੀ।ਸਾਫ ਦਿਸ ਰਿਹਾ ਸੀ ਖਾਲਿਸਤਾਨੀ ਸੰਘਰਸ਼ ਨੂੰ ਪਿਆਰ ਕਰਨ ਵਾਲੇ ਲੋਕ ਵੱਡੀ ਗਿਣਤੀ ਵਿਚ ਆਪਣਾ ਫਰਜ਼ ਸਮਝਕੇ ਪੁਜੇ ਹੋਏ ਹਨ।

ਇਸ ਮੌਕੇ ਭਾਈ ਰਣਜੀਤ ਸਿੰਘ ਕੁੱਕੀ ਅਤੇ ਸ਼ਹੀਦ ਕੇਹਰ ਸਿੰਘ ਦੇ ਬੇਟੇ ਸ.ਸਤਵੰਤ ਸਿੰਘ ਵੀ ਹਾਜਿਰ ਸਨ।ਸ਼ਹੀਦ ਜਸਪਾਲ ਸਿੰਘ ਚੌੜ ਸਿਧਵਾਂ ਦੇ ਸਤਿਕਾਰਯੋਗ ਪਿਤਾ ਗੁਰਚਰਨਜੀਤ ਸਿੰਘ ਵੀ ਹਾਜਿਰ ਸਨ।

ਬਾਪੂ ਤ੍ਰਿਲ਼ੋਕ ਸਿੰਘ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀ ਸਿੱਖ ਸੰਗਤ ਵੱਲੋਂ ਸ਼ਰਧਾ ਦੇ ਫੁੱਲ ਭੇਟ
ਬਾਪੂ ਤ੍ਰਿਲ਼ੋਕ ਸਿੰਘ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀ ਸਿੱਖ ਸੰਗਤ ਵੱਲੋਂ ਸ਼ਰਧਾ ਦੇ ਫੁੱਲ ਭੇਟ

ਸਟੇਜ ਤੋਂ ਬੁਲਾਏ ਏ ਜਿਆਦਾਤਾਰ ਬੁਲਾਰੇ ਸੱਤਾਧਾਰੀ ਧਿਰ ਨਾਲ ਸਬੰਦਤ ਸਨ ਜਦਕਿ ਅਕਾਲੀ ਦਲ ਪੰਚ ਪ੍ਰਧਾਨੀ ,ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ,ਪੰਥਕ ਸੇਵਾ ਲਹਿਰ ,ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ,ਸਿੱਖ ਯੂਥ ਫਰੰਟ ਆਦਿ ਦੇ ਆਗੂਆਂ ਅਤੇ ਕੁਝ ਗਰਮ ਖਿਆਲੀ ਸਮਝੇ ਜਾਂਦੇ ਸ਼੍ਰੋਮਣੀ ਕਮੇਟੀ ਮੈਂਬਰਾਨ ਪਾਸੋਂ ਖਿਮਾ ਹੀ ਮੰਗੀ ਗਈ।

ਪ੍ਰੀਵਾਰਕ ਅਤੇ ਸਮਾਜਿਕ ਜਿੰਮੇਵਾਰੀ ਦੀ ਦਸਤਾਰ ਬਾਪੂ ਤਰਲੋਕ ਸਿੰਘ ਦੇ ਸਪੁੱਤਰ ਸ੍ਰ ਗੁਰਨਾਮ ਸਿੰਘ ਨੂੰ ਸੌਪੀ ਗਈ । ਡੇਰਾ ਬਾਬਾ ਨਾਨਕ ਦੇ ਪਿੰਡ ਅਗਵਾਨ ਵਿਖੇ ਬਾਪੂ ਤਰਲੋਕ ਸਿੰਘ ਦੀ ਅੰਤਿਮ ਅਰਦਾਸ ਸਬੰਧੀ ਕਰਵਾਏ ਗਏ ਸ਼ਰਧਾਜਲੀ ਸਮਾਰੋਹ ਦੀ ਸ਼ੁਰੂਆਤ ਉਨਾਂ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਰਦਾਸ ਨਾਲ ਹੋਈ ।ਬਾਅਦ ਵਿੱਚ ਇਕ ਖੁਲੇ ਪੰਡਾਲ ਵਿੱਚ ਗੁਰਬਾਣੀ ਕੀਰਤਨ ਬਾਅਦ ਵੱਖ ਵੱਖ ਬੁਲਾਰਿਆਂ ਨੇ ਬਾਪੂ ਤਰਲੋਕ ਸਿੰਘ ਨੂੰ ਇਕ ਮਹਾਨ ਪਿਤਾ ਕਰਾਰ ਦਿੰਦਿਆਂ ਸਰਧਾਂਜਲੀ ਭੇਟ ਕੀਤੀ।

ਬੁਲਾਰਿਆ ਨੇ ਬਾਪੂ ਤਰਲੋਕ ਸਿੰਘ ਵਲੋਂ ਸ਼ਹੀਦ ਭਾਈ ਸਤਵੰਤ ਸਿੰਘ ਨੂੰ ਗੋਲੀ ਲੱਗਣ ਬਾਅਦ ਬਾਪੂ ਤੇ ਪ੍ਰੀਵਾਰ ਵਲੋਂ ਵਿਖਾਏ ਸਬਰ ਸੰਤੋਖ ਅਤੇ ਦਿ੍ਰੜ ਇਰਾਦੇ ਨੂੰ ਲੈਕੇ ਬਾਰ ਬਾਰ ਦੁਹਰਾਇਆ ਅਤੇ ਐਲਾਨ ਕੀਤਾ ਕਿ ਉਹ ਹਮੇਸ਼ਾਂ ਹੀ ਸ਼ਹੀਦ ਦੇ ਪ੍ਰੀਵਾਰ ਨਾਲ ਖੜੇ ਰਹਿਣਗੇ । ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਕਿਹਾ ਕਿ ਸਾਨੂੰ ਐਸ ਮੌਕੇ ਅਹਿਦ ਕਰਨਾ ਚਾਹੀਦਾ ਹੈ ਕਿ ਅਸੀਂ ਗੁਰੁ ਗ੍ਰੰਥ ਅਤੇ ਪੰਥ ਦਾ ਸਿਧਾਂਤ ਕਾਇਮ ਰੱਖਣ ਲਈ ਯਤਨਸ਼ੀਲ ਹੋਈਏ ।
ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਕੌਮ ਪੂਰੀ ਤਰਾਂ ਆਗੂ ਹੀਣ ਹੈ ,ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੋਂ ਬਾਅਦ ਕੋਈ ਅਜੇਹਾ ਆਗੂ ਅੱਗੇ ਨੀ ਆਇਆ ਜੋ ਕੌਮ ਦੀ ਜੁਆਨੀ ਨੂੰ ਆਪਣੇ ਕਲਾਵੇ ਵਿੱਚ ਲੈਕੇ ਸੰਘਰਸ਼ ਨੂੰ ਜਿਉਂਦਾ ਰੱਖੇ ।

10422066_485385388284572_3696000103916163516_n
ਬਾਪੂ ਤ੍ਰਿਲ਼ੋਕ ਸਿੰਘ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀ ਸਿੱਖ ਸੰਗਤ ਵੱਲੋਂ ਸ਼ਰਧਾ ਦੇ ਫੁੱਲ ਭੇਟ

ਦਲ ਖਾਲਸਾ ਦੇ ਪ੍ਰਧਾਨ ਸ੍ਰ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਸ਼ਹੀਦਾਂ ਦੇ ਅਸਥਾਨ ਤੇ ਜਾਕੇ ਤਾਂ ਸਾਡੇ ਵਿਚੋਂ ਬਹੁਤੇ ,ਸ਼ਹੀਦਾਂ ਨੂੰ ਸ਼ਹੀਦ ਮੰਨਦੇ ਹਨ ਲੇਕਿਨ ਜਦੋਂ ਕਿਧਰੇ ਟੀਵੀ ਆਦਿ ਤੇ ਕਹਿਣ ਦੀ ਵਾਰੀ ਆਵੇ ਤਾਂ ਦੋਗਲੀ ਭਾਸ਼ਾ ਵਰਤਦੇ ਹਾਂ ।ਅਸੀਂ ਸਪਸ਼ਟ ਕਿਉਂ ਨਹੀ ਕਰ ਦਿੰਦੇ ਕਿ ਦੁਨੀਆ ਦੇ ਲੋਕੋ ਤੁਹਾਨੂੰ ਤੁਹਾਡੇ ਸ਼ਹੀਦ ਮੁਬਾਰਕ ਤੇ ਸਾਨੂੰ ਸਾਡੇ ।

ਅਕਾਲੀ ਦਲ ਅੰਮਿ੍ਰਤਸਰ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਅਸੀਂ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ੱਚਲਣ ਦੀ ਗੱਲ ਤਾਂ ਕਰਦੇ ਹਾਂ ਲੇਕਿਨ ਮੌਜੂਦਾ ਹਾਲਾਤਾਂ ਵਿੱਚ ਸਿੱਖ ਕੌਮ ਲਈ ਵੱਖਰੇ ਘਰ ਦੀ ਗਲ ਹੀ ਕਰਨ ਤੋਂ ਪਾਸਾ ਵੱਟਦੇ ਹਾਂ ।ਸ੍ਰ ਮੰਡ ਦੇ ਭਸ਼ਣ ਦੌਰਾਨ ਕਈ ਵਾਰ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲੱਗਣ ਬਾਅਦ ਸਟੇਜ ਸਕੱਤਰ ਨੇ ਐਲਾਨ ਕੀਤਾ ਕਿ ਬੁਲਾਰੇ ਸਿਰਫ ਬਾਪੂ ਤਰਲੋਕ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਤੀਕ ਸੀਮਤ ਰਹਿਣ ਅਤੇ ਸਟੇਜ ਨੂੰ ਕਿਸੇ ਇੱਕ ਧਿਰ ਦੀ ਸਟੇਜ ਨਾ ਬਨਾਉਣ ।ਲੇਕਿਨ ਹੋਇਆ ਇਸਦੇ ਉਲਟ ਜਦੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਰਾਜੀਵ ਲਂੋਗੋਵਾਲ ਸਮਝੌਤਾ ਕਰਨ ਲਈ ਸੰਤ ਹਰਚੰਦ ਸਿੰਘ ਲੋਂਗੋਵਾਲ ਦਾ ਨਾਮ ਲੲੈ ਬਿਨਾਂ ਸਿਰਫ ਸੰਤ ਸ਼ਬਦ ਵਰਤ ਕੇ ਕੌਮ ਦਾ ਗਦਾਰ ਲਫਜ ਵੀ ਵਰਤ ਲਿਆ ।

ਸ਼ਰਧਾਂਜਲੀ ਸਮਾਰੋਹ ਵਿੱਚ ਜਿਥੇ ਦੇਰ ਨਾਲ ਪੁਜੇ ਸ੍ਰ ਵਿਰਸਾ ਸਿੰਘ ਵਲਟੋਹਾ ਤੇ ਰਜਿੰਦਰ ਸਿੰਘ ਮਹਿਤਾ ਨੂੰ ਤਾਂ ਬੋਲਣ ਦਾ ਸਮਾਂ ਦੇ ਦਿੱਤਾ ਗਿਆ ਲੇਕਿਨ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁਖੀ ਜਥੇਦਾਰ ਬਲਦੇਵ ਸਿੰਘ ,ਅਕਾਲੀ ਦਲ ਪੰਚ ਪਰਧਾਨੀ ਦੇ ਸ੍ਰ ਕੁਲਬੀਰ ਸਿੰਘ ਬੜਾ ਪਿੰਡ,ਸੰਯੁਕਤ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ,ਸ੍ਰੋਮਣੀ ਕਮੇਟੀ ਕਾਰਜਕਾਰਣੀ ਮੈਂਬਰ ਸ੍ਰ ਕਰਨੈਲ ਸਿੰਘ ਪੰਜੋਲੀ ਨੂੰ ਬਾਰ ਬਾਰ ਸਮੇਂ ਦੀ ਘਾਟ ਕਹਿ ਕੇ ਆਪਣੇ ਵਿਚਾਰ ਰੱਖਣ ਲਈ ਸਮਾਂ ਨਾ ਦਿੱਤਾ ਜਿਸਤੇ ਜਥੇਦਾਰ ਬਲਦੇਵ ਸਿੰਘ ਤਾਂ ਪ੍ਰੀਵਾਰ ਨੂੰ ਦਸਤਾਰ ਦੇਕੇ ਪਹਿਲਾਂ ਹੀ ਚਲੇ ਗਏ ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਲੀਹ ਤੋਂ ਹੱਟਕੇ ਇਕ ਵਾਰ ਫਿਰ ਸੱਦਾ ਦਿੱਤਾ ਕਿ ਸਮੁਚੀਆਂ ਪੰਥਕ ਧਿਰਾਂ ਇਕ ਪਲੇਟ ਫਾਰਮ ਤੇ ਇਕੱਠੀਆਂ ਹੋਕੇ ਜੇਲਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਨੂੰਨੀ ਯਤਨ ਸੁਰੂ ਕਰਨ।

ਅੱਜ ਦੇ ਸ਼ਰਧਾਜਲੀ ਸਮਾਗਮ ਵਿੱਚ ਦਮਦਮੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਖਾਲਸਾ ,ਐਡਵੋਕੇਟ ਜਸਬੀਰ ਸਿੰਘ ਘੁਮਾਣ,ਸ੍ਰ ਕਰਨੈਲ ਸਿੰਘ ਪੀਰ ਮੁਹੰਮਦ,ਗਿਆਨੀ ਮੱਲ ਸਿੰਘ ,ਸ੍ਰ ਸੁਚਾ ਸਿੰਘ ਲੰਗਾਹ ,ਸਾਬਕਾ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ ,ਸ਼੍ਰੋਮਣੀ ਕਮੇਟੀ ਸਕੱਤਰ ਸ੍ਰ ਰੂਪ ਸਿੰਘ ਅਤੇ ਕਾਰਜਕਾਰਣੀ ਮੈਂਬਰ ਰਜਿੰਦਰ ਸਿੰਘ ਮਹਿਤਾ ਨੇ ਵਿਚਾਰ ੱਰੱਖੇ।

ਇਸ ਸਮਾਗਮ ਵਿੱਚ ਸ੍ਰ ਸਰਬਜੀਤ ਸਿੰਘ ਘੁਮਾਣ,ਸਿੱਖ ਯੂਥ ਆਫ ਪੰਜਾਬ ਦੇ ਪਰਮਜੀਤ ਸਿੰਘ,ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਭਾਈ ਰਣਜੀਤ ਸਿੰਘ ,ਸ੍ਰ ਹਰਪ੍ਰੀਤ ਸਿੰਘ ,ਸਿਮਰਨਜੀਤ ਸਿੰਘ ,ਅਕਾਲੀ ਦਲ ਅੰਮਿ੍ਰਤਸਰ ਦੇ ਜਰਨੈਲ ਸਿੰਘ ਸਖੀਰਾ ,ਹਰਬੀਰ ਸਿੰਘ ਸੰਧੂ ਵੀ ਮੌਜੂਦ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

31 ਅਕਤੂਬਰ 1984 ਵਾਲੇ ਦਿਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਵੇਰੇ 9 ਵੱਜ ਕੇ 18 ਮਿੰਟ 'ਤੇ ਗੋਲੀਆਂ ਮਾਰੀਆਂ ਗੀਆਂ ਤੇ ਉਨ੍ਹਾਂ ਨੂੰ 9 ਵੱਜ ਕੇ 30 ਮਿੰਟ 'ਤੇ ਹਸਪਤਾਲ ਪਹੁੰਚਾ
ਯੂਨਾਨੀ ਮਿਥਿਹਾਸ ਦੇ ਅੰਦਰ ਇੱਕ ਫੀਨਿਕਸ ਪੰਛੀ ਦਾ ਜ਼ਿਕਰ ਆਉਂਦਾ ਹੈ। ਕਹਿੰਦੇ ਨੇ ਕਿ ਜਦੋਂ ਇਸ ਪੰਛੀ ਦਾ ਅੰਤ ਸਮਾਂ ਆਉਂਦਾ ਹੈ ਤਾਂ ਇਹ ਆਪ ਹੀ ਆਪਣੇ ਖੰਭਾਂ ਨੂੰ ਅੱਗ
ਜੂਨ ੧੯੮੪ ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਸਮੇਤ ੩੭ ਹੋਰ ਗੁਰਧਾਮਾਂ 'ਤੇ ਫੌਜੀ ਹਮਲੇ ਦਾ ਆਦੇਸ਼ ਦੇਣ ਵਾਲੀ ਤਤਕਾਲੀਨ ਪ੍ਰਧਾਨ ਮੰਤਰੀ ਨੂੰ ਮਾਰ ਮੁਕਾਉਣ ਵਾਲੇ ਸ਼ਹੀਦ ਭਾਈ
ਅੱਜ ਅਕਾਲ ਤਖ਼ਤ ਸਾਹਿਬ ਤੇ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸੌਧਾ ਲਾਉਣ ਵਾਲੇ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ਼ਹੀਦਾਂ ਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: