Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਲਾਤਕਾਰੀ ਰਾਮ ਰਹੀਮ ਮਾਮਲਾ: ਮਾਲਵਾ ਖੇਤਰ ਵਿੱਚ ਡੇਰਾ ਪ੍ਰੇਮੀਆਂ ਦੀ ਫੜੋਫੜੀ ਜਾਰੀ

ਬਲਾਤਕਾਰੀ ਰਾਮ ਰਹੀਮ ਮਾਮਲਾ: ਮਾਲਵਾ ਖੇਤਰ ਵਿੱਚ ਡੇਰਾ ਪ੍ਰੇਮੀਆਂ ਦੀ ਫੜੋਫੜੀ ਜਾਰੀ

ਚੰਡੀਗੜ: ਡੇਰਾ ਸਿਰਸਾ ਦੇ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 25 ਅਗਸਤ ਨੂੰ ਪਿੰਡ ਚੰਨਣਵਾਲ ਦੀ ਟੈਲੀਫੋਨ ਐਕਸਚੇਂਜ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਸੱਤ ਜਣਿਆਂ ਨੂੰ ਕਾਬੂ ਕੀਤਾ ਹੈ।ਥਾਣਾ ਟੱਲੇਵਾਲ ਦੇ ਮੁਖੀ ਕਮਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਟੈਲੀਫੋਨ ਐਕਸਚੇਂਜ ਦੇ ਮੁਲਾਜ਼ਮ ਰਸੀਲਾ ਰਾਮ ਦੇ ਬਿਆਨਾਂ ’ਤੇ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਪੁਲੀਸ ਨੇ ਬਲਵਿੰਦਰ ਬਿੱਟੂ ਵਾਸੀ ਚੰਨਣਵਾਲ, ਜਸਪ੍ਰੀਤ ਸ਼ਨੀ ਵਾਸੀ ਟੱਲੇਵਾਲ, ਸਾਧੂ ਸਿੰਘ ਅਤੇ ਧਰਮਪਾਲ ਧਰਮਾ ਵਾਸੀ ਬੀਹਲਾ, ਰਣਜੀਤ ਸਿੰਘ ਉਰਫ਼ ਸਤਨਾਮ ਵਾਸੀ ਛੀਨੀਵਾਲ ਕਲਾਂ, ਕਾਕਾ ਸਿੰਘ ਵਾਸੀ ਨਰੈਣਗੜ੍ਹ ਸੋਹੀਆ ਤੇ ਚੇਤਨ ਸਿੰਘ ਵਾਸੀ ਸੱਦੋਵਾਲ ਨੂੰ ਕਾਬੂ ਕਰ ਲਿਆ ਹੈ, ਜਦੋਂਕਿ ਹਰਪ੍ਰਕਾਸ਼ ਭੋਲਾ ਵਾਸੀ ਗਹਿਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਟੱਲੇਵਾਲ ਪੁਲੀਸ ਵੱਲੋਂ ਫੜੇ ਡੇਰਾ ਪ੍ਰੇਮੀ ਪੁਲੀਸ ਪਾਰਟੀ ਨਾਲ
ਟੱਲੇਵਾਲ ਪੁਲੀਸ ਵੱਲੋਂ ਫੜੇ ਡੇਰਾ ਪ੍ਰੇਮੀ ਪੁਲੀਸ ਪਾਰਟੀ ਨਾਲ

28 ਅਗਸਤ ਨੂੰ ਪਿੰਡ ਢੀਂਡਸਾ ਦੇ ਪੁਰਾਣੇ ਗੁਰਦੁਆਰੇ ਵਿੱਚ ਅੱਗ ਲਾਉਣ ਵਾਲੇ ਵਿਅਕਤੀ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪ੍ਰਦੀਪ ਕੁਮਾਰ ਉਰਫ਼ ਨੀਟਾ ਵਜੋਂ ਹੋਈ ਹੈ। ਪੁਲੀਸ ਵੱਲੋਂ ਕੀਤੀ ਪੁੱਛ-ਪੜਤਾਲ ਦੌਰਾਨ ਨੀਟਾ ਨੇ ਮੰਨਿਆ ਕਿ 25 ਅਗਸਤ ਨੂੰ ਢੀਂਡਸਾ ਦੇ ਰੇਲਵੇ ਸਟੇਸ਼ਨ ’ਤੇ ਵੀ ਉਸ ਨੇ ਹੀ ਅੱਗ ਲਾਈ ਸੀ। ਇਸ ਮਾਮਲੇ ਦੀ ਪੜਤਾਲ ਥਾਣਾ ਘੱਲ ਖੁਰਦ ਦੇ ਮੁਖੀ ਇੰਸਪੈਕਟਰ ਹਰਦੇਵ ਸਿੰਘ ਤੇ ਸੀਆਈਏ ਸਟਾਫ਼ ਦੇ ਮੁਖੀ ਇੰਸਪੈਕਟਰ ਅਵਤਾਰ ਸਿੰਘ ਵੱਲੋਂ ਕੀਤੀ ਗਈ ਹੈ।

ਡੇਰਾ ਵਿਵਾਦ ਦੌਰਾਨ ਹੰਢਿਆਇਆ ਵਿਖੇ ਮੋਬਾਈਲ ਕੰਪਨੀ ਵੋਡਾਫੋਨ ਦੇ ਟਾਵਰ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਗੌਰਵਬੰਸ਼ ਸਿੰਘ ਨੇ ਦੱਸਿਆ ਕਿ ਸੁਰੱਖਿਆ ਕਰਮਚਾਰੀ ਮਿੱਠੂ ਸਿੰਘ ਵਾਸੀ ਗੁਜਰਾਂ (ਸੰਗਰੂਰ) ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਧਨੌਲਾ ਖੁਰਦ ਨੂੰ ਕਾਬੂ ਕਰ ਲਿਆ ਹੈ।

ਲੰਬੀ ਪੁਲੀਸ ਨੇ 25 ਅਗਸਤ ਨੂੰ ਤਪਾਖੇੜਾ ਵਿੱਚ ਟੈਲੀਫੋਨ ਐਕਸਚੇਂਜ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਕਬਰਵਾਲਾ ਦੇ ਬਲਾਕ ਭੰਗੀਦਾਸ ਸੁਲੱਖਣ ਸਿੰਘ ਮਾਹੂਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸੇ ਤਰ੍ਹਾਂ 26 ਅਗਸਤ ਨੂੰ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਸੁਲੱਖਣ ਸਿੰਘ ਅਤੇ ਗੁਰਚਰਨ ਸਿੰਘ ਭਾਈਕੇਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਕਬਰਵਾਲਾ ਥਾਣਾ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਧਮਾਕਾਖੇਜ਼ ਸਮੱਗਰੀ ਬਣਾਉਣ ਦੇ ਮਾਮਲੇ ਵਿੱਚ ਪੁਲੀਸ ਨੇ 24 ਵਿਅਕਤੀਆਂ ਨੂੰ ਨਾਮਜ਼ਦ ਕਰ ਕੇ 8 ਹੋੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਗੁਰਪਿਆਰ ਸਿੰਘ ਘੁਮਿਆਰਾ, ਜਗਦੀਪ ਸਿੰਘ ਘੁਮਿਆਰਾ, ਰਤਨ ਲਾਲ ਦਾਨੇਵਾਲਾਥ, ਭੰਗੀਦਾਸ ਸ਼ੀਸ਼ਪਾਲ, ਸੁਖਵਿੰਦਰ ਸਿੰਘ ਮਲੋਟ, 45 ਮੈਂਬਰ ਕਮੇਟੀ ਦੇ ਮੈਂਬਰ ਗੁਰਦਾਸ ਸਿੰਘ ਸਮਾਘ, ਜਸਵਿੰਦਰ ਸਿੰਘ ਤੇ ਮੋਹਿਤ ਕੁਮਾਰ ਮਲੋਟ ਨੂੰ ਗ੍ਰਿਫ਼ਤਾਰ ਕੀਤਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: