Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਫੌਜਾਂ ਕੌਣ ਦੇਸ਼ ਤੋਂ ਆਈਆਂ … (ਕਵੀ: ਹਰਿਭਜਨ ਸਿੰਘ)

ਫੌਜਾਂ ਕੌਣ ਦੇਸ਼ ਤੋਂ ਆਈਆਂ … (ਕਵੀ: ਹਰਿਭਜਨ ਸਿੰਘ)

 

(1)
ਫੌਜਾਂ ਕੌਣ ਦੇੇਸ ਤੋਂ ਆਈਆਂ?
ਕਿਹੜੇ ਦੇਸ ਤੋਂ ਕਹਿਰ ਲਿਆਈਆਂ,
ਕਿੱਥੋਂ ਜ਼ਹਿਰ ਲਿਆਈਆਂ
ਕਿਸ ਫਨੀਅਰ ਦੀ ਫੂਕ ਕਿ
ਜਿਸ ਨੇ ਪੱਕੀਆਂ ਕੰਧਾਂ ਢਾਹੀਆਂ
ਸੱਚ ਸਰੋਵਰ ਡੱਸਿਆ
ਅੱਗਾਂ ਪੱਥਰਾਂ ਵਿੱਚ ਲਾਈਆਂ
ਹਰਿ ਕੇ ਮੰਦਰ ਵਿਹੁ ਦੀਆਂ ਨਦੀਆਂ
ਬੁੱਕਾਂ ਭਰ ਵਰਤਾਈਆਂ
ਫੌਜਾਂ ਕੌਣ ਦੇਸ ਤੋਂ ਆਈਆਂ?

(2)
ਸਿਮਰਨ ਬਾਝੋਂ ਜਾਪ ਰਿਹਾ ਸੀ
ਅਹਿਲੇ ਜਨਮ ਗਵਾਇਆ
ਕਰ ਮਤਾ ਹੈ ਆਖਰ ਉਮਰੇ
ਇਸ ਕਾਫਰ ਰੱਬ ਨੂੰ ਧਿਆਇਆ।
ਦਿੱਲੀ ਨੇ ਜਦ ਅੰਮ੍ਰਿਤਸਰ ’ਤੇ
ਜੰਮ ਕਰ ਮੁਗਲ ਚੜ੍ਹਾਇਆ
ਹੈਵਰ ਗੈਵਰ ਤੋਂ ਵੀ ਤਕੜਾ
ਜਦ ਲੌਹੇਯਾਨ ਦੁੜਾਇਆ
ਮੈਂ ਰੱਬ ਨੂੰ ਬਹੁਤ ਧਿਆਇਆ।
ਫੌਜਾਂ ਨੇ ਜਦ ਸੋਨਕਲਸ਼ ’ਤੇ
ਤੁਪਕ ਤਾਨ ਚਲਾਇਆ
ਖੱਖੜੀ-ਖੱਖੜੀ ਹੋ ਕੇ ਡਿੱਗਾ
ਜਦ ਮੇਰੇ ਸਿਰ ਦਾ ਸਾਇਆ
ਮੈਂ ਰੱਬ ਨੂੰ ਬਹੁਤ ਧਿਆਇਆ।
ਸੱਚ ਤਖਤ ਜਿਨ੍ਹੇ ਢਾਇਆ ਸੀ
ਉਸੇ ਜਦੋਂ ਬਣਾਇਆ
ਤਾਂ ਅਪਰਾਧੀ ਦੂਣਾ ਨਿਵਦਾ
ਮੈਨੂੰ ਨਜ਼ਰੀਂ ਆਇਆ
ਮੈਂ ਰੱਬ ਨੂੰ ਬਹੁਤ ਧਿਆਇਆ।
ਸਤਿਗੁਰ ਇਹ ਕੀ ਕਲਾ ਵਿਖਾਈ।
ਤੰੂ ਕੀ ਭਾਣਾ ਵਰਤਾਇਆ
ਮੈਂ ਪਾਪੀ ਦੀ ਸੋਧ ਲਈ ਤੰੂ
ਆਪਣਾ ਘਰ ਢਠਾਇਆ
ਮੈਂ ਰੱਬ ਨੂੰ ਬਹੁਤ ਧਿਆਇਆ।

(3)

ਸ਼ਾਮ ਪਈ ਤਾਂ ਸਤਿਗੁਰ ਬੈਠੇ
ਇੱਕੋ ਦੀਵਾ ਬਾਲ ਕੇ
ਪ੍ਰੀਕਰਮਾ ’ਚੋਂ ਜਖ਼ਮ ਬੁਲਾ ਲਏ
ਸੁੱਤੇ ਹੋਏ ਉਠਾਲ ਕੇ
ਜ਼ਹਿਰੀ ਰਾਤ ਗਜ਼ਬ ਦੀ ਕਾਲੀ
ਕਿਤੇ-ਕਿਤੇ ਕੋਈ ਤਾਰਾ ਸੀ
ਭਿੰਨੜੇ ਬੋਲ ਗੁਰੂ ਜੀ ਬੋਲੇ
ਚਾਨਣ ਵਿੱਚ ਨੁਹਾਲ ਕੇ
ਅੱਜ ਦੀ ਰਾਤ ਕਿਸੇ ਨਹੀਂ ਸੌਣਾ
ਹਾਲੇ ਦੂਰ ਸ਼ਹੀਦੀ ਹੈ
ਅਜੇ ਤਾਂ ਸੂਰਜ ਰੌਸ਼ਨ ਕਰਨਾ
ਆਪਣੇ ਹੱਥੀ ਬਾਲ ਕੇ
ਨਾ ਕੋ ਬੈਰੀ ਨਾਹਿ ਬੇਗਾਨਾ
ਸਤਿਗੁਰ ਦਾ ਸਭ ਸਦਕਾ ਹੈ
(ਪਰ) ਵੇਖੋ ਜਾਬਰ ਲੈ ਨਾ ਜਾਏ
ਪਰ-ਪਰਤੀਤ ਉਧਾਲ ਕੇ।

-0-

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਉੱਜੜੇ ਪਾਕ ਸਰੋਵਰ ਉੱਤੇ ਅੱਥਰੂ ਭਰੇ ਸ਼ਹੀਦਾਂ। ਕੁੱਲ ਤਬਕਾਂ ਵਿੱਚ ਰਾਖ ਉਡੰਦੀ ਬਖਸ਼ਣਹਾਰ ਨਾਂ ਦੀਦਾਂ। ਪੁਲਿ-ਸਰਾਤ ਹੈ ਚੀਕ ਗਰਕਿਆ ਸਮਾਂ ਗੁਨਾਹ ਦਾ ਜਾਮਾ, ਇੱਕ ਪੁਨੀਤ ਇੱਟ ਦੀ ਨੀਂਹ ’ਤੇ ਮੀਰ
ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ। ਡੈਣ ਸਰਾਲ ਚੋਰ ਜਿਉਂ ਸਰਕੀ ਲੈ ਕੇ ਘੋਰ ਪਿਆਸਾਂ।
ਖੂਨ ਲਿਬੜੀ ਪਰਕਰਮਾ ’ਤੇ ਕਹਿਰ ਰਾਤ ਦਾ ਛਾਇਆ। ਤਖਤ ਅਕਾਲ ਦੇ ਖੰਡਰ ਉੱਤੇ, ਕੋਈ ਬਾਜ਼ ਕੁਰਲਾਇਆ।
4 ਜੂਨ ਅੰਮ੍ਰਿਤ ਵੇਲੇ ਜਦੋਂ ਕਿ ਦਰਬਾਰ ਸਾਹਿਬ ਵਿੱਚ ਕੀਰਤਨ ਦੀਆਂ ਮਧੁਰ-ਧੁਨਾਂ ਸੁਣਾਈ ਦੇ ਰਹੀਆਂ ਸਨ, ਅਚਾਨਕ 4 ਵੱਜ ਕੇ 15 ਮਿੰਟ ’ਤੇ ਇੱਕ ਭਾਰੀ ਧਮਾਕਾ ਹੋਇਆ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: