Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਵਿੱਚ ਹਰ ਰੋਜ 30 ਬੰਦਿਆਂ ਦੀ ਕੈਂਸ ਰ ਨਾਲ ਹੋ ਰਹੀ ਹੈ ਮੌਤ, ਹਕੂਮਤ ਸੁੱਤੀ

ਪੰਜਾਬ ਵਿੱਚ ਹਰ ਰੋਜ 30 ਬੰਦਿਆਂ ਦੀ ਕੈਂਸ ਰ ਨਾਲ ਹੋ ਰਹੀ ਹੈ ਮੌਤ, ਹਕੂਮਤ ਸੁੱਤੀ

ਚੰਡੀਗੜ੍ਹ (7 ਮਾਰਚ, 2015 ): ਪੰਜਾਬ ਵਿੱਚ ਕੈਂਸਰ ਨਾਲ ਰੋਜ਼ਾਨਾਂ 30 ਵਿਅਕਤੀ ਮਰ ਰਹੇ ਹਨ। ਕੈਂਸਰ ਦਾ ਰੋਗ ਭਿਆਨਕ ਦੌਰ ’ਚ ਪੁੱਜ ਗਿਆ ਹੈ।ਅਤੇ ਇਸ ਲਾਇਲਾਜ਼ ਲਾਇਲਾਜ ਰੋਗ ਨਾਲ ਰਾਜ ਵਿੱਚ ਹਰੇਕ ਚਾਰ ਘੰਟਿਆਂ ਦੌਰਾਨ ਪੰਜ ਵਿਅਕਤੀਆਂ ਨੂੰ ਨਿਗਲ ਰਿਹਾ ਹੈ ।

 ਜੈਤੋਂ ਦੇ ਸਮਾਜਸੇਵੀ ਡਾਲ ਚੰਦ ਪੰਵਾਰ ਵੱਲੋਂ ਸੂਚਨਾ ਅਧਿਕਾਰ (ਆਰਟੀਆਈ) ਤਹਿਤ ਕੇਂਦਰ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ (ਕੈਂਸਰ ਰਿਸਰਚ ਸੈਕਸ਼ਨ) ਕੋਲੋਂ ਹਾਸਲ ਜਾਣਕਾਰੀ ਅਨੁਸਾਰ ਪੰਜਾਬ ਕੈਂਸਰ ਦੇ ਮਾਮਲੇ ਵਿਚ ਪੀੜਤ ਰਾਜਾਂ ਵਿਚੋਂ 15ਵੇਂ ਸਥਾਨ ਉੱਤੇ ਆਉਂਦਾ ਹੈ।

ਕੈਂਸਰ ਨਾਲ ਮਰੇ ਪਰਿਵਾਰਕ ਮੈਬਰਾਂ ਦੀਆਂ ਫੋਟੋਆਂ ਅਤੇ ਕੈਂਸਰ ਤੋਂ ਪੀੜਤ ਬੁਜ਼ਰਗ ਔਰਤ ਨਾਲ
ਕੈਂਸਰ ਨਾਲ ਮਰੇ ਪਰਿਵਾਰਕ ਮੈਬਰਾਂ ਦੀਆਂ ਫੋਟੋਆਂ ਅਤੇ ਕੈਂਸਰ ਤੋਂ ਪੀੜਤ ਬੁਜ਼ਰਗ ਔਰਤ ਨਾਲ

ਭਾਰਤ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਇੰਡੀਅਨ ਕੌਂਸਲ ਆਫ ਮੈਡੀਕਲ ਸਾਇੰਸਜ਼ (ਆਈਸੀਐਮਆਰ) ਦੇ ਅੰਕੜਿਆਂ ਦੇ ਅਧਾਰ ’ਤੇ ਸਾਲ 2014 ਦੀ ਮੁਹੱਈਆ ਕੀਤੀ ਜਾਣਕਾਰੀ ਅਨੁਸਾਰ ਪਿਛਲੇ ਵਰ੍ਹੇ ਪੰਜਾਬ ਵਿੱਚ ਕੈਂਸਰ ਤੋਂ ਪੀੜਤ 25,026 ਵਿਅਕਤੀਆਂ ਦੀ ਪਛਾਣ ਹੋਈ ਸੀ। ਇਨ੍ਹਾਂ ਵਿੱਚੋਂ 11,011 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ ਪਿਛਲੇ ਵਰ੍ਹੇ ਪੰਜਾਬ ਵਿੱਚ ਸਾਹਮਣੇ ਆਏ ਕੈਂਸਰ ਪੀੜਤਾਂ ਵਿਚੋਂ 40 ਫੀਸਦ ਦੀ ਸਾਲ 2014 ਦੌਰਾਨ ਹੀ ਮੌਤ ਹੋ ਗਈ ਸੀ ਜਦਕਿ ਬਾਕੀ ਬਚੇ 14,015 ਪੀੜਤਾਂ ਦੀ ਹੋਣੀ ਦੇ ਫਿਲਹਾਲ ਅੰਕੜੇ ਪ੍ਰਾਪਤ ਨਹੀਂ ਹੋਏ।

ਇਸ ਤਰ੍ਹਾਂ ਪੰਜਾਬ ਵਿੱਚ ਕੈਂਸਰ ਨਾਲ ਰੋਜ਼ਾਨਾਂ 30 ਵਿਅਕਤੀ ਦੇ ਮਾਰੇ ਜਾਣ ਦੀ ਔਸਤ ਪੈ ਰਹੀ ਹੈ। ਉੱਤਰ ਪ੍ਰਦੇਸ਼ ਸਾਰੇ ਰਾਜਾਂ ਤੋਂ ਕੈਂਸਰ ਨਾਲ ਸਭ ਤੋਂ ਵੱਧ ਪੀੜਤ ਹੈ। ਪਿਛਲੇ ਵਰ੍ਹੇ ਯੂਪੀ ਵਿੱਚ ਕੈਂਸਰ ਨਾਲ 82,121 ਮੌਤਾਂ ਹੋਈਆਂ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਯੂਪੀ ਵਿੱਚ ਰੋਜ਼ਾਨਾ ਔਸਤਨ 225 ਵਿਅਕਤੀ ਕੈਂਸਰ ਨਾਲ ਮਰ ਰਹੇ ਹਨ। ਇਸ ਰਾਜ ਵਿਚ ਹਰ ਘੰਟੇ 9 ਵਿਅਕਤੀਆਂ ਨੂੰ ਕੈਂਸਰ ਨਿਗਲ ਰਿਹਾ ਹੈ। ਯੂਪੀ ਵਿੱਚ ਪਿਛਲੇ ਵਰ੍ਹੇ 1,86,638 ਕੈਂਸਰ ਤੋਂ ਪੀੜਤ ਪਾਏ ਗਏ ਸਨ।

ਭਾਰਤ ਦੇ 35 ਰਾਜਾਂ ਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੇ ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਵਰ੍ਹੇ ਇਨ੍ਹਾਂ ਰਾਜਾਂ ਵਿਚ ਕੈਂਸਰ ਦੇ11,17,269 ਵਿਅਕਤੀਆਂ ਦੀ ਪਛਾਣ ਹੋਈ ਸੀ। ਜਿਨ੍ਹਾਂ ਵਿਚੋਂ 4,91,598 (44 ਫੀਸਦ) ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਦੇਸ਼ ਵਿੱਚ ਰੋਜ਼ਾਨਾ 1347 ਅਤੇ ਹਰੇਕ ਘੰਟੇ ਦੌਰਾਨ 56 ਵਿਅਕਤੀ ਕੈਂਸਰ ਦੀ ਭੇਟ ਚੜ੍ਹ ਰਹੇ ਹਨ। ਲਕਸ਼ਦੀਪ ਵਿੱਚ ਪਿਛਲੇ ਵਰ੍ਹੇ ਦੇਸ਼ ਭਰ ਦੇ ਸਮੂਹ ਰਾਜਾਂ ਤੋਂ ਕੈਂਸਰ ਨਾਲ ਸਭ ਤੋਂ ਘੱਟ 28 ਮੌਤਾਂ ਹੋਈਆਂ ਸਨ। ਇੱਥੇ ਕੈਂਸਰ ਤੋਂ ਪੀੜਤ 63 ਵਿਅਕਤੀ ਹੀ ਸਾਹਮਣੇ ਆਏ ਸਨ।

ਗੁਆਂਢੀ ਰਾਜ ਹਰਿਆਣਾ ਕੈਂਸਰ ਪੀੜਤ ਰਾਜਾਂ ਵਿੱਚੋਂ 17ਵੇਂ ਸਥਾਨ ’ਤੇ ਹੈ। ਪਿਛਲੇ ਵਰ੍ਹੇ ਇਸ ਰਾਜ ਵਿਚ ਕੈਂਸਰ ਦੇ 23,336 ਮਰੀਜ਼ ਸਾਹਮਣੇ ਆਏ ਸਨ ਜਿਨ੍ਹਾਂ ਵਿਚੋਂ 10,268 ਦੀ ਮੌਤ ਹੋ ਚੁੱਕੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: