Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ‘ਚ ਚੌਕਸੀ ਜਾਰੀ,ਆਮ ਲੋਕ ਸਹਿਮੇ

ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ‘ਚ ਚੌਕਸੀ ਜਾਰੀ,ਆਮ ਲੋਕ ਸਹਿਮੇ

ਚੰਡੀਗੜ੍ਹ: ਭਾਰਤੀ ਅਫਸਰਾਂ ਦੇ ਦੱਸਣ ਮੁਤਾਬਕ ਭਾਰਤੀ ਏਅਰ ਫੋਰਸ ਵਲੋਂ ਪਾਕਿਸਤਾਨ ਦੀ ਸਰਹੱਦ ਦੇ ਅੰਦਰ 26 ਫਰਵਰੀ ਦੇ ਤੜਕੇ ਸਾਢੇ ਤਿੰਨ ਵਜੇ ਕੀਤੀ ਗਈ ਹਵਾਈ ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਨੇ ਸਰਹੱਦੀ ਜ਼ਿਲ੍ਹਿਆਂ ਫਿਰੋਜ਼ਪੁਰ, ਸ੍ਰੀ ਤਰਨਤਾਰਨ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ, ਪਠਾਨਕੋਟ ‘ਚ ਫੌਰੀ ਤੌਰ ‘ਤੇ ਚੌਕਸੀ ਲਾਗੀ ਕਰ ਦਿੱਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਿਆਂ ਅਤੇ ਵਿਵਸਥਾ ਬਾਰੇ ਉੱਚ ਪੱਧਰੀ ਬੈਠਕ ਮਗਰੋਂ ਇਹ ਫੈਸਲਾ ਲਿਆ ਗਿਆ ਹੈ।ਸਰਕਾਰੀ ਅਫਸਰਾਂ ਦਾ ਕਹਿਣੈ ਕਿ ਸਰਹੱਦੀ ਇਲਾਕਿਆਂ ਚੋਂ ਲੋਕਾਂ ਨੂੰ ਬਾਹਰ ਕੱਢਣ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ।

ਸਰਹੱਦੀ ਇਲਾਕਿਆਂ ‘ਚ ਅਫਵਾਹਾਂ ਕਾਰਣ ਸਹਿਮ ਦਾ ਮਹੌਲ

ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਪੰਜਾਬ ਹੋਣ ਕਰਕੇ ਜਦੋਂ ਵੀ ਭਾਰਤ ਪਾਕਿਸਤਾਨ ਵਿਚ ਜੰਗ ਲੱਗੀ ਹੈ ਤਾਂ ਪੰਜਾਬ ਨੂੰ ਸਭ ਤੋਂ ਵੱਧ ਭੋਗਣਾ ਪਿਆ ਹੈ, ਲੋਕਾਂ ਅੰਦਰ ਅਜੇ ਵੀ ਪੁਰਾਣੇ ਵੇਲਿਆਂ ਦੀਆਂ ਯਾਦਾਂ ਤਾਜ਼ਾ ਹਨ।

ਖਬਰਖਾਨਾ ਅਤੇ ਸਿਆਸੀ ਅਫਸਰਾਂ ਵਲੋਂ ਜੰਗ ਦੇ ਭੜਕਾਊ ਬਿਆਨਾਂ ਕਰਕੇ ਅਫਵਾਹਾਂ ਨੇ ਵੀ ਜੋਰ ਫੜਿਆ ਹੈ ਜਿਸ ਕਰਕੇ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਲੋਕਾਂ ਅੰਦਰ ਜੰਗ ਨੂੰ ਲੈ ਕੇ ਡਰ ਅਤੇ ਸਹਿਮ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਸ਼ਮੀਰ ਘਾਟੀ ਵਿਚ ਵਾਪਰੇ ਪੁਲਵਾਮਾ ਕਾਂਡ ਦੇ ਪਿੱਛੋਂ ਵਿੱਦਿਅਕ ਸੰਸਥਾਵਾਂ ਵਿਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਉਪਰ ਹਮਲੇ ਅਤੇ ਰਿਹਾਇਸ਼ਗਾਹਾਂ ਵਿਚੋਂ ਜ਼ਬਰੀ ਕੱਢਣ ਦੀਆਂ ਘਟਨਾਵਾਂ ਦੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ
"ਪਰ ਪੈਸਿਆਂ ਨਾਲੋਂ ਕੀਮਤੀ ਜਾਨ ਹੈ ਜੇਕਰ ਸਾਡੇ ਸਿੱਖ ਭਰਾ ਸਮੇਂ ਤੇ ਨਾ ਆਏ ਹੁੰਦੇ ਤਾਂ ਖੌਰੇ ਸਾਡਾ ਕੀ ਬਣਦਾ ਅਸੀਂ ਅੱਜ ਜੇਕਰ ਜਿਉਂਦੇ ਹਾਂ ਤਾਂ ਸਾਡੇ ਸਿੱਖ ਭਰਾਵਾਂ ਕਰਕੇ
ਈ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਵਿਖੇ ਸਿੱਖ ਨੌਜਵਾਨਾਂ ਵਲੋਂ ਕਸ਼ਮੀਰੀਆਂ ਲਈ ਖੁੱਲ੍ਹੇ ਲੰਗਰ ਅਤੇ ਰੈਣ-ਬਸੇਰੇ ਦਾ ਪ੍ਰਬੰਧ ਕੀਤਾ ਗਿਆ ਹੈ, ਆਲੇ ਦੁਆਲੇ ਦੇ ਹੋਰਨਾਂ ਭਾਰਤੀ ਰਾਜਾਂ 'ਚ ਰਹਿਣ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: