Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਦੀ ਪੰਥਕ ਸਰਕਾਰ ਆਲਮ ਦੀ ਰਿਹਾਈ ਤੋਂ ਮੱਤ ਲਵੇ: ਯੂਨਾਈਟਿਡ ਖਾਲਸਾ ਦਲ ਯੂ,ਕੇ

ਪੰਜਾਬ ਦੀ ਪੰਥਕ ਸਰਕਾਰ ਆਲਮ ਦੀ ਰਿਹਾਈ ਤੋਂ ਮੱਤ ਲਵੇ: ਯੂਨਾਈਟਿਡ ਖਾਲਸਾ ਦਲ ਯੂ,ਕੇ

   “ਜਥੇਦਾਰ ਸੂਰਤ ਸਿੰਘ ਦਾ ਸੰਘਰਸ਼ ਕੌਮੀ ਰੰਗ ਲਿਆਵੇਗਾ”

ਲੰਡਨ ( 9 ਮਾਰਚ, 2015): ਜੰਮੂ ਕਸ਼ਮੀਰ ਦੀ ਨਵ ਗਠਿਤ ਸਰਕਾਰ ਦੇ ਮੁੱਖ ਮੰਤਰੀ  ਮੁਫਤੀ ਮੁਹੰਮਦ ਸਈਅਦ ਵਲੋਂ ਮੁਸੱਰਤ ਆਲਮ ਨੂੰ ਰਿਹਾਅ ਕਰਕੇ ਆਪਣੀ ਕੌਮ ਅਤੇ ਭਾਈਚਾਰੇ ਨਾਲ ਦਿਖਾਈ ਗਈ ਵਫਾਦਾਰੀ ਦਾ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਹਾਰਦਿਕ ਸਵਾਗਤ ਕੀਤਾ ਗਿਆ ਹੈ ।

Loveshinder-Singh-Dalewal-192x300
ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ

ਦਲ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਆਖਿਆ ਗਿਆ ਕਿ ਪੰਜਾਬ ਦੀ  ਪੰਥਕ ਅਖਵਾਉਣ ਵਾਲੀ ਬਾਦਲ ਸਰਕਾਰ ਵਾਸਤੇ ਇੱਕ ਸੇਧ ਹੈ ।  ਜਿਸ ਤੇ ਚੱਲਦਿਆਂ ਪੰਜਾਬ ਦੀਆਂ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਤੁਰੰਤ ਰਿਹਾਈ ਕੀਤੀ ਜਾ ਸਕਦੀ ਹੈ ।

ਪੰਥ ਦਾ ਵਾਸਤਾ ਪਾ ਕੇ ,ਧਰਮ ਦੀ ਡੁਗਡੁਗੀ ਵਜਾ ਕੇ ਅਤੇ ਸ਼ਹੀਦਾਂ ਦਾ ਖੁਨ ਪੀ ਕੇ ਸਿੱਖਾਂ ਦੀਆਂ ਵੋਟਾਂ ਨਾਲ ਲਗਾਤਾਰ ਤੀਜੀ ਵਾਰ ਪੰਜਾਬ ਦਾ ਮੁੱਖ ਮੰਤਰੀ ਬਣ ਚੁੱਕੇ ਬਾਦਲ ਦਾ ਸਾਰਾ ਜੀਵਨ ਹੀ ਕੌਮੀ ਬੇਵਫਾਈਆਂ ਨਾਲ ਭਰਿਆ ਪਿਆ ।

ਪੰਜਾਬ ਵਿੱਚ ਨਕਸਲਬਾੜੀ ਲਹਿਰ ਵਿੱਚ ਸ਼ਾਮਲ ਨੌਜਵਾਨਾਂ ਨੂੰ ਖਤਮ ਕਰਨ ਲਈ ਪੰਜਾਬ ਝੂਠੇ ਵਿੱਚ ਪੁਲਿਸ ਮੁਕਾਬਲਿਆਂ ਦਾ ਆਗਾਜ਼ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਆਪਣੀ ਆਖਰੀ ਉਮਰੇ ਹੀ ਸਿੱਖ ਕੌਮ ਪ੍ਰਤੀ ਚੰਗਾ ਕਾਰਜ ਕਰ  ਦੇਣਾ ਚਾਹੀਦਾ ਹੈ ।

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਥੇਦਾਰ ਸੂਰਤ ਸਿੰਘ ਵਲੋਂ ਵਿੱਢੇ ਹੋਏ ਕੌਮੀ ਕਾਰਜ ਦੀ ਡੱਟ ਕੇ ਹਿਮਾਇਤ  ਕੀਤੀ ਗਈ ਹੈ । ਜੇਹਲਾਂ ਵਿੱਚ ਬੰਦ ਕੌਮ ਦੇ ਸਤਿਕਾਰਯੋਗ ਸਿੰਘਾਂ ਦੀ ਰਿਹਾਈ ਲਈ ਗੰਭੀਰਤਾ ਨਾਲ ਸੋਚਣ ਅਤੇ ਲਾਮਬੰਦ ਹੋਣ ਦੀ ਲੋੜ ਹੈ ।

ਡੱਲੇਵਾਲ ਨੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਅਤੇ ਕੇਂਦਰ ਸਰਕਾਰ ਜਥੇਦਾਰ ਸੂਰਤ ਸਿੰਘ ਵਲੋਂ ਅਣਮਿੱਥੇ ਸਮੇਂ ਲਈ ਅਰੰਭ ਕੀਤੀ ਹੋਈ ਇਸ ਭੁੱਖ ਹੜਤਾਲ ਦੇ ਮਕਸਦ ਨੂੰ ਗੰਭੀਰਤਾ ਨਾਲ  ਲੈਂਦਿਆਂ ਜੇਹਲਾਂ ਵਿੱਚ ਬੰਦ ਸਿੰਘਾਂ ਨੂੰ ਰਿਹਾਅ ਕਰੇ । 82 ਸਾਲ ਦੀ ਉਮਰ ਵਾਲੇ ਇਸ ਸਤਿਕਾਰ ਯੋਗ ਬਜੁਰਗ ਦਾ ਜੇਕਰ ਕੋਈ ਜਾਨੀ ਨੁਕਤਾਨ ਹੋਇਆ ਤਾਂ ਕੌਮ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ ।

ਜਿਕਰਯੋਗ ਹੈ ਕਿ  ਸੰਜੇ ਦੱਤ ਵਰਗੇ ਕਿਸੇ ਐਕਟਰ ਨੂੰ ਏ,ਕੇ 56 ਰਾਈਫਲ ਰੱਖਣ ਦੇ ਦੋਸ਼ ਵਿੱਚ ਸਜਾ ਹੁੰਦੀ ਹੈ ਤਾਂ ਉਸ ਨੂੰ ਦੋ ਮਹੀਨੇ ਬਾਅਦ ਹੀ ਪੈਰੋਲ ਤੇ ਛੁੱਟੀ ਦੇ ਦਿੱਤੀ ਜਾਂਦੀ ਹੈ । ਪਰ ਉਮਰ ਕੈਦ ਦੀ ਸਜਾ ਭੁਗਤ ਰਹੇ ਭਾਈ ਜਗਤਾਰ ਸਿੰਘ ਹਾਵਾਰਾ ,ਭਾਈ ਪਰਮਜੀਤ ਸਿੰਘ ਭਿਉਰਾ ,ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਦਇਆ ਸਿੰਘ ਲਹੌਰੀਆ  ਵਰਗੇ ਯੋਧੇ ਉਮਰ ਕੈਦ ਦੀ ਸਜਾ ਅਧੀਨ ਬਣਦੀ ਸਜਾ ਨਾਲੋਂ ਵੱਧ ਕੈਦ ਕੱਟ ਚੁੱਕੇ ਹਨ ਪਰ ਉਹਨਾਂ ਨੂੰ ਅੱਜ ਤੱਕ ਕਦੇ ਇੱਕ ਘੰਟੇ ਦੀ ਪੈਰੋਲ ਤੇ ਵੀ  ਛੁੱਟੀ ਨਹੀਂ ਦਿੱਤੀ ਗਈ  ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਦੇ ਹਾਲੀਆ ਬਿਆਨ ਦਾ ਵਿਦੇਸ਼ੀ ਸਿੱਖਾਂ ਵੱਲੋਂ ਤਿੱਖਾ ਪ੍ਰਤੀਕਰਮ ਆ ਰਿਹਾ ਹੈ।
ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਖਿਲਾਫ ਸੋਸ਼ਲ ਮੀਡੀਏ ਉੱਤੇ ਵੱਡੀ ਪੱਧਰ ਤੇ ਹੋ ਰਿਹਾ ਭੰਡੀ ਪ੍ਰਚਾਰ ਬਹੁਤ ਹੀ ਮੰਦਭਾਗਾ ਹੈ। ਲੰਬਾ ਸਮਾਂ ਜੇਲ੍ਹਾਂ ਕੱਟਣ, ਪੁਲਿਸ ਤਸ਼ੱਦਦ ਝੱਲਣ, ਆਪਣੀਆਂ
ਅਪ੍ਰੈਲ ਮਹੀਨੇ ਦੀ 29 ਤਰੀਕ ਨੂੰ ਦਮਦਮੀ ਟਕਸਾਲ ਦੇ ਚੌਧਵੇਂ ਜਥੇਦਾਰ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਅੱਤ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਅਤੇ ਸਾਥੀ ਸਿੰਘਾਂ ਦੀਆਂ ਲਾਸਾਨੀ
"ਜਿਹੜਾ ਬੰਦਾ ਗੁਰਬਾਣੀ ਦੇ ਪਵਿੱਤਰ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਮੁੱਕਰ ਸਕਦਾ ਹੈ, ਜੋ ਆਪਣਾ ਵਾਅਦਾ ਨਹੀਂ ਨਿਭਾਅ ਸਕਿਆ ਉਹ ਬਰਗਾੜੀ ਵਿੱਚ ਆਪਣੇ ਕਿਸੇ ਕਰਿੰਦੇ ਨੂੰ ਭੇਜ ਕੇ ਇਨਸਾਫ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: