ਅੰਮ੍ਰਿਤਸਰ (1 ਅਗਸਤ, 2015): ਨਨਕਾਣਾ ਸਾਹਿਬ ਵਿੱਚ ਰਹਿਣ ਵਾਲੀ ਸਿੱਖ ਲੜਕੀ ਮਨਬੀਰ ਕੌਰ ਦਸਵੀਂ ਦੀ ਪ੍ਰੀਖਿਆ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਹੈ।ਸ਼੍ਰੀ ਗੁਰੂ ਨਾਨਕ ਦੇਵ ਜੀ ਹਾਈ ਸਕੂਲ ਨਨਕਾਣਾ ਸਾਹਿਬ ਦੀ ਵਿਦਿਆਰਥਣ ਮਨਬੀਰ ਕੌਰ ਨੇ 10ਵੀਂ ਦੀ ਪ੍ਰੀਖਿਆ ਦੌਰਾਨ 1100 ਅੰਕਾਂ ਵਿੱਚੋਂ 1023 ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ।

ਮਨਬੀਰ ਕੌਰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰੇਮ ਸਿੰਘ ਦੀ ਪੁੱਤਰੀ ਹੈ।ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਹਰ ਰੋਜ਼ ਕੀਰਤਨ ਕਰਨ ਵਾਲੇ ਜੱਥੇ ਦੀ ਮੈਂਬਰ ਹੈ।ਮਨਬੀਰ ਸਿੰਘ ਦੇ ਪਤਾ ਭਾਈ ਪ੍ਰੇਮ ਸਿੰਘ ਨੇ ਦੱਸਆਿ ਕਿ ਉਹ ਡਾਕਟਰ ਬਨਣਾ ਚਾਹੁੰਦੀ ਹੈ, ਇਸ ਲਈ ਡਾਕਟਰੀ ਦੀ ਪੜ੍ਹਾਈ ਲਈ ਉਸਦਾ ਦਾਖਲਾ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਨਬੀਰ ਕੌਰ ਦੀ ਇਸ ਪ੍ਰਾਪਤੀ ‘ਤੇ ਉਨ੍ਹਾਂ ਨੂੰ ਪਾਕਿਸਤਾਨ ਦੇ ਹਰ ਧਰਮ ਦੇ ਲੋਕਾਂ ਤੋਂ ਮੁਬਾਰਕਾਂ ਮਿਲ ਰਹੀਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਮਨਬੀਰ ਕੌਰ ਨੂੰ ਵਧਾਈ ਦਿੰਦਿਆਂ ਕਿ ਇਸ ਬੱਚੀ ਨੂੰ ਉਚੇਰੀ ਸਿੱਖਿਆ ਲਈ ਸ਼੍ਰੋਮਣੀ ਕਮੇਟੀ ਵੱਲੋਂ 51 ਹਜ਼ਾਰ ਰੁਪਏ ਦਿੱਤੇ ਜਾਣਗੇ। ਇਕ ਬਿਆਨ ਵਿੱਚ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਨਬੀਰ ਕੌਰ ਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾਵੇ ਅਤੇ ਅੱਗੋਂ ਇਸ ਦੀ ਪੜਾਈ ’ਤੇ ਹੋਣ ਵਾਲਾ ਸਮੁੱਚਾ ਖਰਚ ਸਰਕਾਰ ਕਰੇ।
ਸ਼ਰੋਮਣੀ ਗੁਰਦੂਆਰਾ ਪਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਮੈਂਬਰ ਸ੍ਰ. ਕਰਨੈਲ ਸਿੰਘ ਪੰਜੋਲੀ ਨੇ ਵੀ ਮਨਬੀਰ ਕੌਰ ਅਤੇ ਉਸਦੇ ਪਰਿਵਾਰ ਨੂੰ ਉਸਦੀ ਸਫਲਤਾ ‘ਤੇ ਵਧਾਈ ਦਿੱਤਾੀ ਹੈ। ਉਨ੍ਹਾਂ ਕਿਹਾ ਕਿ “ਮੈ ਸਿੱਖ ਪੰਥ ਦੀ ਹੋਣ ਹਾਰ ਬੇਟੀ ਮਨਬੀਰ ਕੌਰ ਅਤੇ ਉਹਨਾ ਦੇ ਸਨਮਾਨ ਯੋਗ ਪਿਤਾ ਜੀ ਸ:ਪ੍ਰੇਮ ਸਿੰਘ ਸਮੇਤ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਦੇਦਾ ਹਾਂ।ਮੈ ਸ੍ਰੋਮਣੀ ਗੁ: ਪ੍ਰੰ:ਕਮੈਟੀ ਦੇ ਪ੍ਰਧਾਨ ਜਧੇ :ਅਵਤਾਰ ਸਿੰਘ ਜੀ ਦਾ ਉਚੇਚੇ ਤੌਰ ਉੱਤੇ ਧੰਨਵਾਦ ਕਰਦਾ ਹਾ ,ਜਿਹਨਾ ਨੇ ਸ੍ਰੋਮਣੀ ਗ: ਪ: ਕਮੈਟੀ ਵੱਲੋ ਬੇਟੀ ਮਨਬੀਰ ਕੌਰ ਜੀ ਨੂੰ 50,000(ਪਜਾਹ ਹਜਾਰ) ਹਜਾਰ ਰੁੱਪੈ ਹੋਸਲਾ ਅਫਜਾਈ ਵਜੋ ਦਿੱਤੇ” ।