ਅੰਮ੍ਰਿਤਸਰ ( 24 ਸਤੰਬਰ, 2014): ਦਿੱਲੀ ਦੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ “ਕੌਮਾਂ ਦੇ ਅਜ਼ਾਦੀ ਦੇ ਸੰਘਰਸ਼ ਤੋਂ ਬਾਅਦ” ਵਿਸ਼ੇ ‘ਤੇ 27 ਸਤੰਬਰ ਨੂੰ ਇੱਕ ਸੈਮੀਨਾਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਇਸ ਸੈਮੀਨਾਰ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨਵੀ ਦਿੱਲੀ ਸਥਿਤ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ “ਕੌਮਾਂ ਦੀ ਅਜ਼ਾਦੀ ਦੇ ਸੰਘਰਸ਼ ਤੋਂ ਬਾਅਦ” ਵਿਸ਼ੇ ਉਪਰ ਹੋ ਰਹੇ ਸੈਮੀਨਾਰ ਵਿੱਚ ਆਪਣੇ ਤਜਰਬੇ ਸਾਝੇ ਕਰਨਗੇ। ਇਹ ਸੈਮੀਨਾਰ 27 ਸਤੰਬਰ ਨੂੰ ਸਵੇਰੇ 10 ਵਜੇ ਤੋਂ ਲੈਕੇ 5 ਵਜੇ ਤੱਕ ਹੋਵੇਗਾ।
ਕਰਨੈਲ ਸਿੰਘ ਪੀਰ ਮੁਹੰਮਦ ਤੋਂ ਇਲਾਵਾ ਕੁਝ ਹੋਰ ਬੁਲਾਰੇ ਜੋ ਕਿ ਸਾਰਾਜੀਵੋ (ਬੋਸਨਿਆ ਅਤੇ ਹਰਜੇਗੋਵਿਨਾ) ਤੋਂ ਆ ਰਹੇ ਹਨ, ਵੀ ਆਪਣੇ ਤਜਰਬੇ ਵਿਦਿਆਰਥੀਆਂ ਨਾਲ ਸਾਝੇ ਕਰਨਗੇ।
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਡਾ ਕਾਰਜ ਸਿੰਘ ਧਰਮ ਸਿੰਘ ਵਾਲਾ ਅਤੇ ਦਫ਼ਤਰ ਸਕੱਤਰ ਐਡਵੋਕੇਟ ਸ੍ਰ ਪਰਮਿੰਦਰ ਸਿੰਘ ਢੀਗਰਾ ਨੇ ਦੱਸਿਆ ਕਿ ਦੁਨੀਆ ਵਿੱਚ ਜਿੱਥੇ ਕਿਤੇ ਵੀ ਸੰਘਰਸ਼ ਹੋਏ ਹਨ ਉਹਨਾਂ ਦੇਸ਼ਾ ਅੰਦਰ ਸੰਘਰਸ਼ ਤੋਂ ਬਾਅਦ ਦੇ ਹਲਾਤਾ ਤੇ ਵਿਚਾਰ ਕਰਨ ਲਈ ਇਹ ਸੈਮੀਨਾਰ ਕੀਤਾ ਜਾ ਰਿਹਾ ਹੈ।
ਪੰਜਾਬ ਅੰਦਰ ਸਰਕਾਰੀ ਅੱਤਵਾਦ, ਜਿਸ ਵਿੱਚ ਹਜ਼ਾਰਾਂ ਸਿੱਖਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਮਨੁੱਖੀ ਹੱਕਾ ਹਕੂਕਾ ਦੀ ਹੋਈ ਭਾਰੀ ਉਲਘਣਾ ਦੀ ਜਾਣਕਾਰੀ ਦੇਣ ਲਈ ਫ਼ੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਵਿਸ਼ੇਸ ਪਰਚਾ ਪੜਿਆ ਜਾਵੇਗਾ।
ਇਸ ਸੈਮੀਨਾਰ ਵਿੱਚ ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ ਦੇ ਉੱਪ ਕੁਲਪਤੀ ਡਾ ਰਨਬੀਰ ਸਿੰਘ ਸਵਾਗਤੀ ਭਾਸ਼ਣ ਦੇਣਗੇ ਜਦਕਿ ਸ੍ਰੀ ਅਮਿਤ ਚੱਡਾ, ਪ੍ਰੋਫੈਸਰ ਜੀ ਐਸ ਵਾਜਪਈ, ਸ੍ਰੀ ਅਸਮਾ ਲੋਨ ਅਤੇ ਮਨੀਸ਼ਾ ਬਹਿਲ ਤੋ ਇਲਾਵਾ ਕਈ ਹੋਰ ਵਿਦਵਾਨ ਸੈਮੀਨਾਰ ਨੂੰ ਸੰਬੋਧਨ ਕਰਨਗੇ।