ਜੰਮੂ (24 ਅਕਤੂਬਰ, 2015): ਭਾਰਤੀ ਫੌਜ ਵੱਲੋਂ ਸ਼੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦੀ ਵਰੇਗਂਢ ਮੌਕੇ ਇੱਥੇ ਪੁਲਿਸ ਵੱਲੋਂ ਬੀਤੀ 4 ਜੂਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੋਸਟਰ ਪਾੜਨ ਦੇ ਵਿਰੋਧ ‘ਚ ਸ਼ਾਂਤਮਈ ਧਰਨਾ ਦੇਣ ਵਾਲੇ ਸਿੱਖਾਂ ‘ਤੇ ਪੁਲਿਸ ਵਲੋਂ ਚਲਾਈ ਗੋਲੀ ਦੌਰਾਨ ਸ਼ਹੀਦ ਹੋਏ ਸਿੱਖ ਭਾਈ ਜਸਜੀਤ ਸਿੰਘ ਦੇ ਕਾਤਲ ਅਫ਼ਸਰਾਂ ਨੂੰ ਮੁੜ ਬਹਾਲ ਕਰਨ ਦੇ ਵਿਰੋਧ ਵਿਚ ਅੱਜ ਯੂਨਾਈਟਡ ਸਿੱਖ ਕੌਾਸਲ ਦੀ ਅਗਵਾਈ ‘ਚ ਦੁਪਹਿਰ 1 ਵਜੇ ਡਿਗਿਆਣਾ ਕੌਾਸਲ ਦਫ਼ਤਰ ਤੋਂ ਪਾਨਾਮਾ ਚੌਕ ਡਿਵਕਾਮ ਦਫ਼ਤਰ ਤੱਕ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ।

ਜ਼ਿਕਰਯੋਗ ਹੈ ਕਿ ਉਸ ਵੇਲੇ ਸਥਾਨਕ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਵਲੋਂ ਇਹ ਯਕੀਨ ਦਿੱਤਾ ਗਿਆ ਸੀ ਕਿ ਜੋ ਅਫਸਰ ਮੌਕੇ ‘ਤੇ ਦੋਸ਼ੀ ਪਾਏ ਗਏ ਉਨ੍ਹਾਂ ਨੂੰ ਮੁਅੱਤਲ ਕੀਤਾ ਜਾਵੇਗਾ ਤੇ ਨਿਰਪੱਖ ਜਾਂਚ ਕੀਤੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ ।
ਇਸ ਦੇ ਵਿਰੋਧ ‘ਚ ਅੱਜ ਰੋਸ ਮਾਰਚ ਦੇ ਰੂਪ ‘ਚ ਵਫ਼ਦ ਡਿਵਕਾਮ ਨੂੰ ਮਿਲਿਆ ਅਤੇ ਯਾਦ ਕਰਵਾਇਆ ਕਿ ਕਈ ਵਾਰੀ ਸਰਕਾਰ ਕੋਲ ਲਿਖਤੀ ਤੇ ਜ਼ੁਬਾਨੀ ਸ਼ਿਕਾਇਤਾਂ ਦਿੱਤੀਆਂ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਡਿਵਕਾਮ ਜੰਮੂ ਨੇ ਇਹ ਭਰੋਸਾ ਦਿੱਤਾ ਕਿ ਉਹ ਜ਼ਰੂਰ ਸਰਕਾਰ ਕੋਲ ਇਹ ਮਸਲਾ ਚੁੱਕਣਗੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।