Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜਥੇਦਾਰ ਮੰਡ ਦੇ ਜੱਦੀ ਪਿੰਡ ਸੈਦੇਕੇ ਰੁਹੇਲਾ ਦੇ ਨਿਵਾਸੀਆਂ ਵੱਲੋਂ ਸੁਖਬੀਰ ਬਾਦਲ ਨੂੰ ਝੂਠੇ ਦੋਸ਼ ਲਾਉਣ ਲਈ ਫਿਟਕਾਰ

ਜਥੇਦਾਰ ਮੰਡ ਦੇ ਜੱਦੀ ਪਿੰਡ ਸੈਦੇਕੇ ਰੁਹੇਲਾ ਦੇ ਨਿਵਾਸੀਆਂ ਵੱਲੋਂ ਸੁਖਬੀਰ ਬਾਦਲ ਨੂੰ ਝੂਠੇ ਦੋਸ਼ ਲਾਉਣ ਲਈ ਫਿਟਕਾਰ

ਚੰਡੀਗੜ੍ਹ: ਬਰਗਾੜੀ ਵਿਖੇ ਲੱਗੇ ਸਿੱਖ ਮੋਰਚੇ ਦੀ ਅਗਵਾਈ ਕਰ ਰਹੇ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਉੱਤੇ ਝੂਠੇ ਦੋਸ਼ ਲਾਉਣ ਲਈ ਉਨ੍ਹਾਂ ਦੇ ਜੱਦੀ ਪਿੰਡ ਸੈਦੇਕੇ ਰੁਹੇਲਾ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਸੁਖਬੀਰ ਬਾਦਲ ਨੂੰ ਫਿਟਕਾਰ ਪਾਈ ਗਈ ਹੈ।

ਪਿੰਡ ਸੈਦੇਕੇ ਰੁਹੇਲਾ ਦੇ ਨਗਰ ਨਿਵਾਸੀ

ਜਿਕਰਯੋਗ ਹੈ ਕਿ ਪਿਛਲੀ 16 ਸਤੰਬਰ ਨੂੰ ਬਾਦਲ ਦਲ ਵੱਲੋਂ ਫਰੀਦਕੋਟ ਵਿਖੇ ਜਬਰ ਵਿਰੋਧੀ ਰੈਲੀ ਕੀਤੀ ਗਈ ਸੀ ਜਿਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬਰਗਾੜੀ ਮੋਰਚੇ ‘ਤੇ ਬੈਠੇ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਉਤੇ ਭ੍ਰਿਸ਼ਟਾਚਾਰ ਕਰਕੇ 30 ਲੱਖ ਦੀ ਜਮੀਨ ਖਰੀਦਣ ਦੇ ਦੋਸ਼ ਲਾਏ ਸਨ। ਉਹਨਾਂ ਦੋਸ਼ਾ ਨੂੰ ਜਥੇਦਾਰ ਮੰਡ ਦੇ ਨਿੱਜੀ ਪਿੰਡ ਸੈਦੇ ਕੇ ਰੁਹੇਲਾ ਦੇ ਵਾਸੀਆਂ ਨੂੰ ਮੁੱਢੋਂ ਰੱਦ ਕੀਤਾ ਗਿਆ ਹੈ।

ਪਿੰਡ ਵਾਲਿਆਂ ਨੇ ਦੱਸਿਆ ਕਿ ਜਿਹੜੀ ਰਜਿਸਟਰੀ ਵਿਖਾਕੇ ਭਾਈ ਧਿਆਨ ਸਿੰਘ ਮੰਡ ‘ਤੇ ਦੋਸ਼ ਲਗਾਏ ਜਾ ਰਹੇ ਹਨ ਇਹ ਜਮੀਨ 2006 ਵਿੱਚ ਸਰਦਾਰ ਗੱਜਣ ਸਿੰਘ ਜੋ ਕਿ ਤਿੰਨ ਵਾਰ ਪਿੰਡ ਦੇ ਸਰਪੰਚ ਰਹੇ ਹਨ, ਪਾਸੋਂ ਖਰੀਦੀ ਗਈ ਸੀ। ਜਮੀਨ ਖਰੀਦਣ ਤੋਂ ਪਹਿਲਾਂ ਆਪਣੀ ਸਾਢੇ ਛੇ ਕਿੱਲੇ ਜਮੀਨ ਮੰਡ ਪਰਿਵਾਰ ਨੇ ਵੇਚੀ ਸੀ। 2006 ‘ਚ ਖਰੀਦੀ ਗਈ ਜਮੀਨ ਦਾ ਮੁੱਲ 6.5 ਲੱਖ ਦੇ ਹਿਸਾਬ ਨਾਲ ਉਦੋਂ ਹੀ ਦੇ ਦਿੱਤਾ ਗਿਆ ਸੀ ਜਿਸਦੀ ਰਜਿਸਟਰੀ ਬਾਕੀ ਸੀ ਉਹ ਹੁਣ ਕਰਵਾਈ ਗਈ ਹੈ।

ਸਰਦਾਰ ਗੱਜਣ ਸਿੰਘ ਸਰਪੰਚ ਦਾ ਮੰਡ ਪਰਿਵਾਰ ਨਾਲ ਪਿਛਲੇ 40 ਸਾਲਾਂ ਤੋ ਬਹੁਤ ਗੂੜ੍ਹਾ ਪਿਆਰ ਹੈ। ਹਰ ਸੁਖ ਦੁੱਖ ਵਿੱਚ ਉਹ ਇੱਕ ਦੂਜੇ ਦੇ ਸਹਾਈ ਰਹੇ। ਪਿੰਡ ਵਾਲਿਆਂ ਨੇ ਸੁਖਬੀਰ ਬਾਦਲ ਵੱਲੋਂ ਮੱਝਾ ਗਾਵਾਂ ਚੋਰੀ ਕਰਨ ਦਾ ਅਤਿ ਘਿਨੌਣਾ ਦੋਸ਼ ਮੰਡ ਪਰਿਵਾਰ ਤੇ ਲਾਏ ਜਾਣ ‘ਤੇ ਜੋਰਦਾਰ ਨਿੰਦਾ ਕੀਤੀ ਹੈ ਅਤੇ ਕਿਹਾ ਸਗੋਂ ਬਾਦਲ ਸਰਕਾਰ ਦੌਰਾਨ ਮੰਡ ਪਰਿਵਾਰ ਦੀਆਂ ਦੋ ਮੱਝਾਂ 2011 ‘ਚ ਚੋਰੀ ਹੋਈਆਂ ਸਨ ਅਤੇ ਸਰਕਾਰ ਵੱਲੋਂ ਚੋਰਾਂ ਦੀ ਪੁਛਤ ਪਨਾਹੀ ਕਰਕੇ ਮਾਮਲੇ ਦੀ ਜਾਂਚ ਨਹੀਂ ਹੋਣ ਦਿੱਤੀ ਗਈ ਸੀ ਅਤੇ ਅੱਜ ਤੱਕ ਨਾਂ ਮੱਝਾਂ ਲੱਭੀਆਂ ਹਨ ਅਤੇ ਨਾਂ ਚੋਰ।

ਸੋ ਸਾਰੇ ਘਟਨਾਕਰਮ ਨੂੰ ਵੇਖਦੇ ਹੋਇਆ ਪਿੰਡ ਸੈਦੇ ਕੇ ਰੁਹੇਲਾ ਦੇ ਨਿਵਾਸੀਆਂ ਵੱਲੋ ਬਾਦਲ ਪਰਿਵਾਰ ਨੂੰ ਘਟੀਆ ਰਾਜਨੀਤੀ ਕਰਨ ਤੇ ਫਿਟਕਾਰ ਪਾਈ ਗਈ ਹੈ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਸਾਰਾ ਪਿੰਡ ਜਥੇਦਾਰ ਧਿਆਨ ਸਿੰਘ ਮੰਡ ਨਾਲ ਚਟਾਨ ਵਾਂਗ ਖੜ੍ਹਾ ਹੈ ਅਤੇ ਬਰਗਾੜੀ ਇਨਸਾਫ ਮੋਰਚੇ ਦਾ ਪੁਰਜੋਰ ਸਮਰਥਨ ਕਰਦਾ ਹੈ ਤਾਂ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਗੁਰਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਮਿਲ ਸਕਣ।

ਇਸ ਸਮੇ ਸਰਦਾਰ ਗੱਜਣ ਸਿੰਘ ਸਾਬਕਾ ਸਰਪੰਚ , ਜਸਵਿੰਦਰ ਸਿੰਘ ਮੈੰਬਰ ਪੰਚਾਇਤ , ਬਲਾਕਾ ਸਿੰਘ ਮੈਂਬਰ ਪੰਚਾਇਤ , ਸਾਰਜ ਸਿੰਘ , ਮਨਜੀਤ ਸਿੰਘ , ਗੁਰਬਖਸ਼ ਸਿੰਘ , ਕੁਲਵੰਤ ਸਿੰਘ , ਪ੍ਰੀਤਮ ਸਿੰਘ , ਅਜੀਤ ਸਿੰਘ , ਇਕਬਾਲ ਸਿੰਘ , ਮਲਕੀਤ ਸਿੰਘ , ਬੇਅੰਤ ਸਿੰਘ , ਗੁਰਨਾਮ ਸਿੰਘ , ਜਥੇਦਾਰ ਨਿਸ਼ਾਨ ਸਿੰਘ , ਗਿਆਨ ਸਿੰਘ ਮੰਡ , ਵਰਿਆਮ ਸਿੰਘ ਅਤੇ ਸਮੂਹ ਮੰਡ ਪਰਿਵਾਰ ਹਾਜਰ ਸੀ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਿਸੇ ਤੇਜਧਾਰ ਹਥਿਆਰ ਨਾਲ ਸੁਖਬੀਰ ਬਾਦਲ ’ਤੇ ਹਮਲਾ ਕੀਤਾ
11 ਅਗਸਤ 2025 ਨੂੰ ਬਾਦਲ ਪਰਿਵਾਰ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (SAD) ਤੋਂ ਵੱਖ ਹੋਏ ਹਿੱਸੇ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਐਲਾਨ ਕੀਤੀ ਗਿਆ ਹੈ। ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ
ਅੱਜ ਭਾਈ ਨਾਰਾਇਣ ਸਿੰਘ ਚੌੜਾ ਦੀ ਜਮਾਨਤ ਮਨਜ਼ੂਰ ਕਰ ਲਈ ਗਈ
ਅੱਜ ਭਾਈ ਨਾਰਾਇਣ ਸਿੰਘ ਚੌੜਾ ਦੀ ਜਮਾਨਤ ਮਨਜ਼ੂਰ ਕਰ ਲਈ ਗਈ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: