ਬਠਿੰਡਾ (13 ਦਸੰਬਰ, 2015): ਬਾਦਲ ਦਲ ਦੇ ਆਗੂ ਦੀ ਬੱਸ ਵੱਲੋਂ ਇੱਕ ਨਬਾਲਗ ਕੁੜੀ ਨੂੰ ਗਿੱਦੜਬਾਹ ਦੇ ਨਜ਼ਦੀਕੀ ਪਿੰਡ ਚੰਨੂ ਨੇੜੇ ਕੁਚਲਨ ਦੇ ਮਾਮਲੇ ਨੂੰ ਆਉਣ ਵਾਲੇ ਦਿਨਾਂ ਵਿੱਚ ਲੋਕ ਸਭਾ ਵਿੱਚ ਉਠਾਇਆ ਜਾਵੇਗਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਬਰ ਭਗਵੰਤ ਮਾਨ ਨੇ ਕੀਤਾ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਬਠਿੰਡਾ ਦੇ ਸਰਕਟ ਹਾਊਸ ਵਿਖੇ ਪ੍ਰੈਸ ਕਾਨਫਰਸੰ ਦੌਰਾਨ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕੀਤਾ ।
ਉਨ੍ਹਾਂ ਆਖਿਆ ਕਿ ਉਹ ਇਸ ਮਸਲੇ ਨੰੂ ਸੰਸਦ ‘ਚ ਉਠਾ ਕੇ ਸੰਸਦ ‘ਚ ਮੌਜੂਦ ਹਰਸਿਮਰਤ ਕੌਰ ਬਾਦਲ ਤੋਂ ਜਵਾਬ ਮੰਗਣਗੇ ਕਿ ਆਖਰ ਬਾਦਲ ਪਰਿਵਾਰ ਜਾਂ ਉਨ੍ਹਾਂ ਦੇ ਨਜਦੀਕੀਆਂ ਦੀਆਂ ਬੱਸਾਂ ਹੇਠਾਂ ਹੀ ਕਿਉਂ ਨੰਨੀਆਂ ਛਾਵਾਂ ਕੁਚਲੀਆਂ ਜਾਂਦੀਆਂ ਹਨ?
ਇਸ ਮੌਕੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਸੰਸਦ ਮੈਂਬਰ ਸਾਧੂ ਸਿੰਘ, ਬੀਬੀਆਂ ਦੇ ਵਿੰਗ ਦੀ ਮੁਖੀ ਬੀਬੀ ਪ੍ਰੋ: ਬਰਜਿੰਦਰ ਕੌਰ, ਹਿੰਮਤ ਸਿੰਘ, ਸ਼ੇਰ ਗਿੱਲ ਵੀ ਮੌਜੂਦ ਸਨ ।
ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਲੜਕੀ ਦੇ ਬੱਸ ਹੇਠ ਕੁਚਲਣ ਮੌਕੇ ਪੁੱਜੇ ਆਪ ਦੇ ਵਰਕਰ ਨਰਿੰਦਰ ਸਿੰਘ ਸੰਧੂ ਨੇ ਜਦ ਇਸ ਘਟਨਾ ਦੀ ਵੀਡੀਓਗ੍ਰਾਫੀ ਕਰਨੀ ਚਾਹੀ ਤਾਂ ਪੁਲਿਸ ਨੇ ਕਥਿਤ ਤੌਰ ‘ਤੇ ਉਸਦੀ ਕੁੱਟਮਾਰ ਕੀਤੀ ਅਤੇ ‘ਆਪ’ ਦੇ ਫਿਰੋਜ਼ਪੁਰ ਜ਼ੋਨ ਦੇ ਖਜਾਨਚੀ ਬਚਿੱਤਰ ਸਿੰਘ ਨਾਲ ਵੀ ਬਦਤਮੀਜੀ ਕੀਤੀ ।ਆਪ ਆਗੂ ਨੇ ਕਿਹਾ ਕਿ ਇਸ ਮਾਮਲੇ ‘ਚ ਇਨਸਾਫ ਲਈ ਉਹ ਹਾਈਕੋਰਟ ਦਾ ਦਰਵਾਜਾ ਵੀ ਖੜਕਾਉਣਗੇ।