ਗੁਜਰਾਤ (15 ਜੁਲਾਈ, 2015): ਗੁਜਰਾਤ ਹਾਈਕੋਰਟ ਦੇ ਜੱਜਾਂ ਦੇ ਇੱਕ ਬੈਂਚ ਨੇ ਮੁਸਲਿਮ ਕਤਲੇਆਮ ਦੇ ਕੇਸ ਦੀ ਸੁਣਵਾਈ ਦੌਰਾਨ ਆਪਣੇ ਆਪ ਨੂੰ ਕੇਸ ਤੋਂ ਵੱਖ ਕਰ ਲ਼ਿਆ ਹੈ। ਜੱਜਾਂ ਦੇ ਇਸ ਬੈਂਚ ਨੇ ਨਰੋਦਾ ਮੁਸਲਿਮ ਕਤਲੇਆਮ ਨਾਲ ਸਬੰਧਿਤ 29 ਦੋਸ਼ੀਆਂ ਦੀ ਅਪੀਲ ਦੀ ਸੁਣਾਈ ਕਰਨੀ ਸੀ, ਜਿਨ੍ਹਾਂ ਵਿੱਚ ਗੁਜਰਾਤ ਦੀ ਸਬਾਕਾ ਮੰਤਰੀ ਮਾਯਾਬੇਨ ਕੋਡਨਾਨੀ ਅਤੇ ਵਿਸ਼ਵ ਹਿੰਦੂ ਪ੍ਰੀਸਦ ਦੇ ਸਾਬਕਾ ਆਗੂ ਬਾਪੂ ਬਜਰੰਗੀ ਸ਼ਾਮਿਲ ਹਨ। ਸੁਣਵਾਈ ਅਦਾਲਤ ਵੱਲੋਂ ਦਿੱਤੀ ਸਜ਼ਾ ਦੇ ਵਿਰੁੱਧ ਉਨ੍ਹਾਂ ਹਾਈਕੋਰਟ ਵਿੱਚ ਅਪੀਲ਼ ਕੀਤੀ ਸੀ।

ਜਿਉਂ ਹੀ ਕੇਸ ਦੀ ਸੁਣਵਾਈ ਸ਼ੁਰੂ ਹੋਈ ਤਾਂ ਬੈਂਚ ਦੇ ਜੱਜਾਂ ਨੇ ਆਪਣੇ ਆਪ ਨੂੰ ਕੇਸ ਤੋਂ ਵੱਖ ਕਰ ਲਿਆ। ਜੱਜ ਐੱਮ. ਆਰ ਸ਼ਾਹ ਅਤੇ ਜੱਜ ਕੇ. ਐੱਸ ਝਾਵੇਰੀ ਨੇ ਕਿਹਾ ਕਿ ਦੋਸ਼ੀਆਂ ਨੇ ਉਨ੍ਹਾਂ ਤੱਕ ਕੇਸ ਦੇ ਸਿਲਸਿਲੇ ਵਿੱਚ ਪਹੂੰਚ ਕਰਨ ਦੀ ਕੋਸ਼ਿਸ਼ ਕੀਤੀ ਹੈ।
ਵਿਕੀਪੀਡੀਆ ਅਨੁਸਾਰ ਗੁਜਰਾਤ ਦੇ 2002 ਵਿੱਚ ਹੋਏ ਮੁਸਲਿਮ ਕਤਲੇਆਮ ਸਮੇਂ 28 ਫਰਵਰੀ 2002 ਨੂੰ ਅਹਿਮਦਾਬਾਦ ਦੇ ਨਰੋਦਾ ਵਿੱਚ ਹੋਏ ਕਤਲੇਆਮ ਦੌਰਾਨ 97 ਮੁਸਲਮਾਨਾਂ ਦਾ ਬੜੀ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ ਸੀ।ਲਗਭਗ 5000 ਵਿਅਕਤੀਆਂ ਦੇ ਸਮੂਹ ਵਾਲੀ ਇਸ ਕਾਤਲ ਭੀੜ ਦੀ ਅਗਵਾਈ ਗੁਜਰਾਤ ਦੀ ਸੱਤਾਧਾਰੀ ਪਾਰਟੀ ਭਾਜਪਾ ਦੀ ਹਮਾਇਤ ਪ੍ਰਾਪਤ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸ਼ਾਖਾ ਬਜਰੰਗ ਦਲ ਕਰ ਰਹੀ ਸੀ। ਇਹ ਕਤਲੇਆਮ ਗੋਧਰਾ ਵਿੱਚ ਰੇਲਵੇ ਗੱਡੀ ਸੜਨ ਦੀ ਘਟਨਾ ਤੋਂ ਇੱਕ ਦਿਨ ਬਾਅਦ ਹੋਈ ਸੀ।