ਹਾਰਟਫੋਟ, ਕਨੈਟੀਕਟ: ਅਮਰੀਕਾ ਦੇ 125 ਸਾਲਾ ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਅਮਰੀਕਾ ਦੇ ਇਕ ਰਾਜ ਦੇ ਗਵਰਨਰ ਨੇ ਨਾਨਕਸ਼ਾਹੀ ਸੰਮਤ ਨੂੰ ਮੁੱਖ ਰੱਖ ਕੇ ਸਿੱਖਾਂ ਨੂੰ ਨਾ ਹੀ ਸਿਰਫ ਓਹਨਾ ਦੇ ਨਵੇਂ ਸਾਲ ਦੀਆਂ ਮੁਬਾਰਕਾ ਦਿਤੀਆਂ ਹਨ ਸਗੋ “ਮਾਰਚ 14” (1 ਚੇਤ) ਨੂੰ ਸਿੱਖ ਨਵੇਂ ਸਾਲ ਵਜੋਂ ਮਾਨਤਾ ਵੀ ਦਿੱਤੀ ਹੈ।

ਨਾਨਕਸ਼ਾਹੀ ਸੰਮਤ 14 ਮਾਰਚ ਨੂੰ ਚੇਤ ਮਹੀਨੇ ਅਤੇ ਨਵੇਂ ਦੀ ਸ਼ੁਰੂਆਤ ਹੁੰਦੀ ਹੈ।

ਕਨੈਟੀਕਟ ਤੋਂ ਵਰਲਡ ਸਿੱਖ ਪਾਰਲੀਮੈਂਟ ਦੇ ਮੈਬਰ ਸਵਰਨਜੀਤ ਸਿੰਘ ਖਾਲਸਾ ਨੇ ਇਸ ਬਾਰੇ ਜਾ ਣਕਾਰੀ ਦਿੱਤੀ ਹੈ।
ਵਧੇਰੇ ਜਾਣਕਾਰੀ ਲਈ ਪੜ੍ਹੋ – Connecticut Governor Recognises Sikh New Year