
ਚੰਡੀਗੜ੍ਹ( 18 ਸਤੰਬਰ, 2015): ਪੰਜਾਬੀ ਜ਼ੁਬਾਨ ਨੂੰ ਪਿਆਰ ਕਰਨ ਵਾਲਿਆਂ ਲਈ ਇਕ ਖ਼ੁਸ਼ਖਬਰੀ ਹੈ ਕਿ ਐੱਪਲ ਨੇ ਆਈਫੋਨ ਦੇ ਨਵੇਂ ਸਾਫ਼ਟਵੇਅਰ ਅਪਡੇਸ਼ਨ ਆਈ.ਓ.ਐਸ. 9.0 ਦੇ ਕੀ-ਬੋਰਡ ‘ਚ ਪੰਜਾਬੀ ਲਿਖਣ ਦੀ ਵੀ ਸਹੂਲਤ ਦਿੱਤੀ ਹੈ ।
ਇਸ ਵਿਚ ਦੋ ਤਰ੍ਹਾਂ ਦੇ ਕੀ-ਬੋਰਡ ਹਨ ਇਕ ਫੋਨੈਟਿਕ ਅਤੇ ਦੂਜਾ ਸਟੈਂਡਰਡ । ਹੁਣ ਆਈ ਫੋਨ ਅਤੇ ਆਈ ਪੈਡ ਦੀ ਵਰਤੋਂ ਕਰਨ ਵਾਲਾ ਕੋਈ ਵੀ ਵਿਅਕਤੀ ਕੀ-ਬੋਰਡ ‘ਤੇ ਗਲੋਬ ਦੇ ਨਿਸ਼ਾਨ ਨੂੰ ਦੱਬ ਕੇ ਅੰਗਰੇਜ਼ੀ ਅਤੇ ਪੰਜਾਬੀ ਕੀ-ਬੋਰਡ ਵੱਲ ਬਦਲ ਸਕਦਾ ਹੈ ।
ਇਸ ਕੀ-ਬੋਰਡ ਰਾਹੀਂ ਸੋਸ਼ਲ ਮੀਡੀਆ (ਫੇਸਬੁੱਕ, ਟਵਿੱਟਰ ਅਤੇ ਵਟਸ-ਐਪ) ਆਦਿ ਕਿਸੇ ਵੀ ਐਪਲੀਕੇਸ਼ਨ ‘ਤੇ ਸਿੱਧੇ ਹੀ ਪੰਜਾਬੀ ‘ਚ ਲਿਖਿਆ ਜਾ ਸਕਦਾ ਹੈ ।