Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਸਟਰੇਲੀਆਈ ਚੋਣਾਂ ‘ਚ ਗਰੀਨਜ਼ ਪਾਰਟੀ ਦੀ ਸਿੱਖ ਉਮੀਦਵਾਰ ਬੀਬੀ ਭੱਠਲ ਵਿਰੁੱਧ ਨਸਲੀ ਟਿੱਪਣੀਆਂ

ਆਸਟਰੇਲੀਆਈ ਚੋਣਾਂ ‘ਚ ਗਰੀਨਜ਼ ਪਾਰਟੀ ਦੀ ਸਿੱਖ ਉਮੀਦਵਾਰ ਬੀਬੀ ਭੱਠਲ ਵਿਰੁੱਧ ਨਸਲੀ ਟਿੱਪਣੀਆਂ

ਮੈਲਬਰਨ: ਉੱਤਰੀ ਮੈਲਬਰਨ ਦੀ ਬੈਟਮੈਨ ਸੀਟ ਤੋਂ ਗਰੀਨਜ਼ ਪਾਰਟੀ ਦੀ ਉਮੀਦਵਾਰ ਸਿੱਖ ਪਿਛੋਕੜ ਨਾਲ ਸੰਬੰਧਿਤ ਬੀਬੀ ਐਲੈਕਸ ਭੱਠਲ ਖ਼ਿਲਾਫ਼ ਨਸਲੀ ਟਿੱਪਣੀਆਂ ਦਾ ਮਾਮਲਾ ਸਾਹਮਣੇ ਆਇਆ ਹੈ ਹਲਕੇ ‘ਚ ਪਿਛਲੇ ਦਿਨਾਂ ਤੋਂ ਪਰਚੇ ਵੰਡੇ ਗਏ ਹਨ ਜਿਨ੍ਹਾਂ ਉੱਤੇ ਐਲੈਕਸ ਭੱਠਲ ਦੇ ਪਿਛੋਕੜ ਅਤੇ ਧਾਰਮਿਕ ਅਕੀਦਿਆਂ ਵਿਰੁੱਧ ਭੱਦੀ ਸ਼ਬਦਾਵਲੀ ਲਿਖੀ ਗਈ ਹੈ ਬੀਬੀ ਭੱਠਲ ਮੁਤਾਬਿਕ ਇਸ ਘਟਨਾ ਨਾਲ ਸਿੱਖ ਭਾਈਚਾਰੇ ਦੀ ਬਹੁਗਿਣਤੀ ਅਤੇ ਉਨ੍ਹਾਂ ਨੂੰ ਨਿੱਜੀ ਤੌਰ ਉੱਤੇ ਗਹਿਰਾ ਧੱਕਾ ਲੱਗਿਆ ਹੈ ਇਸ ਨੂੰ ਨਸਲੀ ਅਤੇ ਨਫ਼ਰਤ ਭਰਪੂਰ ਪ੍ਰਾਪੇਗੰਡਾ ਦੱਸਦਿਆਂ ਬੀਬੀ ਭੱਠਲ ਨੇ ਕਿਹਾ ਹੈ ਓਨ੍ਹਾਂ ਦਾ ਧਰਮ ਸਰਬੱਤ ਦੇ ਭਲੇ ਦਾ ਸੁਨੇਹਾ ਦਿੰਦਾ ਹੈ ਸਿੱਖ ਸਭ ਨੂੰ ਬਰਾਬਰ ਰੱਖ ਕੇ ਮਨੁੱਖਤਾ ਦੀ ਬਿਹਤਰੀ ਲਈ ਹਮੇਸ਼ਾ ਕਾਰਜਸ਼ੀਲ ਰਹਿੰਦੇ ਹਨ।

ਨਸਲੀ ਟਿੱਪਣੀਆਂ ਵਿਰੱਧ ਰੋਸ ਜ਼ਾਹਿਰ ਕਰਦਿਆਂ ਬੀਬੀ ਐਲੈਕਸ ਭੱਠਲ
ਨਸਲੀ ਟਿੱਪਣੀਆਂ ਵਿਰੱਧ ਰੋਸ ਜ਼ਾਹਿਰ ਕਰਦਿਆਂ ਬੀਬੀ ਐਲੈਕਸ ਭੱਠਲ

ਇਹ ਕਾਰਵਾਈਆਂ ਉਨ੍ਹਾਂ ਨੂੰ ਅਕੀਦੇ ਤੋਂ ਨਹੀਂ ਹਿਲਾ ਸਕਦੀਆਂ ਸਗੋਂ ਓਹ ਹੋਰ ਵੱਧ ਚੜ੍ਹ ਕੇ ਪਾਰਟੀ ਦੇ ਟੀਚਿਆਂ ‘ਤੇ ਕੰਮ ਕਰਨਗੇ ਅਜਿਹੇ ਅਨਸਰਾਂ ਨੂੰ ਸੁਚੇਤ ਕਰਦਿਆਂ ਬੀਬੀ ਭੱਠਲ ਨੇ ਕਿਹਾ ਹੈ ਕਿ ਆਸਟਰੇਲੀਆ ‘ਚ ਨਫ਼ਰਤੀ ਸੋਚ ਅਤੇ ਨਸਲੀ ਪਹੁੰਚ ਲਈ ਕੋਈ ਥਾਂ ਨਹੀਂ। ਉਨ੍ਹਾਂ ਇਸ ਮਾਮਲੇ ਨੂੰ ਲੈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ।

ਦੋ ਜੁਲਾਈ ਨੂੰ ਪੈ ਰਹੀਆਂ ਵੋਟਾਂ ‘ਚ ਲੇਬਰ ਪਾਰਟੀ ਦੀ ਰਵਾਇਤੀ ਸੀਟ ‘ਚ ਹੋਰ ਉਮੀਦਵਾਰਾਂ ਨੂੰ ਸਖ਼ਤ ਮੁਕਾਬਲਾ ਦੇ ਰਹੀ ਐਲਕਸ ਭੱਠਲ ਦੇ ਸਮਰਥਕਾਂ ਨੇ ਸੋਸ਼ਲ ਮੀਡੀਏ ਅਤੇ ਜਨਤਕ ਮੰਚਾਂ ਰਾਹੀਂ ਇਨ੍ਹਾਂ ਕੋਝੀਆਂ ਹਰਕਤਾਂ ਨੂੰ ਵਿਰੋਧੀਆਂ ਦੀ ਹੇਠਲੇ ਪੱਧਰ ਦੀ ਕਾਰਵਾਈ ਕਿਹਾ ਹੈ ਜਿਸ ਨਾਲ ਜ਼ਾਹਿਰ ਹੈ ਕਿ ਇਸ ਉਮੀਦਵਾਰ ਦੀ ਮਕਬੂਲ ਲੋਕ ਪੱਖੀ ਪਹੁੰਚ ਦੂਜੀਆਂ ਪਾਰਟੀਆਂ ਨੂੰ ਹਜ਼ਮ ਨਹੀਂ ਹੋ ਰਹੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਆਸਟ੍ਰੇਲੀਆ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਵਾਸਤੇ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਦਸਤਾਵੇਜ਼ ਵਿੱਚ
ਆਸਟ੍ਰੇਲੀਆ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਵਾਸਤੇ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਦਸਤਾਵੇਜ਼ ਵਿੱਚ
ਲੰਘੀ 7 ਨਵੰਬਰ 2024 ਨੂੰ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਕੈਨਬਰਾ ਸਥਿਤ ਆਸਟਰੇਲੀਆ ਦੀ ਫੈਡਰਲ ਪਾਰਲੀਮੈਂਟ ਵਿੱਚ ਨਵੰਬਰ 1984 ਦੌਰਾਨ ਇੰਡੀਆ ਭਰ ਵਿੱਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ 40ਵੀਂ ਯਾਦ
ਲੰਘੀ 7 ਨਵੰਬਰ 2024 ਨੂੰ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਕੈਨਬਰਾ ਸਥਿਤ ਆਸਟਰੇਲੀਆ ਦੀ ਫੈਡਰਲ ਪਾਰਲੀਮੈਂਟ ਵਿੱਚ ਨਵੰਬਰ 1984 ਦੌਰਾਨ ਇੰਡੀਆ ਭਰ ਵਿੱਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ 40ਵੀਂ ਯਾਦ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: