Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਸਟਰੇਲੀਆ ‘ਚ 49 ਹਜ਼ਾਰ ਸਾਲ ਪੁਰਾਣਾ ਤਰਾਸ਼ਿਆ ਪੱਥਰ ਮਿਿਲਆ

ਆਸਟਰੇਲੀਆ ‘ਚ 49 ਹਜ਼ਾਰ ਸਾਲ ਪੁਰਾਣਾ ਤਰਾਸ਼ਿਆ ਪੱਥਰ ਮਿਿਲਆ

ਮੈਲਬਰਨ: ਆਸਟਰੇਲੀਆ ਦੇ ਉੱਤਰ ਪੱਛਮੀ ਖੇਤਰ ‘ਚੋਂ ਇੱਕ ਕੁਹਾੜੇ ਦਾ ਹਿੱਸਾ ਮਿਿਲਆ ਹੈ ਜੋ 49 ਹਜ਼ਾਰ ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਪੁਰਾਤਤਵ ਮਹਿਕਮੇਂ ਮੁਤਾਬਿਕ ਇਹ ਤਿੱਖਾ ਤਰਾਸ਼ਿਆ ਪੱਥਰ ਇਸ ਤੱਥ ਦਾ ਗਵਾਹ ਹੈ ਕਿ ਯੂਰਪ ਤੋਂ ਹਜ਼ਾਰਾਂ ਸਾਲ ਪਹਿਲਾਂ ਜ਼ਿੰਦਗੀ ਗ਼ੁਜ਼ਾਰਨ ਲਈ ਜ਼ਰੂਰੀ ਮਨੁੱਖੀ ਕਲਪਨਾ ਅਤੇ ਸਿਰਜਣਾ ਨੇ ਆਸਟਰੇਲੀਆ ਦੀ ਧਰਤੀ ਉੱਤੇ ਅੰਗੜਾਈ ਲੈ ਲਈ ਸੀ।

ਆਸਟਰੇਲੀਅਨ ਪੁਰਾਤਤਵ ਵਿਭਾਗ ਮਤਾਬਿਕ 49 ਹਜ਼ਾਰ ਸਾਲ ਪੁਰਾਣੇ ਕੁਹਾੜੇ ਦਾ ਹਿੱਸਾ
ਆਸਟਰੇਲੀਅਨ ਪੁਰਾਤਤਵ ਵਿਭਾਗ ਮਤਾਬਿਕ 49 ਹਜ਼ਾਰ ਸਾਲ ਪੁਰਾਣੇ ਕੁਹਾੜੇ ਦਾ ਹਿੱਸਾ

ਵੈਸਟਰਨ ਆਸਟਰੇਲੀਆ ਸੂਬੇ ਦੇ ਕਿੰਬਰਲੀ ਇਲਾਕੇ ‘ਚੋਂ ਮਿਿਲਆ ਕੁਹਾੜੇ ਦਾ ਇਹ ਹਿੱਸਾ ਉਨ੍ਹਾਂ ਪਹਿਲੇ ਸਮਿਆਂ ਦਾ ਹੈ ਜਦੋਂ ਅਜੋਕੇ ਮਨੁੱਖੀ ਨੇ ਆਸਟਰੇਲੀਆ ‘ਚ ਪੈਰ ਧਰਿਆ ਸੀ ਅਤੇ ਨਿੱਤ ਦਿਨ ਦੀਆਂ ਲੋੜਾਂ ਲਈ ਉਸਨੂੰ ਅਜਿਹੇ ਸੰਦਾਂ ਦੀ ਜ਼ਰੂਰਤ ਮਹਿਸੂਸ ਹੋਈ।

ਸਥਾਨਕ ਰੇਡੀਓ ਨਾਲ ਜਾਣਕਾਰੀ ਸਾਂਝੀ ਕਰਦਿਆਂ ਖੋਜ ‘ਚ ਸ਼ਾਮਿਲ ਮਾਹਿਰਾਂ ਮੁਤਾਬਿਕ ਦੱਖਣ ਪੂਰਬੀ ਏਸ਼ੀਆ ‘ਚੋਂ ਵੀ ਕੋਈ ਅਜਿਹਾ ਔਜ਼ਾਰ ਸਾਹਮਣੇ ਨਹੀਂ ਲਿਆਂਦਾ ਗਿਆ ਜੋ ਹਜ਼ਾਰਾਂ ਸਦੀਆਂ ਪੁਰਾਣੀ ਮਨੁੱਖੀ ਸਿਰਜਣਾ ‘ਤੇ ਰੌਸ਼ਨੀ ਪਾਉਂਦਾ ਹੋਵੇ।

ਦਰਅਸਲ ਆਸਟਰੇਲੀਆਈ ਮੂਲਵਾਸੀਆਂ ਦੀਆਂ ਇੰਨਾਂ ਨਿਸ਼ਾਨੀਆਂ ਤੋਂ ਇਹ ਪਰਤੱਖ ਹੈ ਕਿ ਇਸ ਮਹਾਂਦੀਪ ‘ਤੇ ਹਜ਼ਾਰਾਂ ਸਾਲ ਪਹਿਲਾਂ ਔਜਾਰ ਹੋਂਦ ‘ਚ ਲਿਆਂਦੇ ਗਏ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇੱਥੋਂ ਦੇ ਇੱਕ ਇਸਾਈ ਸਕੂਲ ਵੱਲ੍ਹੋਂ ਸਿੱਖ ਵਿਿਦਆਰਥੀ ਉੱਤੇ ਪਟਕਾ ਬੰਨ੍ਹ ਕੇ ਸਕੂਲ ਆਓਣ ਉੱਤੇ ਲਗਾਈ ਪਾਬੰਦੀ ਨੂੰ ਵਿਕਟੋਰੀਅਨ ਅਦਾਲਤ ਨੇ ਗੈਰਕਾਨੂੰਨੀ ਵਿਤਕਰਾ ਭਰਪੂਰ ਅਤੇ ਪੱਖਪਾਤੀ ਐਲਾਨ ਦਿੱਤਾ ਹੈ।
ਇੱਥੇ ਰੋਹਿੰਗਾ ਭਾਈਚਾਰੇ ਨਾਲ ਮਿਆਂਮਾਰ 'ਚ ਹੋ ਰਹੇ ਨਸਲਘਾਤ ਵਿਰੁੱਧ ਮੈਲਬਰਨ(ਆਸਟ੍ਰੇਲੀਆ) ਵਿੱਚ ਮੁਜ਼ਾਹਰਾ ਕੀਤਾ ਗਿਆ। ਇੰਟਰਨੈਸ਼ਨਲ ਰੋਹੀੰਗੀਆ ਕੌਂਸਲ ਨੇ ਇਸ ਨਸਲਕੁਸ਼ੀ ਦੇ ਖਿਲਾਫ ਮੈਲਬਰਨ ਸ਼ਹਿਰ ਦੀ ਸਟੇਟ ਲਾਇਬ੍ਰੇਰੀ ਵਿਖੇ ਵਿਰੋਧ
ਬੀਤੇ ਕੱਲ੍ਹ (7 ਸਤੰਬਰ) ਨੂੰ ਇੱਥੇ ਰੋਹੀੰਗੀਆ ਭਾਈਚਾਰੇ ਨਾਲ ਮਿਆਂਮਾਰ 'ਚ ਹੋ ਰਹੇ ਨਸਲਘਾਤ ਵਿਰੁੱਧ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਸਥਾਨਕ ਰੋਹੀਂਗੀਆ ਮੂਲ ਦੇ ਲੋਕਾਂ ਸਮੇਤ ਸਿੱਖ ਸੰਸਥਾਵਾਂ ਨੇ ਵੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: