Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕਾ, ਉਜ਼ਬੇਕਿਸਤਾਨ, ਅਫਗਾਨਿਸਤਾਨ, ਅਤੇ ਪਾਕਿਸਤਾਨ ‘ਚਹੁੰਧਿਰੀ ਕੂਟਨੀਤਕ ਮੰਚ’ ਬਣਾਉਣ ਲਈ ਸਹਿਮਤ ਹੈ

ਅਮਰੀਕਾ, ਉਜ਼ਬੇਕਿਸਤਾਨ, ਅਫਗਾਨਿਸਤਾਨ, ਅਤੇ ਪਾਕਿਸਤਾਨ ‘ਚਹੁੰਧਿਰੀ ਕੂਟਨੀਤਕ ਮੰਚ’ ਬਣਾਉਣ ਲਈ ਸਹਿਮਤ ਹੈ

ਚੰਡੀਗੜ੍ਹ – ਅਮਰੀਕਾ, ਉਜਬੇਕਿਸਤਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਨੇ ਚਹੁੰਧਿਰੀ ਮੰਚ ਬਣਾਉਣ ਦਾ ਐਲਾਨ ਕੀਤਾ ਹੈ।

ਅਫਗਾਨਿਸਤਾਨ ਦੀ ਸਰਕਾਰ ਦੀ ਵਿਦੇਸ਼ ਮਾਮਿਲਆਂ ਦੀ ਵਜ਼ਾਰਤ ਵੱਲੋਂ ਜਾਰੀ ਇੱਕ ਲਿਖਤੀ ਬਿਆਨ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ “ਅਮਰੀਕਾ, ਉਜ਼ਬੇਕਿਸਤਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਖੇਤਰੀ ਸੰਪਰਕ ਨੂੰ ਵਧਾਉਣ ਵੱਲ ਸੇਧਿਤ ਇੱਕ ਨਵਾਂ ਚਹੁੰਧਿਰੀ ਮੰਚ ਉਸਾਰਣ ਲਈ ਸਿਧਾਂਤਕ ਤੌਰ ਉੱਤੇ ਸਹਿਮਤ ਹੋਏ ਹਨ”।

“ਇਹਨਾ ਧਿਰਾਂ ਖੇਤਰੀ ਸੰਪਰਕ ਲਈ ਅਫਗਾਨਿਸਤਾਨ ਦੀ ਦੂਰਗਾਮੀ (ਲੌਂਗ-ਟਰਮ) ਸਥਿਰਤਾ ਅਤੇ ਸ਼ਾਂਤੀ ਨੂੰ ਬਹੁਤ ਅਹਿਮ ਮੰਨਦੀਆਂ ਹਨ ਅਤੇ ਇਸ ਗੱਲ ਉੱਤੇ ਸਹਿਮਤ ਹਨ ਕਿ ਅਮਨ ਅਤੇ ਖੇਤਰੀ ਸੰਪਰਕ ਆਪਸੀ ਮਜਬੂਤੀ ਦਾ ਸਵੱਬ ਹਨ”, ਬਿਆਨ ਵਿੱਚ ਕਿਹਾ ਗਿਆ ਹੈ।

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ “ਕੌਮਾਂਤਰੀ ਵਪਾਰ ਦੇ ਰਾਹਾਂ ਨੂੰ ਖੋਲ੍ਹਣ ਦੇ ਇਤਿਹਾਸਕ ਮੌਕੇ ਨੂੰ ਤਸਲੀਮ ਕਰਦਿਆਂ ਇਹ ਧਿਰਾਂ ਵਪਾਰ ਵਧਾਉਣ ਲਈ ਆਪਸੀ ਸਹਿਯੋਗ ਕਰਨ; ਆਵਾਜਾਈ ਦੇ, ਅਤੇ ਬਿਜਨਸ-ਟੂ-ਬਿਜਨਸ ਸੰਰਪਕ ਸਥਾਪਤਕ ਕਰਨ ਦੀ ਮਨਸ਼ਾ ਰੱਖਦੀਆਂ ਹਨ। ਇਹਨਾ ਧਿਰਾਂ ਨੇ ਆਉਂਦੇ ਮਹੀਨਿਆਂ ਵਿੱਚ ਆਪਸੀ ਸਹਿਮਤੀ ਨਾਲ ਮਿਲ ਕੇ ਇਸ ਸਹਿਯੋਗ ਦੇ ਨੇਮ ਤਹਿ ਕਰਨ ਉੱਤੇ ਸਹਿਮਤੀ ਪਰਗਟ ਕੀਤੀ ਹੈ”।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਚੀਨ ਅਫਗਾਨਿਸਤਾਨ ਵਿੱਚੋਂ ਅਮਰੀਕਾ ਦੇ ਬਾਹਰ ਨਿੱਕਲਣ ਦੇ ਮੌਕੇ ਨੂੰ ਇਸ ਖਿੱਤੇ ਵਿੱਚ ਆਪਣਾ ਪ੍ਰਭਾਵ ਵਧਾਉਣ ਅਤੇ ਉਸ ਰਾਹੀਂ ਦੋ ਵੱਡੇ ਰਣਨੀਤਕ ਨਿਸ਼ਾਨੇ ਸਰ ਕਰਨ ਲਈ ਵਰਤਣਾ ਚਾਹੁੰਦਾ ਹੈ। ਚੀਨ
ਲੰਘੇ ਸ਼ੁੱਕਰਵਾਰ (14 ਫਰਵਰੀ ਨੂੰ) ਤੁਰਕੀ ਦੇ ਰਾਸ਼ਟਰਪਤੀ ਵੱਲੋਂ ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਕਸ਼ਮੀਰ ਮਸਲੇ ਦਾ ਜਿਕਰ ਕੀਤਾ ਗਿਆ ਅਤੇ ਇਸ ਮਾਮਲੇ ਉੱਤੇ ਪਾਕਿਸਤਾਨ ਦੇ ਪੱਖ ਦੀ ਪੂਰੀ ਹਮਾਇਤ ਕੀਤੀ
ਪੀ.ਟੀ.ਸੀ. ਮਾਮਲੇ ਦੀ ਜਾਂਚ ਕਰਨ ਲਈ ਬਣਾਈ ਗਈ 6 ਮੈਂਬਰੀ ਜਾਂਚ ਕਮੇਟੀ ਦੀ ਇਕੱਤਰਤਾ ਹੋਈ ਕਮੇਟੀ ਪਿਛਲੇ ਦੋ ਦਹਾਕਿਆਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਹੋਏ ਗੁਰਬਾਣੀ ਪ੍ਰਸਾਰਣ ਬਾਰੇ
ਅੱਜ (3 ਜਨਵਰੀ ਨੂੰ) ਤੜਕਸਾਰ ਅਮਰੀਕਾ ਦੀ ਹਵਾਈ ਫੌਜ ਨੇ ਇਰਾਕ ਦੇ ਹਵਾਈ ਅੱਡੇ ਉੱਤੇ ਹਵਾਈ ਹਮਲਾ ਕੀਤਾ ਜਿਸ ਵਿੱਚ ਇਰਾਨ ਦਾ ਉੱਚ ਫੌਜੀ ਆਗੂ ਜਨਰਲ ਕਾਸਿਮ ਸੁਲੇਮਾਨੀ ਮਾਰਿਆ ਗਿਆ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: