Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਟਾਈਟਲਰ ਕੇਸ ਵਿਚ ਅਦਾਲਤ ਨੇ ਸੀ.ਬੀ.ਆਈ. ਨੂੰ 7 ਮਾਰਚ ਨੂੰ ਪੀੜਤ ਧਿਰ ਨੂੰ ਸਾਰੇ ਸਬੂਤ ਦੇਣ ਦੀ ਕੀਤੀ ਹਦਾਇਤ

ਟਾਈਟਲਰ ਕੇਸ ਵਿਚ ਅਦਾਲਤ ਨੇ ਸੀ.ਬੀ.ਆਈ. ਨੂੰ 7 ਮਾਰਚ ਨੂੰ ਪੀੜਤ ਧਿਰ ਨੂੰ ਸਾਰੇ ਸਬੂਤ ਦੇਣ ਦੀ ਕੀਤੀ ਹਦਾਇਤ

ਨਵੀਂ ਦਿੱਲੀ (ਫਰਵਰੀ 14, 2011): ਫੈਡਰੇਸ਼ਨ ਅਤੇ ਪੀੜਤ ਪ੍ਰੀਵਾਰ 7 ਮਾਰਚ ਨੂੰ ਕੜਕੜਡੂੰਮਾ ਅਦਾਲਤ ਦੇ ਬਾਹਰ ਜੋਰਦਾਰ ਪ੍ਰਦਰਸ਼ਨ ਕਰਨਗੇ। ਇਹ ਪ੍ਰਗਟਾਵਾ ਅੱਜ ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਆਲ ਇੰਡੀਆ ਸਿੱਖ ਸਡੂਟੇਂਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ, ਸਕੱਤਰ ਜਨਰਲ ਸ੍ਰ. ਦਵਿੰਦਰ ਸਿੰਘ ਸੌਢੀ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਸੀ.ਬੀ.ਆਈ. ਨੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਜਦਕਿ ਮਹਰੂਮ ਗਿਆਨੀ ਬਾਦਲ ਸਿੰਘ ਦੀ ਸਪੁਤਨੀ ਬੀਬੀ ਲੱਖਵਿੰਦਰ ਕੌਰ ਨੇ ਸੀ.ਬੀ.ਆਈ. ਵੱਲੋਂ ਜਗਦੀਸ਼ ਟਾਈਟਲਰ ਨੂੰ ਦਿੱਤੀ ਕਲੀਨ ਚਿੱਟ ਨੂੰ ਚਣੌਤੀ ਦਿੰਦਿਆ ਕੜਕੜਭੂੰਮਾ ਦੀ ਸੀ.ਬੀ.ਆਈ. ਅਦਾਲਤ ਵਿਚ ਉਹ ਸਾਰੇ ਡਾਕੂਮੈਂਟ ਮੰਗੇ ਸਨ ਜਿਨ੍ਹਾਂ ਦੇ ਅਧਾਰ ’ਤੇ ਸੀ.ਬੀ.ਆਈ. ਨੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਸੀ। ਫ਼ੈਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਹੁਣ ਮਾਨਯੋਗ ਜੱਜ ਸ਼੍ਰੀਮਤੀ ਸਰਿਤਾ ਬੀਰਬਲ ਨੇ ਸੀ.ਬੀ.ਆਈ. ਨੂੰ ਸਖਤ ਹਦਾਇਤ ਕੀਤੀ ਹੈ ਕਿ ਉਹ 7 ਮਾਰਚ ਨੂੰ ਪੀੜਤ ਲੱਖਵਿੰਦਰ ਕੌਰ ਦੇ ਵਕੀਲ ਸ੍ਰੀ ਨਵਕਿਰਨ ਸਿੰਘ ਅਤੇ ਕਾਮਨਾ ਵੋਰਗ ਨੂੰ ਉਹ ਸਾਰੇ ਸਬੂਤ ਮੁਹੰਈਆ ਕਰੇ ਜਿੰਨਾ ਵਿਚ ਪੰਜ ਸੀ.ਡੀ.ਜ. ਵੀ ਸ਼ਾਮਲ ਹਨ ਜੋ ਸੀ.ਬੀ.ਆਈ. ਨੂੰ ਖੁਦ ਜਗਦੀਸ਼ ਟਾਈਟਲਰ ਨੇ ਸੌਂਪੀਆ ਸਨ। ਉਨ੍ਹਾਂ ਕਿਹਾ ਕਿ ਨਵੰਬਰ 1984 ਸਿੱਖ ਨਸ਼ਲਕੁਸੀ ਕੇਸ ਵਿਚ ਇਹ ਬਹੁਤ ਹੀ ਅਹਿਮ ਪ੍ਰਾਪਤੀ ਹੈ। ਫ਼ੈਡਰੇਸ਼ਨ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ੍ਰ. ਦਵਿੰਦਰ ਸਿੰਘ ਸੌਢੀ ਨੇ ਕਿਹਾ ਕਿ ਫ਼ੈਡਰੇਸ਼ਨ 7 ਮਾਰਚ ਨੂੰ ਦਿੱਲੀ ਦੀ ਕੜਕੜਡੂੰਮਾ ਅਦਾਲਤ ਦੇ ਬਾਹਰ ਪੀੜਤ ਪ੍ਰੀਵਾਰਾਂ ਨੂੰ ਨਾਲ ਲੈਕੇ ਮੁੜ ਰੋਸ਼ ਪ੍ਰਦਰਸ਼ਨ ਕਰੇਗੀ ਕਿਉਂਕਿ ਸਾਨੂੰ ਖਦਸਾ ਹੈ ਕਿ 7 ਮਾਰਚ ਨੂੰ ਹੋ ਸਕਦਾ ਹੈ ਕਿ ਕੋਈ ਬਹਾਨਾ ਬਣਾ ਕੇ ਉਪਰੋਕਤ ਸਬੂਤ ਸੀ.ਬੀ.ਆਈ. ਪੀੜਤ ਧਿਰ ਨੂੰ ਸੌਪਣ ਤੋਂ ਆਨਾ ਕਾਨੀ ਕਰੇ। ਉਨ੍ਹਾਂ ਹੋਰ ਅਹਿਮ ਖੁਲਾਸਾ ਕਰਦਿਆ ਕਿਹਾ ਕਿ ਕਾਂਗਰਸੀ ਨੇਤਾ ਸੱਜਣ ਕੁਮਾਰ ਕੇਸ ਵਿਚ ਸਾਨੂੰ ਕੁਝ ਹੋਰ ਗਵਾਹ ਅਤੇ ਸਬੂਤ ਮਿਲੇ ਹਨ ਜਿੰਨਾ ਦਾ ਪ੍ਰਗਟਾਵਾਂ ਆਉਦੇ ਦਿਨਾਂ ਵਿਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਕੇਸ ਵਿਚ ਹੁਣ ਤੱਕ ਦੀਆਂ ਗਵਾਹੀਆਂ ਸਬੰਧੀ ਕਈ ਅਹਿਮ ਸਬੂਤਾਂ ਦੇ ਅਧਾਰ ’ਤੇ ਸੱਜਣ ਕੁਮਾਰ ਕੇਸ ਵਿਚ ਸਾਰੇ ਦੋਸ਼ੀਆਂ ਨੂੰ ਸਜਾਵਾਂ ਮਿਲਣੀਆ ਤਹਿ ਹਨ। ਮੌਜੂਦਾ ਕੇਂਦਰੀ ਮੰਤਰੀ ਕਮਲਨਾਥ ਬਾਰੇ ਅਮਰੀਕਾ ਦੀ ਫੈਡਰਲ ਅਦਾਲਤ ਅੰਦਰ ਸਿੱਖਸ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਸ੍ਰੀ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਬੜੀ ਸਿੱਦਤ ਨਾਲ ਕੇਸ ਲੜਿਆ ਜਾ ਰਿਹਾ ਹੈ। ਕਮਲਨਾਥ ਵੱਲੋਂ ਆਪਣੇ ਬਚਾਅ ਲਈ ਕਈ ਹੱਥ ਕੰਡੇ ਵਰਤੇ ਜਾ ਰਹੇ ਹਨ ਲੇਕਿਨ ਅਜੇ ਤੱਕ ਉਸ ਨੂੰ ਅਦਾਲਤ ਵੱਲੋਂ ਕੋਈ ਰਾਹਤ ਨਹੀਂ ਮਿਲੀ। ਫੈਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਇਨਸਾਫ਼ ਪ੍ਰਾਪਤੀ ਲਈ ਫੈਡਰੇਸ਼ਨ, ਸਿੱਖਸ ਫ਼ਾਰ ਜਸਟਿਸ ਵੱਲੋਂ ਸਾਂਝੇ ਤੌਰ ’ਤੇ ਲੜਿਆ ਜਾ ਰਿਹਾ ਸੰਘਰਸ਼ ਹੁਣ ਅਹਿਮ ਦੌਰ ਵਿਚ ਦਾਖਲ ਹੋ ਚੁੱਕਾ ਹੈ। ਆਉਣ ਵਾਲੇ ਦਿਨਾਂ ਵਿਚ ਕਈ ਸਾਰਥਿਕ ਸਿੱਟੇ ਸਾਹਮਣੇ ਆਉਣ ਦੀ ਸੰਭਵਾਨਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

1984 ਦਿੱਲੀ ਸਿੱਖ ਕਤਲੇਆਮ ਦੇ ਇਕ ਕੇਸ ਵਿੱਚ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਪੌਲੀਗ੍ਰਾਫ਼ (ਝੂਠ ਫੜਨ ਸਬੰਧੀ) ਟੈਸਟ ਕਰਨ ਲਈ ਸੀਬੀਆਈ ਦੀ ਅਰਜ਼ੀ ਉਤੇ ਇਥੋਂ ਦੀ ਇਕ ਅਦਾਲਤ 21
ਦਿੱਲੀ ਹਾਈ ਕੋਰਟ ਨੇ ਸਿੱਖ ਕਤਲੇਆਮ 1984 ਦੇ ਦੋਸ਼ੀ ਭਾਗਮੱਲ (89) ਦੀ ਜ਼ਮਾਨਤ ਦਾ ਸਮਾਂ ਡਾਕਟਰੀ ਆਧਾਰ ਉੱਪਰ ਵਧਾ ਦਿੱਤਾ ਜਿਸ ਦਾ ਸੀਬੀਆਈ ਨੇ ਸਖ਼ਤ ਵਿਰੋਧ ਕੀਤਾ। ਕਾਰਜਕਾਰੀ ਮੁੱਖ ਜੱਜ
ਅੱਜ ਵਿਦਿਆਰਥੀਆਂ ਦੇ ਇਕ ਧੜੇ ਨੇ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦਾ ਐਲਾਨ ਕਰ ਦਿੱਤਾ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ 'ਤੇ ਆਧਾਰਿਤ ਟੀ.ਵੀ. ਲੜੀਵਾਰ (ਸੀਰੀਅਲ) ਬੰਦ ਕਰਨ ਦੀ ਮੰਗ ਕੀਤੀ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: