ਆਪਣੀਆਂ ਜਾਨਾਂ ਨੂੰ ਦਾਅ ‘ਤੇ ਲਾਕੇ ਵਿਦੇਸ਼ਾਂ ਵਿੱਚ ਜਾ ਕੇ ਵੱਸਣ ਦੀ ਪ੍ਰਵਿਰਤੀ ਪੰਜਾਬੀ ਨੌਜਵਨਾਂ ‘ਤੇ ਇਸ ਕਦਰ ਭਾਰੂ ਹੈ ਕਿ ਅਨੇਕਾਂ ਜਾਨ ਲੇਵਾ ਹਦਸਿਆਂ ਦੇ ਵਾਪਰਨ ਦੇ ਬਾਵਜ਼ੂਦ ਪੰਜਾਬ ਨੌਝਵਨਾ ਏਜ਼ੰਟਾਂ ਦੇ ਢਹੇ ਚੜਕੇ ਆਪਣੀ ਜਾਨ ਜ਼ੋਖਮ ਵਿੱਚ ਪਾਉਣ ਤੋਂ ਗੁਰੇਜ਼ ਨਹੀਂ ਕਰ ਰਿਹਾ।ਪੰਜਾਬ ਵਿੱਚ ਸਰਕਾਰਾਂ ਦੀਆਂ ਨੀਤੀਆਂ ਦੀ ਬਦੋਲਤ ਤਬਾਅ ਹੋ ਰਹੀ ਕਿਸਾਨੀ, ਪੰਜਾਬ ਵਿੱਚ ਵੱਡੇ ਉਦਯੋਗਿਕ ਕਾਰਖਾਨਿਆਂ ਦੀ ਅਣਹੋਂ ਦ ਸਰਕਾਰੀ ਨੌਕਰੀਆਂ ਦਾ ਨਾ ਮਿਲਣ ਕਰਕੇ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸ ਰਿਹਾ ਨੌਜਾਵਾਨ ਜ਼ਾਇਜ਼-ਨਾਜ਼ਾਇਜ਼ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦਾ ਹੈ, ਪਰ ਕਈ ਵਾਰ ਇਸ ਤਰਾਂ ਕਰਦਿਆਂ ਪੰਜਾਬ ਦੀ ਨੋਜਵਾਨੀ ਨੂੰ ਇਸਦੀ ਬੜੀ ਮਹਿੰਗੀ ਕੀਮਤ ਤਾਰਨੀ ਪਈ ਹੈ।