Tag Archive "sangrur"

ਪੰਜਾਬ ਜਲ ਸੰਕਟ: ਜ਼ਿਲ੍ਹਾ ਸੰਗਰੂਰ

ਪੰਜਾਬ ਵਿੱਚ ਵੀ ਜਮੀਨ ਹੇਠਲਾ ਪਾਣੀ ਹਰ ਸਾਲ ਹੋਰ ਡੂੰਘਾ ਹੋਈ ਜਾ ਰਿਹਾ ਹੈ। ਸੰਗਰੂਰ ਜਿਲੇ ਦੀ ਪਾਣੀ ਦੀ ਹਾਲਤ ਨਾਜ਼ੁਕ ਹੈ। ਸੰਗਰੂਰ ਜ਼ਿਲ੍ਹੇ ਦਾ ਕੁੱਲ ਜਲ ਭੰਡਾਰ 223.7 ਲੱਖ ਏਕੜ ਫ਼ੁੱਟ ਹੈ। ਪਹਿਲੇ ਪੱਤਣ ਵਿੱਚ 83 ਲੱਖ ਏਕੜ ਫ਼ੁੱਟ ਪਾਣੀ ਹੈ, ਦੂਜੇ ਪੱਤਣ ਵਿੱਚ 65.7 ਲੱਖ ਏਕੜ ਫ਼ੁੱਟ ਅਤੇ ਤੀਜੇ ਪੱਤਣ ਵਿੱਚ 63.13 ਲੱਖ ਏਕੜ ਫ਼ੁੱਟ ਪਾਣੀ ਹੈ।

ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੰਗਰੂਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਗੁਰਦੁਆਰਾ ਸ੍ਰੀ ਸਿੰਘ ਸਭਾ (ਧੂਰੀ ਗੇਟ), ਸੰਗਰੂਰ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਇਲਾਕੇ ਦੀ ਸੰਗਤ ਵਲੋਂ ਗੁਰੂਦੁਆਰਾ ਪ੍ਰਬੰਧਕੀ ਜਥੇ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਖਾਲਸਾ ਜੀ ਦੀ ਰਿਵਾਇਤ ਅਨੁਸਾਰ ਨਵੰਬਰ 1984 ਦੇ ਦੋਖੀਆਂ ਨਾਲ ਕਿਵੇਂ ਨਿਆਂ ਕੀਤਾ ਗਿਆ? ਭਾਈ ਦਲਜੀਤ ਸਿੰਘ

ਨਵੰਬਰ ੧੯੮੪ ਦੇ ਦੁਸ਼ਟਾਂ ਨੂੰ ਸੋਧਣ ਵਾਲੇ ਜਥੇ ਦੇ ਜੀਅ ਭਾਈ ਦਲਜੀਤ ਸਿੰਘ ਜੀ ਨੇ ਉਸ ਦੌਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਕਿ ਕਿਵੇਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਮਥੁਰਾ ਸਿੰਘ, ਭਾਈ ਸੁਰਿੰਦਰ ਸਿੰਘ ਛਿੰਦੂ ਉਰਫ ਕੇ. ਸੀ. ਸ਼ਰਮਾ, ਭਾਈ ਦਲਜੀਤ ਸਿੰਘ, ਭਾਈ ਰਣਜੀਤ ਸਿੰਘ ਤੇ ਉਹਨਾ ਦੇ ਹੋਰਨਾ ਸਾਥੀਆਂ ਨੇ ਗੁਰੂ ਸਾਹਿਬ ਦੀ ਮਿਹਰ ਤੇ ਸੰਗਤਾਂ ਦੀ ਅਰਦਾਸ ਸਦਕਾ ਨਵੰਬਰ ੧੯੮੪ ਵਿਚ ਸਿੱਖਾਂ ਉੱਤੇ ਜੁਲਮ ਕਰਨ ਵਾਲੇ ਮੁੱਖ ਦੋਸ਼ੀਆਂ ਨੂੰ ਸੋਧਿਆ ਸੀ।

ਨਵੰਬਰ 1984 ਸਿੱਖ ਨਸਲਕੁਸ਼ੀ ਦੀ 38ਵੀਂ ਯਾਦ ‘ਚ ਸੰਗਰੂਰ ਵਿਖੇ ਸਮਾਗਮ ਕਰਵਾਇਆ ਗਿਆ

ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ‘ਸਿੱਖ ਜਥਾ ਮਾਲਵਾ’ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ।

ਅੱਖਰਕਾਰੀ, ਚਿੱਤਰਕਾਰੀ ਅਤੇ ਕਿਤਾਬਾਂ ਦੀ ਸੰਗਰੂਰ ਵਿਖੇ ਪ੍ਰਦਰਸ਼ਨੀ ਭਲਕੇ

ਜਥਾ ਮਾਲਵਾ ਵਲੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਧੂਰੀ ਗੇਟ, ਸੰਗਰੂਰ ਵਿਖੇ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਹ ਪ੍ਰਦਰਸ਼ਨੀ 3 ਸਤੰਬਰ 2022 ਨੂੰ ਸ਼ਾਮੀ 6:30 ਵਜੇ ਤੋਂ 9:30 ਵਜੇ ਤੱਕ ਅਤੇ 4 ਸਤੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਈ ਜਾਵੇਗੀ

ਖਾੜਕੂ ਸੰਘਰਸ਼ ਦੌਰਾਨ ਹੋਏ ਸ਼ਹੀਦਾਂ ਦੀ ਯਾਦ ‘ਚ ਪਿੰਡ ਆਲੋਰਖ ਵਿਖੇ ਸਮਾਗਮ ਕਰਵਾਇਆ ਗਿਆ

ਅੱਜ ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਵਿਖੇ ਖਾੜਕੂ ਸੰਘਰਸ਼ ਦੌਰਾਨ ਪਿੰਡ ਆਲੋਅਰਖ (ਸੰਗਰੂਰ) ਤੋਂ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਈ ਪਿਆਰਾ ਸਿੰਘ, ਬੀਬੀ ਭਰਪੂਰ ਕੌਰ, ਭਾਈ ਅਮਰ ਸਿੰਘ ਅਤੇ ਭਾਈ ਸਮਸ਼ੇਰ ਸਿੰਘ ਦੀ ਯਾਦ ਵਿੱਚ ਇਲਾਕੇ ਦੀ ਸੰਗਤ ਵੱਲੋਂ ਸਮਾਗਮ ਕਰਵਾਇਆ ਗਿਆ।

ਬਹੁਜਨ ਕ੍ਰਾਂਤੀ ਮੋਰਚੇ ਵੱਲੋਂ ਨਾ.ਸੋ.ਕਾ ਅਤੇ ਜਨਸੰਖਿਆ ਰਜਿਸਟਰ ਵਿਰੁੱਧ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਰੋਹ ਵਿਖਾਵੇ ਕੀਤੇ ਗਏ

ਬਹੁਜਨ ਕ੍ਰਾਂਤੀ ਮੋਰਚੇ ਵੱਲੋਂ 29 ਜਨਵਰੀ ਲਈ ਦਿੱਤੇ ਭਾਰਤ ਬੰਦ ਦੇ ਸੱਦੇ ਦੌਰਾਨ ਅੱਜ ਪੰਜਾਬ ਵਿਚ ਕਈ ਥਾਈਂ ਵਿਖਾਵੇ ਹੋਣ ਦੀਆਂ ਖਬਰਾਂ ਹਨ। ਇਹ ਬੰਦ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.), ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਸਟਰ ਦੇ ਵਿਰੋਧ ਵਿਚ ਸੱਦਿਆ ਗਿਆ ਸੀ।

ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਦੀ ਅੰਤਿਮ ਅਰਦਾਸ ਕੱਲ੍ਹ (4 ਮਾਰਚ ਨੂੰ) ਪਿੰਡ ਕਾਲਾਬੂਲਾ ਵਿਖੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਸੀਨੀਅਰ ਆਗੂ ਸ. ਸੁਰਜੀਤ ਸਿੰਘ ਕਾਲਾਬੂਲਾ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ ਜਿਸਦੇ ਦੋ ਘੰਟੇ ਬਾਅਦ ਹੀ ਭਰਾ ਦਾ ਵਿਛੋੜਾ ਨਾ ਸਹਾਰਦਿਆਂ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ 27 ਫ਼ਰਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ।ਪਿੱਛੇ ਪਰਿਵਾਰ ਵਿੱਚ ਉਹ ਪਤਨੀ ਪੁੱਤਰ ਤੇ ਧੀ ਛੱਡ ਗਏ ਹਨ । ਉਨ੍ਹਾਂ ਦੀ ਅੰਤਿਮ ਅਰਦਾਸ (ਅਖੰਡ ਪਾਠ ਸਾਹਿਬ ਦੇ ਭੋਗ) 4 ਮਾਰਚ ਨੂੰ ਪਿੰਡ ਕਾਲਾਬੂਲਾ ਵਿਖੇ ਕੀਤੀ ਜਾਵੇਗੀ।

ਮੋਦੀ ਪਕੌੜਾ 80 ਰੁਪਏ, ਜੇਤਲੀ ਪਕੌੜਾ 75 ਰੁਪਏ ਵੇਚਕੇ ਕਾਂਗਰਸੀ ਵਰਕਰਾਂ ਨੇ ਰੋਸ ਜ਼ਾਹਰ ਕੀਤਾ

ਮੋਦੀ ਪਕੌੜਾ 80 ਰੁਪਏ, ਜੇਤਲੀ ਪਕੌੜਾ 75 ਰੁਪਏ, ਸ਼ਾਹ ਪਕੌੜਾ 72 ਰੁਪਏ, ਸਮਰਿਤੀ ਪਕੌੜਾ 65 ਰੁਪਏ ਅਤੇ ਸਾਂਪਲਾ ਪਕੌੜਾ ਦਾ ਰੇਟ 55 ਰੁਪਏ ਪ੍ਰਤੀ ਕਿਲੋ ਲਿਿਖਆ ਸੀ। ਕਰੀਬ ਢਾਈ ਘੰਟੇ ਪਕੌੜਿਆਂ ਦੀ ਸਟਾਲ ਲੱਗੀ ਰਹੀ ਅਤੇ ਕਾਫ਼ੀ ਰਾਹਗੀਰਾਂ ਵਲੋਂ ਪਕੌੜਿਆਂ ਦੀ ਖਰੀਦ ਕੀਤੀ ਗਈ।

ਸਿਰ ਦੇ ਸਾਈਂਆਂ, ਜਿਗਰ ਦੇ ਟੁਕੜਿਆਂ ਦੀਆਂ ਤਸਵੀਰਾਂ ਲੈ ਕੇ ਧਰਨੇ ਵਿੱਚ ਸ਼ਾਮਲ ਹੋਏ ਪੀੜਤ ਕਿਸਾਨਾਂ ਦੇ ਪਰਿਵਾਰ

ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਅਗਵਾਈ ਹੇਠ ਤੀਜੇ ਦਿਨ ਪੀੜਤ ਪਰਿਵਾਰਾਂ ਦੇ ਹੱਥਾਂ ਵਿੱਚ ਚੁੱਕੀਆਂ ਖੁਦਕੁਸ਼ੀ ਕਰ ਗਏ ਕਿਸਾਨਾਂ ਦੀਆਂ ਤਸਵੀਰਾਂ ਪੰਜਾਬ ਦੇ ਕਿਸਾਨੀ ਸੰਕਟ ਦੀ ਤਸਵੀਰ ਖੁਦ ਬਿਆਨ ਕਰ ਰਹੀਆਂ ਸਨ। ਕੋਈ ਆਪਣੇ ਸਿਰ ਦਾ ਸਾਈਂ ਅਤੇ ਕੋਈ ਆਪਣੇ ਜਿਗਰ ਦਾ ਟੁਕੜਾ ਗੁਆ ਚੁੱਕੀਆਂ ਕਿਸਾਨ ਔਰਤਾਂ ਤਸਵੀਰਾਂ ਲੈ ਕੇ ਵਿੱਢੇ ਸ਼ੰਘਰਸ਼ ਵਿੱਚ ਸ਼ਾਮਲ ਹੋਈਆਂ।

Next Page »